ਰੋਮਾਂਚਕ ਮੁਕਾਬਲੇ ‘ਚ ਇੰਗਲੈਂਡ ਦੀ ਜਿੱਤ, 31 ਦੌਡ਼ਾਂ ਨਾਲ ਹਾਰਿਆ ਭਾਰਤ

ਰੋਮਾਂਚਕ ਮੁਕਾਬਲੇ ‘ਚ ਇੰਗਲੈਂਡ ਦੀ ਜਿੱਤ, 31 ਦੌਡ਼ਾਂ ਨਾਲ ਹਾਰਿਆ ਭਾਰਤ

ਬਰਮਿੰਘਮ- ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਟੈਸਟਾਂ ਦੀ ਸੀਰੀਜ਼ ਦਾ ਪਹਿਲਾ ਮੈਚ ਬਰਮਿੰਘਮ ‘ਚ ਖੇਡਿਆ ਗਿਆ, ਜਿਸ ‘ਚ ਇੰਗਲੈਂਡ ਨੇ ਭਾਰਤ ਨੂੰ 31 ਦੌਡ਼ਾਂ ਨਾਲ ਹਰਾ ਕੇ ਸੀਰੀਜ਼ ‘ਚ 1-0 ਨਾਲ ਬਡ਼੍ਹਤ ਬਣਾ ਲਈ ਹੈ। ਜ਼ਿਕਰਯੋਗ ਹੈ ਕਿ ਇੰਗਲੈਂਡ ਨੇ ਭਾਰਤ ਨੂੰ 194 ਦੌਡ਼ਾਂ ਦਾ ਟੀਚਾ ਦਿੱਤਾ ਸੀ। ਜਿਸ ਦੇ ਜਵਾਬ ‘ਚ ਭਾਰਤੀ ਟੀਮ 162 ਦੌਡ਼ਾਂ ‘ਤੇ ਆਲਆਊਟ ਹੋ ਗਈ।

ਇਸ ਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਇੰਗਲੈਂਡ ਨੇ ਪਹਿਲੀ ਪਾਰੀ ‘ਚ 287 ਦੌਡ਼ਾਂ ਬਣਾਈਆਂ। ਜਿਸ ‘ਚ ਸਭ ਤੋਂ ਜ਼ਿਆਦਾ ਜੋ ਰੂਟ ਨੇ 80 ਅਤੇ ਜਾਨੀ ਬੇਅਰਸਟਾ ਨੇ 70 ਦੌਡ਼ਾਂ ਦਾ ਯੋਗਦਾਨ ਦਿੱਤਾ। ਜਵਾਬ ‘ਚ ਭਾਰਤ ਦੀ ਸ਼ੁਰੂਆਤ ਚੰਗੀ ਰਹੀ। ਇਸ ਤੋਂ ਬਾਅਦ ਲਗਾਤਾਰ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ। ਪਰ ਇਕ ਪਾਸੇ ਕਪਤਾਨ ਕੋਹਲੀ ਪਿੱਚ ‘ਤੇ ਅਡ਼ੇ ਰਹੇ। ਕੋਹਲੀ ਦੇ 149 ਦੌਡ਼ਾਂ ਦੀ ਬਦੌਲਤ ਭਾਰਤ ਪਹਿਲੀ ਪਾਰੀ ‘ਚ 274 ਦੌਡ਼ਾਂ ਬਣਾਉਣ ‘ਚ ਕਾਮਯਾਬ ਰਿਹਾ। ਇੰਗਲੈਂਡ ਦੀ ਦੂਜੀ ਪਾਰੀ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਸੈਮ ਕੁਰੇਨ ਦੀ 63 ਦੌਡ਼ਾਂ ਦੀ ਬਦੌਲਤ ਇੰਗਲੈਂਡ ਭਾਰਤ ਦੇ ਅੱਗੇ 194 ਦੌਡ਼ਾਂ ਦਾ ਟੀਚਾ ਰੱਖਣ ‘ਚ ਕਾਮਯਾਬ ਰਿਹਾ। ਟੀਚੇ ਦਾ ਪਿੱਛੇ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਵੀ ਕੁਝ ਖਾਸ ਨਹੀਂ ਰਹੀ। ਭਾਰਤ ਦੇ ਸਲਾਮੀ ਬੱਲੇਬਾਜ਼ ਟੀਮ ਨੂੰ ਚੰਗੀ ਸ਼ੁਰੂਆਤ ਦੇਣ ‘ਚ ਅਸਫਲ ਰਹੇ। ਪਹਿਲੀ ਪਾਰੀ ਦੀ ਤਰ੍ਹਾਂ ਦੂਜੀ ਪਾਰੀ ‘ਚ ਵੀ ਟੀਮ ਨੂੰ ਸੰਭਾਲਣ ਦਾ ਕੰਮ ਕਪਤਾਨ ਕੋਹਲੀ ਨੇ ਹੀ ਕੀਤਾ। ਕੋਹਲੀ ਨੇ ਦੂਜੀ ਪਾਰੀ ‘ਚ ਵੀ 51 ਦੌਡ਼ਾਂ ਬਣਾਈਅਾਂ। ਕੋਹਲੀ ਦੇ ਆਊਟ ਹੋਣ ਤੋਂ  ਬਾਅਦ ਕੋਈ ਵੀ ਬੱਲੇਬਾਜ਼ ਨਾ ਚਲ ਸਕਿਆ ਅਤੇ ਇੰਗਲੈਂਡ ਨੇ ਇਹ ਮੈਚ 31 ਦੌਡ਼ਾਂ ਨਾਲ ਆਪਣੇ ਨਾਂ ਕਰ ਲਿਆ। ਇੰਗਲੈਂਡ ਦੇ ਵਲੋਂ ਦੂਜੀ ਪਾਰੀ ‘ਚ ਬੈਨ ਸਟੋਕਸ ਨੇ 4 ਵਿਕਟਾਂ, ਸਟੁਅਰਟ ਬਰੋਡ ਨੇ 2, ਐਂਡਰਸਨ ਨੇ 2, ਜਦਕਿ ਸੈਮ ਕੁਰੇਨ ਅਤੇ ਆਦਿਲ ਰਾਸ਼ਿਦ ਨੇ 1-1 ਵਿਕਟਾਂ ਹਾਸਲ ਕੀਤੀਅਾਂ।

You must be logged in to post a comment Login