ਮਹਿਲਾ ਟੀ20 ਵਿਸ਼ਵ ਕੱਪ : ਆਸਟਰੇਲੀਆ ਦੀ ਆਇਰਲੈਂਡ ‘ਤੇ ਸ਼ਾਨਦਾਰ ਜਿੱਤ

ਮਹਿਲਾ ਟੀ20 ਵਿਸ਼ਵ ਕੱਪ : ਆਸਟਰੇਲੀਆ ਦੀ ਆਇਰਲੈਂਡ ‘ਤੇ ਸ਼ਾਨਦਾਰ ਜਿੱਤ

ਗਯਾਨਾ – ਆਸਟਰੇਲੀਆ ਤੇ ਆਇਰਲੈਂਡ ਵਿਚਾਲੇ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦਾ ਮੁਕਾਬਲਾ ਐਤਵਾਰ ਨੂੰ ਗਯਾਨਾ ‘ਚ ਖੇਡਿਆ ਗਿਆ। ਆਇਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਇਰਲੈਂਡ ਟੀਮ ਦੀ ਨੇ ਆਸਟਰੇਲੀਆ ਨੂੰ 94 ਦੌੜਾਂ ਦਾ ਆਸਾਨ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਟੀਮ ਨੇ ਇਹ ਮੈਚ 9 ਵਿਕਟਾਂ ਨਾਲ ਜਿੱਤ ਲਿਆ।
ਆਸਟਰੇਲੀਆ ਟੀਮ ਵਲੋਂ ਸ਼ਾਨਦਾਰ ਅਰਧ ਸੈਂਕੜਾ ਲਗਾਉਂਦੇ ਹੋਏ ਐਲਿਸਾ ਹੈਲੀ ਨੇ ਜੇਤੂ 56 ਦੌੜਾਂ ਬਣਾਈਆਂ।

You must be logged in to post a comment Login