ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਪਿਆਰ ਕਰਦਾ ਹਾਂ, ਸਤਿਕਾਰ ਕਰਦਾ ਹਾਂ- ਨਵਜੋਤ ਸਿੱਧੂ

ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਪਿਆਰ ਕਰਦਾ ਹਾਂ, ਸਤਿਕਾਰ ਕਰਦਾ ਹਾਂ- ਨਵਜੋਤ ਸਿੱਧੂ

ਚੰਡੀਗੜ : ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਆਪਣੀ ‘ਕੈਪਟਨ’ ਵਾਲੀ ਟਿੱਪਣੀ ਦੇ ਵਿਵਾਦ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਸਿੱਧੂ ਨੇ ਕਿਹਾ ਕਿ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਪਿਆਰ ਕਰਦੇ ਹਨ ਤੇ ਉਹ ਦੋਵੇਂ ਇੱਕ-ਦੂਜੇ ਨੂੰ ਮਿਲ ਕੇ ਪੂਰਾ ਮੁੱਦਾ ਸੁਲਝਾ ਲੈਣਗੇ। ਰਾਜਸਥਾਨ ਦੇ ਝਾਲਾਵਾੜ, ਜਿਥੇ ਉਹ ਕਾਂਗਰਸ ਲਈ ਚੋਣ ਪ੍ਰਚਾਰ ਕਰ ਰਹੇ ਹਨ, ਦੌਰਾਨ ਬੋਲਦਿਆਂ ਸਿੱਧੂ ਨੇ ਕਿਹਾ ਕਿ ਤੁਸੀਂ ਜਨਤਕ ਤੌਰ ‘ਤੇ ਹਰ ਮੁੱਦਾ ਹੱਲ ਨਹੀਂ ਕਰ ਸਕਦੇ। ਉਹ (ਕੈਪਟਨ ਅਮਰਿੰਦਰ ਸਿੰਘ) ਮੇਰੇ ਪਿਤਾ ਸਮਾਨ ਹਨ, ਮੈਂ ਉਨ੍ਹਾਂ ਨੂੰ ਪਿਆਰ ਕਰਦਾ ਹਾਂ, ਮੈਂ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ, ਮੈਂ ਖੁਦ ਇਸ ਮੁੱਦੇ ਨੂੰ ਸੁਲਝਾਵਾਂਗਾ।”
ਉਸੇ ਹੀ ਸਮੇਂ ਸਿੱਧੂ ਨੇ ਭਾਜਪਾ ‘ਤੇ ਤਿੱਖੇ ਹਮਲੇ ਕਰਨ ਦਾ ਮੌਕਾ ਹੱਥੋਂ ਨਹੀਂ ਜਾਂ ਦਿੱਤਾ, ਤੇ ਕਿਹਾ ਕਿ ਮੋਦੀ ਸਰਕਾਰ ਵੱਡੇ ਉਦਯੋਗਪਤੀਆਂ ਦੇ ਹੱਥਾਂ ਦੀ ਕਠਪੁਤਲੀ ਹੈ ਅਤੇ ਇਸ ਨੇ ਗਰੀਬਾਂ ਲਈ ਕੁਝ ਵੀ ਨਹੀਂ ਕੀਤਾ।
“ਮੋਦੀ ਸਰਕਾਰ ਵੱਡੇ ਉਦਯੋਗਪਤੀਆਂ ਦੇ ਹੱਥਾਂ ਦੀ ਕਠਪੁਤਲੀ ਹੈ. ਗਰੀਬਾਂ ਲਈ ਕੁਝ ਵੀ ਨਹੀਂ ਕੀਤਾ ਗਿਆ। ਇਹ ਸਿਰਫ ਅੰਬਾਨੀ ਤੇ ਅਡਾਨੀ ਲਈ ਹੈ, “ਸਿੱਧੂ ਨੇ ਆਪਣੇ ਬਿਆਨ ‘ਤੇ ਕਿਹਾ ਕਿ ਭਾਜਪਾ ਨੇ ਸਾਨੂੰ 3 ਮੋਦੀ, ਨੀਰਵ ਮੋਦੀ, ਲਲਿਤ ਮੋਦੀ ਤੇ ਅੰਬਾਨੀ ਦੇ ਗੋਦ ਵਿੱਚ ਬੈਠੇ ਨਰਿੰਦਰ ਮੋਦੀ ਦਿੱਤੇ ਹਨ।
ਹਿੰਦੁਸਤਾਨ ਟਾਈਮਜ਼ ਨਾਲ ਇਕ ਇੰਟਰਵਿਊ ਵਿੱਚ ਸਿੱਧੂ ਨੇ ਜ਼ੋਰ ਦਿੱਤਾ ਕਿ ਉਨ੍ਹਾਂ ਨੇ ਕਿਸੇ ਦਾ ਨਿਰਾਦਰ ਨਹੀਂ ਕੀਤਾ। ਸਿੱਧੂ ਨੇ ਇਨ੍ਹਾਂ ਅਫਵਾਹਾਂ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦੇ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਮਤਭੇਦ ਹਨ। “ਇਹ ਰਾਜਨੀਤੀ ਹੈ. ਮੈਂ ਆਪਣੀ ਜ਼ਮੀਰ ਨੂੰ ਜਵਾਬਦੇਹ ਹਾਂ ਮੈਂ ਪੰਜਾਬ ਨੂੰ ਜਵਾਬਦੇਹ ਹਾਂ। ਮੈਂ ਆਪਣੇ ਮੁੱਖ ਮੰਤਰੀ ਦਾ ਬਹੁਤ ਸਤਿਕਾਰ ਕਰਦਾ ਹਾਂ।ਜੋ ਮੈਂ ਕਿਹਾ ਉਹ ਸੀ ਕਿ ਰਾਹੁਲ ਗਾਂਧੀ ਮੇਰੇ ਕੈਪਟਨ ਹਨ – ਕੀ ਇਸ ਵਿੱਚ ਕੁਝ ਗਲਤ ਹੈ? ਕੋਈ ਵੀ ਇਸ ਗੱਲ ਤੋਂ ਇਨਕਾਰ ਕਰੇ ਕਿ ਰਾਹੁਲ ਗਾਂਧੀ ਸਾਡੇ ਕੈਪਟਨ ਨਹੀਂ ਹਨ। ਅਮਰਿੰਦਰ ਨੂੰ ਕਹਿਣ ਦਿਓ ਕਿ ਰਾਹੁਲ ਗਾਂਧੀ ਉਨ੍ਹਾਂ ਦਾ ਕੈਪਟਨ ਨਹੀਂ ਹਨ।

You must be logged in to post a comment Login