ਰਾਮ ਰਹੀਮ ਕੇਸ ‘ਚ ਜਾਂਚ ਏਜੰਸੀਆਂ ਨੂੰ ਵੱਡੀ ਕਾਮਯਾਬੀ, ਹਨੀਪ੍ਰੀਤ ਦੀ ਡਾਇਰੀ ਦੇ ਕੋਡ ਹੋਏ ਡੀ ਕੋਡ

ਰਾਮ ਰਹੀਮ ਕੇਸ ‘ਚ ਜਾਂਚ ਏਜੰਸੀਆਂ ਨੂੰ ਵੱਡੀ ਕਾਮਯਾਬੀ, ਹਨੀਪ੍ਰੀਤ ਦੀ ਡਾਇਰੀ ਦੇ ਕੋਡ ਹੋਏ ਡੀ ਕੋਡ

ਪੰਚਕੂਲਾ – ਸਾਧਵੀ ਨਾਲ ਯੌਨ ਸ਼ੋਸ਼ਣ ਦੇ ਮਾਮਲੇ ‘ਚ 20 ਸਾਲ ਦੀ ਸਜ਼ਾ ਭੁਗਤ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਸ ਦੀ ਸਲਾਹਕਾਰ ਹਨੀਪ੍ਰੀਤ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਗੁਰਮੀਤ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਬਾਰੇ ‘ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਡੇਰੇ ਦੀ ਚੇਅਰਪਰਸਨ ਵਿਪਾਸਨਾ ਨਾਲ ਇੱਥੇ ਈ. ਡੀ. ਨੇ ਪ੍ਰਾਪਰਟੀ ਨੂੰ ਲੈ ਕੇ ਪੁੱਛਗਿਛ ਕੀਤੀ ਹੈ ਅਤੇ ਹਨੀਪ੍ਰੀਤ ਅਤੇ ਡੇਰਾ ਮੁਖੀ ਤੋਂ ਵੀ ਇਸ ਬਾਰੇ ‘ਚ ਪੁੱਛਗਿਛ ਕੀਤੀ ਜਾਵੇਗੀ। ਇਸ ਬਾਰੇ ‘ਚ ਹਨੀਪ੍ਰੀਤ ਦੀ ਡਾਇਰੀ ਨਾਲ ਡੀ ਕੋਡ ਹੋਈ ਪ੍ਰਾਪਰਟੀ ਤੋਂ ਲੈ ਕੇ ਲੈਣ-ਦੇਣ ਦੇ ਬਾਰੇ ‘ਚ ਪੁੱਛਿਆ ਜਾਵੇਗਾ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਜਦੋਂ ਇੰਡੀਆ ਦੇ ਕਈ ਸੂਬਿਆਂ ਤੋਂ ਲੈ ਕੇ ਵਿਦੇਸ਼ਾਂ ‘ਚ ਕਰੋੜਾਂ ਦੀ ਪ੍ਰਾਪਰਟੀ ਨੂੰ ਮਿਲਾਇਆ ਗਿਆ ਤਾਂ ਉਸ ਦੌਰਾਨ ਇਹ ਜ਼ਿਆਦਾ ਪੈਸੇ ਕਿੱਥੋਂ ਆਏ। ਅਸਲ ‘ਚ ਪੰਚਕੂਲਾ ‘ਚ ਦੰਗਾ ਕਰਵਾਉਣ ਦੇ ਮਾਮਲੇ ‘ਚ ਜਿੱਥੇ ਹਨੀਪ੍ਰੀਤ ਅਤੇ ਉਸ ਦੇ ਪਲਾਨ ‘ਚ ਸ਼ਾਮਲ ਲੋਕ ਜੇਲ ‘ਚ ਬੰਦ ਹਨ। ਪੰਚਕੂਲਾ ‘ਚ ਦੰਗਾ ਕਰਵਾਉਣ ਲਈ ਵਰਤੋਂ ਕੀਤੀ ਗਈ ਡੇਢ ਕਰੋੜ ਦੀ ਰਕਮ ਤੋਂ ਲੈ ਕੇ ਡੇਰਾ ਮੁਖੀ ਦੇ ਲੈਪਟਾਪ ਦੀ ਜਾਂਚ ਕੀਤੀ ਗਈ ਹੈ।

ਡਾਇਰੀ ‘ਚ ਅਜਿਹੇ ਕੋਡਸ ਦੀ ਕੀਤੀ ਗਈ ਹੈ ਵਰਤੋਂ-
ਪੁਲਸ ਨੂੰ ਹਨੀਪ੍ਰੀਤ ਦੀ ਇਕ ਡਾਇਰੀ ਮਿਲੀ ਸੀ। ਇਸ ਨੂੰ ਬਾਅਦ ‘ਚ ਈ. ਡੀ. ਨੇ ਆਪਣੇ ਕਬਜ਼ੇ ‘ਚ ਲਿਆ ਸੀ ਅਤੇ ਇਸ ਦੇ 11 ਮਹੀਨਿਆਂ ਤੱਕ ਉਸ ਨੂੰ ਡੀ ਕੋਡ ਕਰਕੇ ਕੰਮ ਕੀਤਾ, ਜਿਸ ਤੋਂ ਬਾਅਦ ਡੀ ਕੋਡ ਕਰਨ ਲਈ ਲਿਖਿਆ ਗਿਆ ਸੀ ਕਿ ਵਾਇਨਾਡ ਕੇਰਲਾ ਲੈਂਡ, ‘ਮਸ਼ੀਨ ਵੇਟ ਘੱਟ ਕਰਨ ਵਾਲੀ’, ਹਿਮਾਚਲ ਦੀ ਲੈਂਡ ਵਿਊ, ‘ਦਾਰਜੀਲਿੰਗ ਲੈਂਡ ਰਿਜਾਰਟ ਦੇ ਨਾਂ ਕਰਨਾ,’ ‘ਟੀਮਸ ਫਾਰ ਵੀ 7 ਇਨ 12, ’25 ਦੇ ਦੋ ਗਰਗ ਨੂੰ’ ਅਤੇ ‘ਸੰਜੂ ਲੈਂਡ ਗੁਡਗਾਂਵ’ ਵਰਗੇ ਕੋਡ ਵਰਗ ਦੀ ਵਰਤੋਂ ਕੀਤੀ ਗਈ ਸੀ। ਇਸ ਤੋਂ ਇਲਾਵਾ ਕੁਝ ਹਿਸਾਬ-ਕਿਤਾਬ ਵੀ ਲਿਖਿਆ ਗਿਆ ਸੀ। ਇਸ ਦੌਰਾਨ ਕਰੀਬ 20 ਕਰੋੜ ਤੋਂ ਜ਼ਿਆਦਾ ਦੀ ਪ੍ਰਾਪਰਟੀ ਦਾ ਖੁਲਾਸਾ ਹੋਇਆ ਹੈ।

ਅਮਰੀਕਾ, ਕੈਨੇਡਾ, ਆਸਟਰੇਲੀਆ, ਇਟਲੀ ‘ਚ ਪ੍ਰਾਪਰਟੀ-
ਈ. ਡੀ. ਦੀ ਟੀਮ ਨੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਤੋਂ ਡੇਰੇ ਦੀ ਪ੍ਰਾਪਰਟੀ ਤੋਂ ਲੈ ਕੇ ਪੰਚਕੂਲਾ ‘ਚ ਭੇਜੇ ਡੇਢ ਕਰੋੜ ਰੁਪਏ ਦੇ ਬਾਰੇ ‘ਚ ਪੁੱਛਗਿਛ ਕੀਤੀ ਹੈ। ਉਸ ਤੋਂ ਵਿਦੇਸ਼ੀ ਪ੍ਰਾਪਰਟੀ ਤੋਂ ਲੈ ਕੇ ਹਰਿਆਣਾ, ਪੰਜਾਬ, ਹਿਮਾਚਲ, ਉੱਤਰਾਖੰਡ ਅਤੇ ਦਿੱਲੀ ਦੀ ਪ੍ਰਾਪਰਟੀ ਦੇ ਬਾਰੇ ‘ਚ ਪੁੱਛਿਆ ਹੈ। ਹਰਿਆਣਾ ਪੁਲਸ ਨੇ ਡੇਰਾ ਸੱਚਾ ਸੌਦਾ ਦੇ ਇਕ ਲੈਪਟਾਪ ਨੂੰ ਜ਼ਬਤ ਕੀਤਾ ਸੀ, ਬਾਅਦ ‘ਚ ਉਸ ਨੂੰ ਈ. ਡੀ. ਨੂੰ ਦੇ ਦਿੱਤਾ ਸੀ। ਇਸ ਲੈਪਟਾਪ ਤੋਂ ਸਾਹਮਣੇ ਆਇਆ ਹੈ ਕਿ ਡੇਰਾ ਮੁਖੀ ਵੱਲੋਂ ਵਿਦੇਸ਼ਾਂ ‘ਚ ਅਮਰੀਕਾ, ਕੈਨੇਡਾ, ਆਸਟਰੇਲੀਆ, ਇਟਲੀ, ਜਰਮਨੀ, ਨਿਊਜ਼ੀਲੈਂਡ ‘ਚ ਪ੍ਰਾਪਰਟੀ ਨੂੰ ਖਰੀਦਿਆ ਹੈ। ਇਸ ‘ਚ ਕੁਝ ਵਿਦੇਸ਼ੀ ਲੋਕਾਂ ਨੂੰ ਅਧਿਕਾਰ ਦਿੱਤਾ ਹੈ, ਜਦਕਿ ਬਾਕੀ ਦੇ ਅਧਿਕਾਰੀ ਡੇਰਾ ਮੁਖੀ ਅਤੇ ਇਕ ਮਹਿਲਾ ਚਰਨਜੀਤ ਦੇ ਨਾਂ ਤੋਂ ਹੈ।

ਵਿਦੇਸ਼ਾਂ ‘ਚ ਜਦੋਂ ਇਹ ਪ੍ਰਾਪਰਟੀ ਲਈ ਤਾਂ ਫੰਡ ਕਿੱਥੋਂ ਆਇਆ ਅਤੇ ਕਿਉਂ-
ਈ. ਡੀ. ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਰਾਜਸਥਾਨ ‘ਚ 30 ਏਕੜ, ਹਰਿਆਣਾ ‘ਚ 106 ਏਕੜ, ਉੱਤਰ ਪ੍ਰਦੇਸ਼ ‘ਚ 15 ਏਕੜ, ਉੱਤਰਾਖੰਡ ‘ਚ 19 ਏਕੜ ਪ੍ਰਾਪਰਟੀ ਨੂੰ ਪਿਛਲੇ ਕੁਝ ਸਾਲਾਂ ‘ਚ ਲਿਆ ਗਿਆ ਹੈ। ਇਸ ਤੋਂ ਇਲਾਵਾ ਯੂ. ਐੱਸ. ਏ. ਸਮੇਤ ਕਈ ਜਗ੍ਹਾ ‘ਤੇ ਬਣੇ ਆਸ਼ਰਮਾਂ ਨੂੰ ਵੀ ਲਿਆ ਗਿਆ ਹੈ। ਈ. ਡੀ. ਹੁਣ ਜਾਂਚ ਕਰ ਰਹੀ ਹੈ ਕਿ ਵਿਦੇਸ਼ਾਂ ‘ਚ ਲਈ ਗਈ ਪ੍ਰਾਪਰਟੀ ਲਈ ਫੰਡ ਕਿੱਥੋਂ ਆਇਆ ਹੈ।

You must be logged in to post a comment Login