ਮੋਦੀ ਦੀ ਰੈਲੀ ਦੌਰਾਨ ਵਾਪਰਿਆ ਹਾਦਸਾ, ਟੈਂਟ ਡਿੱਗਣ ਕਾਰਨ 20 ਜ਼ਖਮੀ

ਮੋਦੀ ਦੀ ਰੈਲੀ ਦੌਰਾਨ ਵਾਪਰਿਆ ਹਾਦਸਾ, ਟੈਂਟ ਡਿੱਗਣ ਕਾਰਨ 20 ਜ਼ਖਮੀ

ਕੋਲਕਾਤਾ- ਪ੍ਰਧਾਨ ਮੰਤਰੀ ਮੋਦੀ ਦੀ ਮਿਦਨਾਪੁਰ ਰੈਲੀ ਦੌਰਾਨ ਇਕ ਟੈਂਟ ਡਿੱਗਣ ਕਾਰਨ ਕਰੀਬ 20 ਲੋਕ ਜ਼ਖਮੀ ਹੋ ਗਏ। ਰੈਲੀ ਤੋਂ ਬਾਅਦ ਪੀ. ਐੱਮ. ਮੋਦੀ ਜ਼ਖਮੀਆਂ ਦਾ ਹਸਪਤਾਲ ‘ਚ ਹਾਲਚਾਲ ਪੁੱਛਣ ਗਏ। ਮੋਦੀ ਨੇ ਜ਼ਖਮੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਤੁਸੀਂ ਲੋਕ ਬਹੁਤ ਹਿੰਮਤ ਵਾਲੇ ਹੋ, ਜਲਦ ਹੀ ਠੀਕ ਹੋ ਜਾਵੋਗੇ। ਮਿਦਨਾਪੁਰ ਦੇ ਕਾਲਜ ਗਰਾਊਂਡ ‘ਚ ਆਯੋਜਿਤ ਮੋਦੀ ਦੀ ਕਿਸਾਨ ਰੈਲੀ ਦੌਰਾਨ ਜਦੋਂ ਟੈਂਟ ਡਿੱਗਿਆ ਤਾਂ ਪੀ. ਐੱਮ. ਨੇ ਇਸ ਦਾ ਜ਼ਿਕਰ ਵੀ ਕੀਤਾ ਅਤੇ ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਿਆ ਸੀ ਕਿ ਦੀਦੀ ਦੇਖ ਲੋ ਲੋਕਾਂ ‘ਚ ਕਿੰਨੀ ਹਿੰਮਤ ਹੈ ਕਿ ਇਹ ਘਟਨਾ ਹੋਣ ਤੋਂ ਬਾਅਦ ਵੀ ਲੋਕ ਅਨੁਸ਼ਾਸਨ ਅਤੇ ਸ਼ਾਂਤੀ ਨਾਲ ਖੜ੍ਹੇ ਹਨ। ਦੱਸ ਦੇਈਏ ਕਿ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਮੋਦੀ ਨੇ ਲੋਕਾਂ ਨੂੰ ਦਰੱਖਤਾਂ ਅਤੇ ਟੈਂਟ ‘ਤੇ ਚੜ੍ਹਣ ਤੋਂ ਮਨ੍ਹਾ ਕੀਤਾ ਸੀ ਅਤੇ ਸਖਤੀ ਨਾਲ ਹੇਠਾਂ ਉਤਰਨ ਨੂੰ ਕਿਹਾ ਸੀ। ਇਸ ਹਾਦਸੇ ਤੋਂ ਬਾਅਦ ਮੋਦੀ ਦੇ ਸਮਾਗਮ ‘ਚ ਸੁਰੱਖਿਆ ਦੇ ਪ੍ਰਬੰਧ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਗਏ ਹਨ ਕਿ ਆਖਿਰ ਇਸ ਤਰ੍ਹਾਂ ਦੀ ਤਿਆਰੀ ਕਿਉਂ ਕੀਤੀ ਗਈ। ਪ੍ਰਧਾਨ ਮੰਤਰੀ ਦੇ ਕਾਫਲੇ ‘ਚ ਤਾਇਨਾਤ ਐਂਬੂਲੈਂਸ ਨੇ ਜ਼ਖਮੀਆਂ ਨੂੰ ਤੁਰੰਤ ਹੀ ਹਸਪਤਾਲ ਪਹੁੰਚਾਇਆ।

You must be logged in to post a comment Login