ਮੁਹੰਮਦ ਕੈਫ ਨੇ ਕੀਤਾ ਰਿਟਾਇਰਮੈਂਟ ਦਾ ਐਲਾਨ,ਲਿਖਿਆ ਭਾਵੁਕ ਮੈਸੇਜ

ਮੁਹੰਮਦ ਕੈਫ ਨੇ ਕੀਤਾ ਰਿਟਾਇਰਮੈਂਟ ਦਾ ਐਲਾਨ,ਲਿਖਿਆ ਭਾਵੁਕ ਮੈਸੇਜ

ਨਵੀਂ ਦਿੱਲੀ- ਭਾਰਤੀ ਕ੍ਰਿਕਟਰ ਮੁਹੰਮਦ ਕੈਫ ਨੇ ਸ਼ੁੱਕਰਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਰਿਟਾਇਰ ਹੋਣ ਦਾ ਐਲਾਨ ਕੀਤਾ ਹੈ। ਕੈਫ ਕਰੀਬ 12 ਸਾਲ ਪਹਿਲਾਂ ਭਾਰਤੀ ਟੀਮ ਲਈ ਆਖਰੀ ਮੈਚ ਖੇਡੇ ਸਨ। ਟੀਮ ‘ਚ ਉਹ ਹੇਠਲੇ ਮੱਧਕ੍ਰਮ ‘ਚ ਬੱਲੇਬਾਜ਼ੀ ਕਰਦੇ ਸਨ। ਉਨ੍ਹਾਂ ਦੀ ਫੀਲਡਿੰਗ ਦੇ ਸਾਰੇ ਦੀਵਾਨੇ ਸਨ। 37 ਸਾਲ ਦੇ ਕੈਫ ਨੇ ਭਾਰਤ ਲਈ 13 ਟੈਸਟ, 125 ਵਨ ਡੇ ਮੈਚ ਖੇਡੇ ਹਨ। 2002 ‘ਚ ਹੋਈ ਨੈੱਟਵੇਸਟ ਸੀਰੀਜ਼ ਦੇ ਫਾਈਨਲ ‘ਚ ਉਨ੍ਹਾਂ ਨੇ ਲਾਰਡਜ਼ ਦੇ ਮੈਦਾਨ ‘ਤੇ 87 ਦੌੜਾਂ ਦੀ ਯਾਦਗਾਰ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ ਸੀ। ਉਹ ਮੈਚ 13 ਜੁਲਾਈ ਯਾਨੀ ਅੱਜ ਦੇ ਦਿਨ ਹੀ ਖੇਡਿਆ ਗਿਆ ਸੀ। ਰਿਟਾਇਰ ਹੋਣ ਦੀ ਜਾਣਕਾਰੀ ਕੈਫ ਨੇ ਈ-ਮੇਲ ਦੇ ਜਰੀਏ ਦਿੱਤੀ। ਮੇਲ ‘ਚ ਕੈਫ ਨੇ ਲਿਖਿਆ,’ ਮੈਂ ਫਾਰਸਟ ਕਲਾਸ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਰਿਟਾਇਰ ਹੋ ਰਿਹਾ ਹਾਂ। ਦੱਸ ਦਈਏ ਕਿ ਇਸ ਸਮੇਂ ਭਾਰਤੀ ਟੀਮ ਇੰਗਲੈਂਡ ‘ਚ ਨੈੱਟਵੇਸਟ ਸੀਰੀਜ਼ ਖੇਡਣ ਗਈ ਹੋਈ ਹੈ। ਇਸ ਮੌਕੇ ‘ਤੇ ਰਿਟਾਇਰ ਹੁੰਦੇ ਹੋਏ ਕੈਫ ਥੋੜੇ ਭਾਵੁਕ ਵੀ ਹੋਏ। ਉਨਾਂ ਨੇ ਲਿਖਿਆ, ‘ਮੈਂ ਅੱਜ ਰਿਟਾਇਰ ਹੋ ਰਿਹਾ ਹਾਂ, ਉਸ ਇਤਿਹਾਸਕ ਨੈੱਟਵੇਸਟ ਸੀਰੀਜ਼ ਨੂੰ 16 ਸਾਲ ਬੀਤ ਚੁੱਕੇ ਹਨ, ਜਿਸਦਾ ਮੈਂ ਵੀ ਹਿੱਸਾ ਸੀ।’ ਭਾਰਤ ਲਈ ਖੇਡਣਾ ਮੇਰੇ ਲਈ ਖੁਸ਼ੀ ਦੀ ਗੱਲ ਹੈ।
ਕੈਫ ਉਸ ਭਾਰਤੀ ਟੀਮ ਦਾ ਵੀ ਹਿੱਸਾ ਰਹੇ ਜੋ ਸਾਊਥ ਅਫਰੀਕਾ ‘ਚ ਵਰਲਡ ਕੱਪ ਦੇ ਫਾਈਨਲ ਤੱਕ ਪਹੁੰਚੀ ਸੀ। ਯੁਵਰਾਜ ਸਿੰਘ ਅਤੇ ਕੈਫ ਉਨ੍ਹਾਂ ਖਿਡਾਰੀਆਂ ‘ਚੋਂ ਹਨ ਜੋ ਅੰਡਰ-19 ਟੀਮ ਤੋਂ ਉਭਰ ਕੇ ਆਏ ਸਨ। ਕੈਫ ਨੇ ਯੂ.ਪੀ. ਲਈ ਰਣਜੀ ਟ੍ਰਾਫੀ ਵੀ ਜਿੱਤੀ ਸੀ। ਸੌਰਵ ਗਾਂਗੁਲੀ ਦੀ ਅਗਵਾਈ ‘ਚ ਭਾਰਤੀ ਟੀਮ ਜਦੋਂ ਕ੍ਰਿਕਟ ਦੇ ਇਤਿਹਾਸ ਦੇ ਸੁਨਹਿਰੇ ਪੰਨੇ ਲਿਖ ਰਹੀ ਸੀ ਤਾਂ ਯੁਵਰਾਜ ਦੇ ਨਾਲ ਕੈਫ ਉਸਦਾ ਅੰਗ ਸੀ। ਕੈਫ ਨੇ 13 ਟੈਸਟ ਮੈਚਾਂ ‘ਚ 32 ਦੀ ਔਸਤ ਨਾਲ 2753 ਦੌੜਾਂ ਬਣਾਈਆਂ। ਉਥੇ 125 ਵਨ ਡੇ ਮੈਚਾਂ ‘ਚ ਉਨ੍ਹਾਂ ਦਾ ਔਸਤ 32 ਰਿਹਾ। ਕੈਫ ਹਿੰਦੀ ਕ੍ਰਿਕਟ ਕਮੈਂਟੇਟਰ ਦੇ ਰੂਪ ‘ਚ ਕਰੀਅਰ ਦੀ ਦੂਜੀ ਪਾਰੀ ਸ਼ੁਰੂ ਕਰ ਚੁੱਕੇ ਹਨ।

You must be logged in to post a comment Login