ਮਹਿਲਾ ਹਾਕੀ ਟੀਮ ਦਾ ਸਪੇਨ ਦੌਰਾ ਬੇਹੱਦ ਅਹਿਮ: ਰਾਣੀ

ਮਹਿਲਾ ਹਾਕੀ ਟੀਮ ਦਾ ਸਪੇਨ ਦੌਰਾ ਬੇਹੱਦ ਅਹਿਮ: ਰਾਣੀ

ਬੰਗਲੌਰ : ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਵੀਰਵਾਰ ਨੂੰ ਕਿਹਾ ਹੈ ਕਿ ਇਸ ਸਾਲ ਦੇ ਅਖ਼ੀਰ ਵਿਚ ਹੋਣ ਵਾਲੇ ਓਲੰਪਿਕ ਕੁਆਲੀਫਾਈਰ ਤੋਂ ਪਹਿਲਾਂ ਸਪੇਨ ਦਾ ਦੌਰਾ ਟੀਮ ਦੀ ਆਪਣੀ ਸਵੈ ਪੜਚੋਲ ਲਈ ਬੇਹੱਦ ਫਾਇਦੇਮੰਦ ਹੋਵੇਗਾ ਅਤੇ ਇਹ ਅਤਿ ਅਹਿਮ ਹੈ।ਸਪੇਨ ਦੌਰੇ ਦਾ ਪਹਿਲਾ ਮੈਚ ਮਰਸ਼ੀਆ ਵਿਚ ਖੇਡਿਆ ਜਾਵੇਗਾ।
ਰਾਣੀ ਨੇ ਸਪੇਨ ਦੌਰੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਚੁਣੌਤੀ ਭਰਪੂਰ ਦੌਰਾ ਹੋਵੇਗਾ ਪਰ ਸਾਡੀ ਟੀਮ ਨੇ ਪਿਛਲੇ ਦੋ ਸਾਲ ਵਿਚ ਆਪਣੀ ਖੇਡ ਵਿਚ ਕਾਫੀ ਸੁਧਾਰ ਕੀਤਾ ਹੈ। ਇਸ ਦੌਰੇ ਨਾਲ ਟੀਮ ਨੂੰ ਆਪਣੀ ਅਸਲ ਸਥਿਤੀ ਅਤੇ ਕਮੀਆਂ ਪੇਸ਼ੀਆਂ ਦਾ ਵੀ ਪਤਾ ਲੱਗੇਗਾ। ਭਾਰਤੀ ਟੀਮ ਸਪੇਨ ਦੇ ਵਿਰੁੱਧ 26 ਤੋਂ 31 ਜਨਵਰੀ ਤੱਕ ਚਾਰ ਮੈਚ ਖੇਡੇਗੀ। ਇਸ ਤੋਂ ਬਾਅਦ ਦੋ ਅਤੇ ਤਿੰਨ ਫਰਵਰੀ ਨੂੰ ਆਇਰਲੈਂਡ ਵਿਰੁੱਧ ਮੈਚ ਖੇਡਣੇ ਹਨ। ਰਾਣੀ ਨੇ ਕਿਹਾ ਕਿ ਟੀਮ ਵਿਚ ਕਈ ਉਭਰਦੀਆਂ ਖਿਡਾਰਨਾਂ ਹਨ, ਜਿਨ੍ਹਾਂ ਨੂੰ ਆਪਣਾ ਖੇਡ ਹੁਨਰ ਦਿਖਾਉਣ ਦਾ ਮੌਕਾ ਮਿਲੇਗਾ। ਇਸ ਸਾਲ ਹੋਣ ਵਾਲੇ ਅਹਿਮ ਟੂਰਨਾਮੈਂਟਾਂ ਤੋਂ ਪਹਿਲਾਂ ਖਿਡਾਰੀਆਂ ਦਾ ਪੂਲ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਟੀਮ ਪਿਛਲੇ ਸਾਲ ਤੋਂ ਆਤਮ ਵਿਸ਼ਵਾਸ ਨਾਲ ਭਰੀ ਹੋਈ ਹੈ ਅਤੇ ਭਵਿੱਖ ਵਿਚ ਵੀ ਇਸ ਨੂੰ ਬਰਕਰਾਰ ਰੱਖਣਾ ਚਾਹੇਗੀ। ਉਨ੍ਹਾਂ ਕਿਹਾ ਕਿ ਇੰਗਲੈਂਡ ਅਤੇ ਆਸਟਰੇਲੀਆ ਵਿਰੁੱਧ ਸਾਡੇ ਪ੍ਰਦਰਸ਼ਨ ਨਾਲ ਕਈਆਂ ਨੂੰ ਹੈਰਾਨੀ ਹੋਈ ਹੋਵੇਗੀ ਪਰ ਉਸਦਾ ਮੰਨਣਾ ਹੈ ਕਿ ਪਿਛਲੇ ਸਾਲ ਏਸ਼ਿਆਈ ਖੇਡਾਂ ਅਤੇ ਵਿਸ਼ਵ ਕੱਪ ਵਿਚ ਬਿਹਤਰ ਪ੍ਰਦਰਸ਼ਨ ਕਰ ਸਕਦੇ ਸੀ।

You must be logged in to post a comment Login