ਮੌਜੂਦਾ ਗਾਇਕਾਂ ਨੂੰ ਪੰਜਾਬੀ ਸਾਹਿਤਕਾਰਾਂ ਤੋਂ ਅਗਵਾਈ ਲੈਣੀ ਚਾਹੀਦੀ ਹੈ : ਦੀਪ ਅਲਾਚੌਰੀਆ

ਮੌਜੂਦਾ ਗਾਇਕਾਂ ਨੂੰ ਪੰਜਾਬੀ ਸਾਹਿਤਕਾਰਾਂ ਤੋਂ ਅਗਵਾਈ ਲੈਣੀ ਚਾਹੀਦੀ ਹੈ : ਦੀਪ ਅਲਾਚੌਰੀਆ

ਜਲੰਧਰ – ਉੱਘੇ ਗਾਇਕ ਅਤੇ ਗੀਤਕਾਰ ਦੀਪ ਅਲਾਚੌਰੀਆ ਨੇ ਅੱਜ ਦੇ ਗਾਇਕਾਂ ਨੂੰ ਅਸ਼ਲੀਲ ਗਾਇਕੀ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਪ੍ਰਮੁੱਖ ਪੰਜਾਬੀ ਸਾਹਿਤਕਾਰ ਅਤੇ ਕਵੀ ਸੁਰਜੀਤ ਪਾਤਰ ਨਾਲ ਗੱਲਬਾਤ ਕਰਨ ਦੌਰਾਨ ਸਮੂਹ ਗਾਇਕਾਂ ਅਤੇ ਗੀਤਕਾਰਾਂ ਨੂੰ ਕਿਹਾ ਹੈ ਕਿ ਜੋ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸੰਗੀਤ ਨੂੰ ਬਚਾਉਣਾ ਹੈ ਤਾਂ ਸਾਨੂੰ ਪੰਜਾਬ ਦੇ ਸ਼੍ਰੋਮਣੀ ਸਾਹਿਤਕਾਰਾਂ ਤੋਂ ਬਹੁਤ ਕੁੱਝ ਸਿੱਖਣਾ ਪਵੇਗਾ। ਉਨ੍ਹਾਂ ਕਿਹਾ ਕਿ ਭਟਕੇ ਹੋਏ ਗੀਤਕਾਰਾਂ ਅਤੇ ਗਾਇਕਾਂ ਨੂੰ ਇਹ ਮਹਾਨ ਸਾਹਿਤਕਾਰ ਹੀ ਸਹੀ ਰਸਤੇ ਪਾ ਸਕਦੇ ਹਨ। ਗੀਤਕਾਰ ਦੀਪ ਅਲਾਚੌਰੀਆਂ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਅਸ਼ਲੀਲ ਗਾਇਕੀ ਰਾਹੀਂ ਗੰਧਲਾ ਕਰਨ ਵਿੱਚ ਸਾਡੇ ਟੀ. ਵੀ. ਚੈਨਲਾਂ ਅਤੇ ਗਾਇਕਾਂ ਨੂੰ ਪ੍ਰਮੋਟ ਕਰਨ ਵਾਲੇ ਲੋਕਾਂ ਦਾ ਵੀ ਵੱਡਾ ਹੱਥ ਹੈ। ਉਨ੍ਹਾਂ ਸੁਰਜੀਤ ਪਾਤਰ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾਂ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਮੁੱਖ ਰੱਖ ਕੇ ਜੋ ਸਾਹਿਤ ਰਚਿਆ ਹੈ, ਉਹ ਆਉਣ ਵਾਲੀਆਂ ਪੀੜ੍ਹੀਆਂ ਦਾ ਹਮੇਸ਼ਾ ਹੀ ਮਾਰਗ-ਦਰਸ਼ਨ ਕਰਦਾ ਰਹੇਗਾ।

You must be logged in to post a comment Login