ਰਾਫੇਲ ਡੀਲ ਦੀ ਪਿਕਚਰ ਹਾਲੇ ਬਾਕੀ ਹੈ:ਰਾਹੁਲ ਗਾਂਧੀ

ਰਾਫੇਲ ਡੀਲ ਦੀ ਪਿਕਚਰ ਹਾਲੇ ਬਾਕੀ ਹੈ:ਰਾਹੁਲ ਗਾਂਧੀ

ਨਵੀਂ ਦਿੱਲੀ- ਰਾਫੇਲ ਡੀਲ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕਾਂਗਰਸ ਅਤੇ ਭਾਜਪਾ ਦੇ ਵਿਚਾਲੇ ਜਾਰੀ ਜ਼ੁਬਾਨੀ ਜੰਗ ‘ਚ ਹੁਣ ਡਸਾਲਟ ਐਵੀਏਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਐਰਿਕ ਟ੍ਰੈਪੀਅਰ ਵੀ ਨਿਕਲ ਗਏ ਹਨ। ਉਨ੍ਹਾਂ ਨੇ ਅੱਜ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ। ਕਾਂਗਰਸ ਪ੍ਰਧਾਨ ਗਾਂਧੀ ਨੇ ਵੀ ਇਸ ‘ਤੇ ਪਲਟ ਕੇ ਜਵਾਬ ਦਿੱਤਾ ਹੈ। ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ ਹੈ ਕਿ ਮੋਦੀ ਨੇ ਸੁਪਰੀਮ ਕੋਰਟ ‘ਚ ਵੀ ਆਪਣੀ ਚੋਰੀ ਮੰਨ ਲਈ ਹੈ। ਹਲਫਨਾਮੇ ‘ਚ ਮੰਨਿਆ ਹੈ ਕਿ ਉਨ੍ਹਾਂ ਨੇ ਬਿਨਾ ਹਵਾਈ ਸੈਨਾ ਤੋਂ ਪੁੱਛੇ ਕੰਟ੍ਰੈਕਟ ਬਦਲਿਆ ਅਤੇ 30,000 ਕਰੋੜ ਰੁਪਏ ਅੰਬਾਨੀ ਦੀ ਜੇਬ ‘ਚ ਗਿਆ ਹੈ। ਕਾਂਗਰਸ ਪ੍ਰਧਾਨ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ‘ਪਿਕਚਰ ਅਭੀ ਬਾਕੀ ਹੈ ਮੇਰੇ ਦੋਸਤ।’ ਇਸ ਤੋਂ ਪਹਿਲਾਂ ਕਾਂਗਰਸ ਨੇਤਾ ਰਣਦੀਪ ਸੂਰਜੇਵਾਲ ਨੇ ਵੀ ਡਸਾਲਟ ਸੀ. ਈ. ਓ. ਦੇ ਇੰਟਰਵਿਊ ‘ਚ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਹੈ ਕਿ ਫਰਜੀ ਇੰਟਰਵਿਊ ਤੋਂ ਘੋਟਾਲਾ ਨਹੀਂ ਦਬਾਇਆ ਜਾ ਸਕਦਾ। ਦੋਸ਼ੀਆਂ ਦੇ ਬਿਆਨ ਦਾ ਕੋਈ ਵੀ ਮਤਲਬ ਨਹੀਂ, ਲਾਭ ਪ੍ਰਾਪਤ ਕਰਨ ਵਾਲੇ ਦੋਸ਼ੀ ਜੱਜ ਨਹੀਂ। ਅਸਲ ‘ਚ ਐਰਿਕ ਟ੍ਰੈਪੀਅਰ ਨੇ ਰਾਫੇਲ ਡੀਲ ‘ਤੇ ਕਾਂਗਰਸ ਦੇ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਹੈ ਕਿ ਮੈਂ ਜੋ ਵੀ ਕਿਹਾ ਸੱਚ ਕਿਹਾ ਹੈ, ਝੂਠ ਨਹੀਂ ਬੋਲਿਆ। ਉਨ੍ਹਾਂ ਨੇ ਕਿਹਾ ਹੈ ਕਿ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਜਿਓ ਦੇ ਨਾਲ ਸਮਝੌਤਾ ਕਰਨ ਦਾ ਫੈਸਲਾ ਉਨ੍ਹਾਂ ਦਾ ਸੀ।

You must be logged in to post a comment Login