ਰੇਲਵੇ ਦੀ ਮਾਲ ਢੁਆਈ ‘ਚ 4000 ਕਰੋੜ ਦੇ ਘਪਲੇ ਦਾ ਪਰਦਾਫਾਸ਼

ਰੇਲਵੇ ਦੀ ਮਾਲ ਢੁਆਈ ‘ਚ 4000 ਕਰੋੜ ਦੇ ਘਪਲੇ ਦਾ ਪਰਦਾਫਾਸ਼

ਨਵੀਂ ਦਿੱਲੀ, 22 ਅਪ੍ਰੈਲ:- ਰੇਲਵੇ ਦੇ ਅਧਿਕਾਰੀ ਰਾਹੀਂ ਸਾਫਟਵੇਅਰ ‘ਚ ਗੜਬੜੀ ਜ਼ਰੀਏ ਮਾਲ ਗੱਡੀਆਂ ਦੇ ਡੱਬਿਆਂ ‘ਚ ਮਾਲ ਦੇ ਅਸਲੀ ਲਦਾਨ ਨੂੰ ਕਥਿਤ ਤੌਰ ‘ਤੇ ਘੱਟ ਦਿਖਾ ਕੇ ਰੇਲਵੇ ‘ਚ 4000 ਕਰੋੜ ਰੁਪਏ ਦੇ ਵੱਡੇ ਘਪਲੇ ਦੇ ਖਦਸ਼ੇ ਨੂੰ ਮਹਿਸੂਸ ਕਰਦੇ ਹੋਏ ਸੀ. ਬੀ. ਆਈ. ਵਲੋਂ ਛੇਤੀ ਹੀ ਇਕ ਮਾਮਲਾ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ। ਸੀ. ਬੀ. ਆਈ. ਸੂਤਰਾਂ ਨੇ ਦੱਸਿਆ ਕਿ ਵਿੱਤੀ ਸਾਲ 2012-13 ‘ਚ ਰੇਲਵੇ ਨੇ 1008 ਮਿਲੀਅਨ ਮੀਟ੍ਰਿਕ ਟਨ ਮਾਲ ਦੀ ਢੁਆਈ ਕੀਤੀ ਅਤੇ ਇਸ ਤੋਂ 85,262 ਕਰੋੜ ਰੁਪਏ ਕਮਾਏ, ਜੋ ਉਸ ਮਿਆਦ ਲਈ ਕੁਲ ਮਾਲੀਏ ਦਾ 67ਫੀਸਦੀ ਹੈ। ਸੂਤਰਾਂ ਨੇ ਦੱਸਿਆ ਕਿ ਮਾਲੀਏ ਦੀ ਲੀਕੇਜ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਅਤੇ ਡੱਬਿਆਂ ‘ਚ ਸਮਰਥਾ ਤੋਂ ਵੱਧ ਮਾਲ ਲੱਦਣ ਤੋਂ ਬਚਣ ਲਈ ਮਾਲ ਨੂੰ ਲਦਾਨ ਵਾਲੇ ਸਟੇਸ਼ਨ ਜਾਂ ਰਸਤੇ ‘ਚ ਜਾਂ ਉਸ ਦੀ ਮੰਜ਼ਿਲ ‘ਤੇ ਪੁੱਜ ਕੇ ਤੋਲਨ ਦੀ ਲੋੜ ਪੈਂਦੀ ਹੈ।

You must be logged in to post a comment Login