ਰੇਲ ਹਾਦਸਾ : ਭੁੱਬਾਂ ਮਾਰ ਰੋਂਦੀ ਮਾਂ ਨੇ ਕਾਲਾ ਟਿੱਕਾ ਲਗਾ ਕੇ ਖਿਡੌਣਿਆਂ ਨਾਲ ਵਿਦਾ ਕੀਤਾ ਪੁੱਤ

ਰੇਲ ਹਾਦਸਾ : ਭੁੱਬਾਂ ਮਾਰ ਰੋਂਦੀ ਮਾਂ ਨੇ ਕਾਲਾ ਟਿੱਕਾ ਲਗਾ ਕੇ ਖਿਡੌਣਿਆਂ ਨਾਲ ਵਿਦਾ ਕੀਤਾ ਪੁੱਤ

ਅੰਮ੍ਰਿਤਸਰ- ਅੰਮ੍ਰਿਤਸਰ ਦੇ ਜੌੜਾ ਫਾਟਕ ‘ਤੇ ਦੁਸਹਿਰੇ ਵਾਲੀ ਸ਼ਾਮ ਵਾਪਰੇ ਦਰਦਨਾਕ ਰੇਲ ਹਾਦਸੇ ਨੇ ਹਰ ਇਕ ਦੀ ਰੂਹ ਕੰਬਾ ਦਿੱਤੀ। ਇਸ ਹਾਦਸੇ ‘ਚ 60 ਤੋਂ ਵਧ ਲੋਕਾਂ ਦੀ ਮੌਤ ਹੋ ਗਈ। ਜੌੜਾ ਫਾਟਕ ‘ਤੇ ਬਿਹਾਰ ਦਾ ਰਹਿਣ ਵਾਲਾ ਇਕ ਪਰਿਵਾਰ ਵੀ ਦੁਸਹਿਰਾ ਦੇਖਣ ਗਿਆ ਸੀ, ਜੋ ਇਸ ਹਾਦਸੇ ‘ਚ ਉੱਜੜ ਗਿਆ। ਪਿਤਾ ਅਤੇ ਪੁੱਤਰ ਦੀ ਹਾਦਸੇ ‘ਚ ਮੌਤ ਹੋ ਗਈ ਅਤੇ ਬੱਚੇ ਦੀ ਮਾਂ ਆਰਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਸ਼ਿਵਮ ਦੀ ਲਾਸ਼ ਮੋਹਕਮਪੁਰਾ ਸ਼ਮਸ਼ਾਨਘਾਟ ਲਿਆਂਦੀ ਗਈ। ਪਤੀ ਨੂੰ ਅੰਤਿਮ ਵਿਦਾਈ ਦੇ ਕੇ ਆਰਤੀ ਬੇਸੁੱਧ ਹੋ ਕੇ ਪੁੱਤ ਦੀ ਲਾਸ਼ ਨਾਲ ਤੁਰਦੀ ਰਹੀ। ਸ਼ਮਸ਼ਾਨਘਾਟ ‘ਚ ਸ਼ਿਵਮ ਦੀ ਲਾਸ਼ ਦਫਨਾਉਣ ਲਈ ਟੋਇਆ ਪੁੱਟਿਆ ਗਿਆ। ਆਰਤੀ ਆਪਣੇ ਦਿਲ ਦੇ ਟੁਕੜੇ ਨੂੰ ਦੇਖਦੀ ਰਹੀ। ਬੱਚੇ ਨੂੰ ਜਦ ਦਬਾਉਣ ਲੱਗੇ ਤਾਂ ਰਿਸ਼ਤੇਦਾਰਾਂ ਨੇ ਟਾਫੀਆਂ, ਬਿਸਕੁਟ ਅਤੇ ਖਿਡੌਣੇ ਉਸ ਦੇ ਕੋਲ ਰੱਖੇ। ਆਰਤੀ ਖੁਦ ਇਨ੍ਹਾਂ ਚੀਜ਼ਾਂ ਨੂੰ ਸਜਾ-ਸਜਾ ਕੇ ਰੱਖਦੀ ਰਹੀ। ਇਸ ਦੇ ਬਾਅਦ ਜਦ ਮਿੱਟੀ ਪਾਉਣ ਦੀ ਵਾਰੀ ਆਈ ਤਾਂ ਸਾਰਿਆਂ ਦੇ ਨਾਲ ਉਸ ਨੇ ਵੀ ਮਿੱਟੀ ਪਾ ਕੇ ਆਪਣੇ ਦਿਲ ਦੇ ਟੁਕੜੇ ਨੂੰ ਸਦਾ ਲਈ ਖੁਦ ਤੋਂ ਵੱਖ ਕਰ ਲਿਆ ਅਤੇ ਧਾਹਾਂ ਮਾਰ-ਮਾਰ ਕੇ ਰੋਣ ਲੱਗੀ।

You must be logged in to post a comment Login