ਮਿਤਾਲੀ ਰਾਜ ਨੇ ਰਚਿਆ ਇਤਿਹਾਸ, 200 ਵਨਡੇ ਖੇਡਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ

ਮਿਤਾਲੀ ਰਾਜ ਨੇ ਰਚਿਆ ਇਤਿਹਾਸ, 200 ਵਨਡੇ ਖੇਡਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ

ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਅਤੇ ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਦੇ ਵਿਚ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਹੈਮਿਲਟਨ ਦੇ ਸਡਨ ਪਾਰਕ ਕ੍ਰਿਕੇਟ ਗਰਾਉਂਡ ਵਿਚ ਖੇਡਿਆ ਜਾ ਰਿਹਾ ਹੈ। ਇਸ ਮੈਦਾਨ ਉਤੇ ਟਾਸ ਲਈ ਉਤਰਦੇ ਹੀ ਮਿਤਾਲੀ ਰਾਜ ਨੇ ਇਤਹਾਸ ਰਚ ਦਿੱਤਾ। ਇਹ ਉਨ੍ਹਾਂ ਦੇ ਵਨਡੇ ਕੈਰੀਅਰ ਦਾ 200ਵਾਂ ਵਨਡੇ ਹੈ। ਇਸ ਅੰਕੜੇ ਤੱਕ ਪੁੱਜਣ ਵਾਲੀ ਉਹ ਪਹਿਲੀ ਮਹਿਲਾ ਕ੍ਰਿਕਟਰ ਹੈ। ਇਹੀ ਨਹੀਂ, ਇਹ ਕਪਤਾਨ ਦੇ ਤੌਰ ‘ਤੇ ਉਨ੍ਹਾਂ ਦਾ 123ਵਾਂ ਮੈਚ ਹੈ, ਜੋ ਰਿਕਾਰਡ ਹੈ। ਉਨ੍ਹਾਂ ਨੇ ਹਾਲਾਂਕਿ ਪਿਛਲੇ ਸਾਲ ਅਪ੍ਰੈਲ ਵਿਚ ਇੰਗਲੈਂਡ ਦੀ ਸਾਬਕਾ ਕਪਤਾਨ ਚਾਰਲੋਟ ਏਡਵਰਡਸ ਦੇ 191 ਮੈਚਾਂ ਦੇ ਵਰਲਡ ਰਿਕਾਰਡ ਨੂੰ ਪਿੱਛੇ ਛੱਡਿਆ ਸੀ। ਇਹ ਮੈਚ ਇੰਗਲੈਂਡ ਅਤੇ ਭਾਰਤ ਦੇ ਵਿਚ ਨਾਗੁਪਰ ਵਿਚ ਖੇਡਿਆ ਗਿਆ ਸੀ। ਦੱਸ ਦਈਏ ਕਿ ਮਿਤਾਲੀ ਨੇ ਵਨਡੇ ਦੀ ਸ਼ੁਰੂਆਤ ਜੂਨ 1999 ਵਿਚ ਕੀਤੀ ਸੀ ਅਤੇ ਆਇਰਲੈਂਡ ਦੇ ਵਿਰੁੱਧ ਆਪਣੇ ਵਨਡੇ ਕੈਰੀਅਰ ਦਾ ਪਹਿਲਾ ਮੈਚ ਖੇਡਿਆ ਸੀ। ਸਭ ਤੋਂ ਜ਼ਿਆਦਾ ਵਨਡੇ ਇਸ ਤਰ੍ਹਾਂ ਮਹਿਲਾ ਅਤੇ ਪੁਰਸ਼ ਕ੍ਰਿਕੇਟ, ਦੋਨਾਂ ਵਿਚ ਸਭ ਤੋਂ ਜ਼ਿਆਦਾ ਮੈਚ ਖੇਡਣ ਦਾ ਵਰਲਡ ਰਿਕਾਰਡ ਭਾਰਤੀ ਦੇ ਨਾਮ ਹੈ। ਜ਼ਿਕਰਯੋਗ ਹੈ ਕਿ ਪੁਰਸ਼ ਕ੍ਰਿਕੇਟ ਵਿਚ ਸਭ ਤੋਂ ਜ਼ਿਆਦਾ ਵਨਡੇ ਮੈਚ ਖੇਡਣ ਦਾ ਵਰਲਡ ਰਿਕਾਰਡ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਨਾਮ ਹੈ। ਉਨ੍ਹਾਂ ਨੇ 463 ਮੈਚ ਵਿਚ ਭਾਰਤ ਦਾ ਨਾਮ ਚਮਕਾਇਆ ਹੈ।

You must be logged in to post a comment Login