ਰੋਕ ਦਿੱਤਾ ਗਿਆ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਨੂੰ

ਰੋਕ ਦਿੱਤਾ ਗਿਆ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਨੂੰ

ਚੰਡੀਗੜ੍, 22 ਅਪ੍ਰੈਲ : ਇਕ ਅਹਿਮ ਖ਼ਬਰ ਮੁਤਾਬਿਕ ਵਿਵਾਦਿਤ ਫ਼ਿਲਮ ਨਾਨਕ ਸ਼ਾਹ ਫ਼ਕੀਰ ਦੇ ਨਿਰਮਾਤਾ ਸਿੱਕਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਅੱਜ ਇਸ ਫ਼ਿਲਮ ਦੀ ਸਕਰੀਨਿੰਗ ‘ਤੇ ਆਪ ਹੀ ਰੋਕ ਲਗਾ ਦਿੱਤੀ ਹੈ। ਜਿੱਥੇ ਜਿੱਥੇ ਫ਼ਿਲਮ ਚੱਲ ਰਹੀ ਸੀ, ਉਸ ਨੂੰਹੈ। ਸੂਤਰਾਂ ਮੁਤਾਬਕ ਬੀਤੇ ਦਿਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਨਿਰਮਾਤਾ ਹਰਿੰਦਰ ਸਿੱਕਾ ਦਰਮਿਆਨ ਹੋਈ ਬੈਠਕ ਤੋਂ ਬਾਅਦ ਹੀ ਫ਼ਿਲਮ ਵਾਪਸ ਲੈਣ ਬਾਰੇ ਸਹਿਮਤੀ ਬਣੀ ਹੈ। ਇਹ ਫ਼ਿਲਮ ਪੰਜਾਬ ਤੇ ਚੰਡੀਗੜ੍ਹ ‘ਚ ਸਰਕਾਰ ਵੱਲੋਂ ਪਹਿਲਾਂ ਹੀ ਰੋਕ ਦਿੱਤੀ ਗਈ ਸੀ ਤੇ ਬਾਕੀ ਸੂਬਿਆਂ ਦੀ ਫ਼ਿਲਮ ਦੀ ਰਿਲੀਜ਼ ਦਾ ਲਗਾਤਾਰ ਵਿਰੋਧ ਹੋ ਰਿਹਾ ਸੀ। ਸਿੱਖ ਜਥੇਬੰਦੀਆਂ ਦਾ ਤਰਕ ਸੀ ਕਿ ਫ਼ਿਲਮ ‘ਚ ਗੁਰੂ ਨਾਨਕ ਦੇਵ ਜੀ ਨੂੰ ਇੱਕ ਮਨੁੱਖੀ ਕਿਰਦਾਰ ‘ਚ ਦਿਖਾਉਣ ਬੇਹੱਦ ਗਲਤ ਹੈ ਕਿਉਂਕਿ ਸਿੱਖ ਸਿਧਾਂਤ ਇਸ ਦੀ ਇਜਾਜ਼ਤ ਨਹੀਂ ਦਿੰਦੇ। ਹੁਣ ਇਸ ਫ਼ਿਲਮ ਦੇ ਵਾਪਸ ਲੈਣ ਨਾਲ ਸਿੱਖ ਸਮਾਜ ‘ਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਫ਼ਿਲਮ ਨੂੰ ਸਿੱਖ ਭਾਈਚਾਰੇ ਦੇ ਇਤਰਾਜ਼ ਦੂਰ ਕਰਨ ਤੋਂ ਬਾਅਦ ਹੀ ਰਿਲੀਜ਼ ਕੀਤਾ ਹੈ।

You must be logged in to post a comment Login