ਯੁਵਰਾਜ ਸਿੰਘ ਨੇ ਨਹੀਂ ਮੰਨ੍ਹੀ ਹਾਰ, ਧਮਾਕਾ ਕਰਨ ਲਈ ਤਿਆਰ

ਯੁਵਰਾਜ ਸਿੰਘ ਨੇ ਨਹੀਂ ਮੰਨ੍ਹੀ ਹਾਰ, ਧਮਾਕਾ ਕਰਨ ਲਈ ਤਿਆਰ

ਨਵੀਂ ਦਿੱਲੀ : ਦਿੱਲੀ ਅਤੇ ਪੰਜਾਬ ਦੇ ਵਿਚ ਬੁੱਧਵਾਰ ਨੂੰ ਦਿੱਲੀ ਵਿਚ ਸ਼ੁਰੂ ਹੋਣ ਵਾਲੀ ਰਣਜੀ ਟਰਾਫੀ ਗਰੁਪ ਬੀ ਮੈਚ ਵਿਚ ਯੁਵਰਾਜ ਸਿੰਘ ਇਸ ਰਾਸ਼ਟਰੀ ਕ੍ਰਿਕੇਟ ਚੈਂਪੀਅਨਸ਼ਿਪ ਦੇ 2018-19 ਸ਼ੈਸ਼ਨ ਵਿਚ ਪਹਿਲੀ ਵਾਰ ਖੇਡਦੇ ਹੋਏ ਦਿਖਣਗੇ। ਯੁਵਰਾਜ ਨੇ ਟੀਮ ਇੰਡੀਆ ਵਿਚ ਜਗ੍ਹਾ ਪਾਉਣ ਦੀ ਉਂਮੀਦ ਨਹੀਂ ਛੱਡੀ ਹੈ। ਇਸ ਧੁੰਆ-ਧਾਰ ਬੱਲੇਬਾਜ਼ ਦੀ ਨਜ਼ਰ ਟੀਮ ਇੰਡੀਆ ਵਿਚ ਜਗ੍ਹਾ ਹਾਸਲ ਕਰਨ ਉਤੇ ਹੈ। ਯੁਵਰਾਜ ਕਹਿ ਚੁੱਕੇ ਹਨ ਕਿ 2019 ਵਰਲਡ ਕਪ ਤੋਂ ਬਾਅਦ ਹੀ ਉਹ ਅਪਣੇ ਸੰਨਿਆਸ ਦੇ ਬਾਰੇ ਵਿਚ ਸੋਚਣਗੇ। ਯੁਵਰਾਜ ਦੀ ਵਾਪਸੀ ਤੋਂ ਪੰਜਾਬ ਨੂੰ ਮਜਬੂਤੀ ਮਿਲੀ ਹੈ। ਜੋ ਪਹਿਲਾਂ ਦੋ ਮੈਚਾਂ ਵਿਚ ਆਂਧਰਾ ਅਤੇ ਮੱਧ ਪ੍ਰਦੇਸ਼ ਦੇ ਵਿਰੁਧ ਪਹਿਲੀ ਪਾਰੀ ਵਿਚ ਵਾਧਾ ਹਾਸਲ ਕਰਨ ਵਿਚ ਨਾਕਾਮ ਰਹੀ ਸੀ। ਭਾਰਤ ਦੇ ਵਲੋਂ ਜੂਨ 2017 ਵਿਚ ਅਪਣਾ ਆਖਰੀ ਮੈਚ ਖੇਡਣ ਵਾਲੇ ਖੱਬੇ ਹੱਥ ਦੇ ਬੱਲੇਬਾਜ਼ ਯੁਵਰਾਜ ਪੰਜਾਬ ਦੇ ਹਿਮਾਚਲ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਵਿਰੁਧ ਹੋਣ ਵਾਲੇ ਅਗਲੇ ਦੋ ਮੈਚਾਂ ਲਈ ਵੀ ਉਪਲੱਬਧ ਰਹਿਣਗੇ। ਯੁਵਾ ਖਿਡਾਰੀ ਸ਼ੁਭਮਨ ਗਿੱਲ ਇਸ ਮੈਚ ਵਿਚ ਨਹੀਂ ਖੇਡਣਗੇ, ਕਿਉਂਕਿ ਉਹ ਭਾਰਤ- ਏ ਟੀਮ ਦੇ ਨਾਲ ਨਿਊਜੀਲੈਂਡ ਦੌਰੇ ਉਤੇ ਹਨ। ਪੰਜਾਬ ਦੇ ਨਾਲ ਦਿਲੀ ਵੀ ਇਸ ਮੈਚ ਵਿਚ ਅਪਣੀ ਪਹਿਲੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗਾ।

You must be logged in to post a comment Login