ਮੈਲਬੌਰਨ ਦੀ ‘ਦੰਗਲ ਗਰਲ’ ਰੁਪਿੰਦਰ ਨੇ ਜਿੱਤਿਆ ਸੋਨ ਤਮਗਾ

ਮੈਲਬੌਰਨ ਦੀ ‘ਦੰਗਲ ਗਰਲ’ ਰੁਪਿੰਦਰ ਨੇ ਜਿੱਤਿਆ ਸੋਨ ਤਮਗਾ

ਮੈਲਬੋਰਨ- ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ‘ਚ ਰਹਿੰਦੀ ਪੰਜਾਬਣ ਰੁਪਿੰਦਰ ਕੌਰ ਸੰਧੂ ਨੇ ਬੀਤੇ ਦਿਨੀਂ ਪਰਥ ਵਿਚ ਹੋਏ ਕੌਮੀ ਪੱਧਰ ਦੇ ਕੁਸ਼ਤੀ ਮੁਕਾਬਲਿਆਂ ‘ਚ ਸੋਨ ਤਮਗਾ ਜਿੱਤ ਕੇ ਇਕ ਹੋਰ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਰੁਪਿੰਦਰ ਨੇ 53 ਕਿਲੋ ਵਰਗ ਦੇ ਮੁਕਾਬਲਿਆਂ ਵਿਚ ਬ੍ਰਿਸਬੇਨ ਅਤੇ ਵਿਕਟੋਰੀਆ ਸੂਬੇ ਦੀਆਂ ਖਿਡਾਰਨਾਂ ਨੂੰ ਹਰਾ ਕੇ ਇਹ ਮਾਣ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਰੁਪਿੰਦਰ ਸਾਲ 2009 ਤੋਂ ਹੁਣ ਤਕ ਕੌਮਾਂਤਰੀ ਪੱਧਰ ‘ਤੇ ਹੋਏ ਵੱਖ ਵੱਖ ਮੁਕਾਬਲਿਆਂ ‘ਚ ਕੁੱਲ 8 ਤਮਗੇ ਜਿੱਤ ਚੁੱਕੀ ਹੈ।

You must be logged in to post a comment Login