ਮੈਲਬੌਰਨ ‘ਚ ਆਇਆ ਤੇਜ਼ ਤੂਫਾਨ

ਮੈਲਬੌਰਨ ‘ਚ ਆਇਆ ਤੇਜ਼ ਤੂਫਾਨ

ਮੈਲਬੌਰਨ – ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਮੰਗਲਵਾਰ ਦੀ ਦੁਪਹਿਰ ਨੂੰ ਤੇਜ਼ ਤੂਫਾਨ ਆਇਆ। ਤੇਜ਼ ਤੂਫਾਨ ਕਾਰਨ ਦਰੱਖਤ ਟੁੱਟ ਗਏ, ਜਿਸ ਕਾਰਨ ਵਾਹਨਾਂ ਨੂੰ ਨੁਕਸਾਨ ਪੁੱਜਾ। ਤੇਜ਼ ਤੂਫਾਨ ਆਉਣ ਕਾਰਨ ਮੌਸਮ ਵਿਭਾਗ ਨੇ ਮੈਲਬੌਰਨ ਵਾਸੀਆਂ ਨੂੰ ਡਰਾਈਵਿੰਗ ਕਰਨ ਨੂੰ ਲੈ ਕੇ ਅਲਰਟ ਕੀਤਾ, ਤਾਂ ਕਿ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਿਆ ਜਾ ਸਕੇ। ਇਸ ਦੇ ਨਾਲ ਹੀ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਪਾਰਕਿੰਗ ਏਰੀਏ ਵਿਚ ਆਪਣੀਆਂ ਕਾਰਾਂ ਨੂੰ ਢੱਕ ਕੇ ਰੱਖਣ ਅਤੇ ਘਰਾਂ ਦੇ ਅੰਦਰ ਖੜ੍ਹੇ ਵਾਹਨਾਂ ਦੀ ਸੁਰੱਖਿਆ ਕਰਨ। ਮੌਸਮ ਵਿਭਾਗ ਵਲੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਓਧਰ ਸੀਨੀਅਰ ਮੌਸਮ ਵਿਭਾਗ ਦੇ ਵਿਗਿਆਨੀ ਨੇ ਦੱਸਿਆ ਕਿ 90 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਇਸ ਲਈ ਸ਼ਹਿਰ ਵਾਸੀਆਂ ਨੂੰ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਗਈ ਸੀ ਕਿ ਤੇਜ਼ ਤੂਫਾਨ ਕਾਰਨ ਸੰਭਾਵੀ ਤੌਰ ‘ਤੇ ਦਰੱਖਤ, ਬਿਜਲੀ ਦੇ ਖੰਭੇ ਡਿੱਗ ਸਕਦੇ ਹਨ, ਜਿਸ ਦੇ ਨਤੀਜੇ ਵਜੋਂ ਬਿਜਲੀ ਦੇ ਕੱਟ ਲੱਗ ਸਕਦੇ ਹਨ।

You must be logged in to post a comment Login