ਰੇਵਾੜੀ ਗੈਂਗਰੇਪ: ਪੀੜਤਾ ਦੀ ਮਾਂ ਬੋਲੀ, ਸਾਨੂੰ ਮੁਆਵਜ਼ਾ ਨਹੀਂ ਨਿਆਂ ਚਾਹੀਦਾ ਹੈ

ਰੇਵਾੜੀ ਗੈਂਗਰੇਪ: ਪੀੜਤਾ ਦੀ ਮਾਂ ਬੋਲੀ, ਸਾਨੂੰ ਮੁਆਵਜ਼ਾ ਨਹੀਂ ਨਿਆਂ ਚਾਹੀਦਾ ਹੈ

ਰੇਵਾੜੀ- ਹਰਿਆਣਾ ਦੇ ਰੇਵਾੜੀ ‘ਚ ਬੋਰਡ ਟਾਪਰ ਵਿਦਿਆਰਥਣ ਨਾਲ ਗੈਂਗਰੇਪ ਦੇ ਮਾਮਲੇ ‘ਚ ਪੁਲਸ ਦੇ ਹੱਥ ਹੁਣ ਤੱਕ ਖਾਲੀ ਹਨ। ਮਾਮਲੇ ਦੀ ਜਾਂਚ ਲਈ ਐਸ.ਆਈ.ਟੀ. ਗਠਨ ਹੋਣ ਅਤੇ ਦੋਸ਼ੀਆਂ ‘ਤੇ ਇਨਾਮ ਦੇ ਐਲਾਨ ਦੇ ਬਾਅਦ ਵੀ ਹੁਣ ਤੱਕ ਪੁਲਸ ਦੋਸ਼ੀ ਤੱਕ ਪੁੱਜ ਨਹੀਂ ਸਕੀ ਹੈ। ਇਸ ਵਿਚਾਲੇ ਪੀੜਤਾ ਦੀ ਮਾਂ ਨੇ ਕਿਹਾ ਕਿ ਸਾਨੂੰ ਮੁਆਵਜ਼ਾ ਨਹੀਂ ਨਿਆਂ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਗਏ 2 ਲੱਖ ਦੇ ਮੁਆਵਜ਼ੇ ਨੂੰ ਵਾਪਸ ਕਰ ਦਿੱਤਾ ਗਿਆ ਹੈ। ਲੜਕੀ ਦੀ ਮਾਂ ਨੇ ਕਿਹਾ ਕਿ ਕੱਲ ਕੁਝ ਅਧਿਕਾਰੀ ਮੈਨੂੰ ਮੁਆਵਜ਼ੇ ਦਾ ਚੈੱਕ ਦੇਣ ਆਏ ਸਨ। ਮੈਂ ਅੱਜ ਇਸ ਨੂੰ ਵਾਪਸ ਕਰ ਰਹੀ ਹਾਂ, ਸਾਨੂੰ ਨਿਆਂ ਚਾਹੀਦਾ ਹੈ, ਪੈਸਾ ਨਹੀਂ। ਉਨ੍ਹਾਂ ਨੇ ਕਿਹਾ ਕਿ ਮੇਰੀ ਬੇਟੀ ਦੀ ਇੱਜ਼ਤ ਦੀ ਸਰਕਾਰ ਕੀਮਤ ਲਗਾ ਰਹੀ ਹੈ। ਆਪਣੀ ਬੇਟੀ ਦੀ ਤਬੀਅਤ ਨੂੰ ਲੈ ਕੇ ਮਾਂ ਚਿੰਤਿਤ ਸੀ। ਉਨ੍ਹਾਂ ਨੇ ਕਿਹਾ ਕਿ ਸਾਡੀ ਬੇਟੀ ਨੂੰ ਉਚਿਤ ਇਲਾਜ ਨਹੀਂ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਡਿਪਰੈਸ਼ਨ ‘ਚ ਜਾਣ ਦੀ ਗੱਲ ਕਹਿ ਕੇ ਡਾਕਟਰ ਬੇਟੀ ਨੂੰ ਮਿਲਣ ਨਹੀਂ ਦੇ ਰਹੇ ਹਨ। ਬੀਤੇ ਦਿਨ ਸੀ.ਜੇ.ਐਮ. ਵਿਵੇਕ ਯਾਦਵ ਨੇ ਪੀੜਤਾ ਦੀ ਮਾਂ ਨੂੰ ਚੈੱਕ ਸੌਂਪਿਆ ਸੀ। ਇਸ ਤੋਂ ਪਹਿਲਾਂ ਪੀੜਤ ਪਰਿਵਾਰ ਨੇ ਦੋਸ਼ੀਆਂ ‘ਤੇ ਧਮਕੀਆਂ ਦੇਣ ਦਾ ਦੋਸ਼ ਲਗਾਇਆ ਹੈ। ਪੀੜਤਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਘਰ ਆ ਕੇ ਦੋਸ਼ੀ ਦੇ ਸਾਥੀ ਉਨ੍ਹਾਂ ਨੂੰ ਧਮਕੀ ਦੇ ਰਹੇ ਹਨ।

You must be logged in to post a comment Login