ਮੇਸੀ ਨੇ ਮਮਤਾ ਲਈ ਭੇਜੀ 10 ਨੰਬਰ ਦੀ ਜਰਸੀ

ਮੇਸੀ ਨੇ ਮਮਤਾ ਲਈ ਭੇਜੀ 10 ਨੰਬਰ ਦੀ ਜਰਸੀ

ਕੋਲਕਾਤਾ— ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਿਲ ਮੇਸੀ ਨੇ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੂੰ ਆਪਣੇ ਹਸਤਾਖਰ ਵਾਲੀ ਬਾਰਸੀਲੋਨਾ ਕਲੱਬ ਦੀ ਆਪਣੇ 10 ਨੰਬਰ ਦੀ ਜਰਸੀ ਭੇਟ ਕੀਤੀ ਹੈ ਜਿਸ ‘ਤੇ ‘ਦੀਦੀ 10’ ਲਿਖਿਆ ਹੋਇਆ ਹੈ। ਸਪੈਨਿਸ਼ ਕਲੱਬ ਐੱਫ.ਸੀ. ਬਾਰਸੀਲੋਨਾ ਦੇ ਲੀਜੈਂਡ ਖਿਡਾਰੀਆਂ ਨੇ ਪਿਛਲੇ ਸ਼ੁੱਕਰਵਾਰ ਨੂੰ ਕੋਲਕਾਤਾ ਦਾ ਦੌਰਾ ਕੀਤਾ ਸੀ ਜਿੱਥੇ ਉਨ੍ਹਾਂ ਨੇ ਮੋਹਨ ਬਾਗਾਨ ਦੇ ਲੀਜੈਂਡ ਖਿਡਾਰੀਆਂ ਦੇ ਨਾਲ ਨੁਮਾਇਸ਼ੀ ਮੈਚ ਖੇਡਿਆ ਸੀ। ਇਸ ਮੈਚ ‘ਚ ਸਪੈਨਿਸ਼ ਕਲੱਬ 6-0 ਦੇ ਫਰਕ ਨਾਲ ਇਕਤਰਫਾ ਜੇਤੂ ਰਿਹਾ ਸੀ। ਹਾਲਾਂਕਿ ਮੇਸੀ ਨੇ ਖੁਦ ਕੋਲਕਾਤਾ ਦਾ ਦੌਰਾ ਨਹੀਂ ਕੀਤਾ ਸੀ ਪਰ ਉਨ੍ਹਾਂ ਨੇ ਆਪਣੀ ਵਿਸ਼ੇਸ਼ ਭੇਟ ਜ਼ਰੂਰ ਬਾਰਸੀਲੋਨਾ ਦੇ ਲੀਜੈਂਡ ਖਿਡਾਰੀਆਂ ਦੇ ਨਾਲ ਭੇਜੀ ਸੀ। ਬਾਰਸੀਲੋਨਾ ਟੀਮ ਵੱਲੋਂ ਜੁਲੀਆਨੋ ਬੇਲੇਟੀ ਅਤੇ ਹਾਰੀ ਲਿਟਮਾਨੇਨ ਨੇ ਫੁੱਟਬਾਲ ਨੇਕਸਟ ਫਾਊਂਡੇਸ਼ਨ ਦੇ ਬਾਨੀ ਕੌਸ਼ਿਕ ਮੌਲਿਕ ਨੂੰ ਇਹ ਜਰਸੀ ਭੇਟ ਕੀਤੀ ਗਈ ਹੈ। ਇਸ ‘ਤੇ ਲਿਖਿਆ ਹੈ, ”ਮੇਰੀ ਦੋਸਤ ਦੀਦੀ ਦੇ ਲਈ ਮੇਸੀ ਵੱਲੋਂ ਸ਼ੁੱਭਕਾਮਨਾਵਾਂ।” ਜ਼ਿਕਰਯੋਗ ਹੈ ਕਿ ਮੁੱਖਮੰਤਰੀ ਮਮਤਾ ਬੈਨਰਜੀ ਨੂੰ ਦੀਦੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। 10 ਨੰਬਰ ਦੀਦੀ ਨਾਂ ਦੀ ਇਸ ਜਰਸੀ ਨੂੰ ਲੈ ਕੇ ਮੌਲਿਕ ਨੇ ਕਿਹਾ, ”ਨਿੱਜੀ ਤੌਰ ‘ਤੇ ਮਮਤਾ ਬੈਨਰਜੀ ਨੂੰ ਬਾਰਸੀਲੋਨਾ ਦੇ ਖਿਡਾਰੀ ਇਹ ਜਰਸੀ ਭੇਟ ਨਹੀਂ ਕਰ ਸਕੇ। ਇਸ ਲਈ ਉਨ੍ਹਾਂ ਇਸ ਨੂੰ ਮੈਨੂੰ ਦਿੱਤਾ ਹੈ। ਅਸੀਂ ਸੀ.ਐੱਮ.ਓ. ਨਾਲ ਸੰਪਰਕ ਕੀਤਾ ਹੈ ਅਤੇ ਜਦੋਂ ਵੀ ਮੁੱਖਮੰਤਰੀ ਕੋਲ ਸਮਾਂ ਹੋਵੇਗਾ। ਅਸੀਂ ਉਸ ਨੂੰ ਇਹ ਸੌਂਪਾਂਗੇ।” ਮੇਸੀ ਸਾਲ 2011 ‘ਚ ਕੋਲਕਾਤਾ ਦੌਰੇ ‘ਤੇ ਆਏ ਸਨ ਜਿੱਥੇ ਉਨ੍ਹਾਂ ਇਕ ਦੋਸਤਾਨਾ ਮੈਚ ਖੇਡਿਆ ਸੀ।

You must be logged in to post a comment Login