ਰੋਹਿਤ ਨੂੰ ਜੜਨਾ ਹੋਵੇਗਾ ਸੈਂਕੜਾ, ਪਾਕਿਸਤਾਨ ਦੇ ਸਕੋਰ 235 ਦੇ ਪਾਰ

ਰੋਹਿਤ ਨੂੰ ਜੜਨਾ ਹੋਵੇਗਾ ਸੈਂਕੜਾ, ਪਾਕਿਸਤਾਨ ਦੇ ਸਕੋਰ 235 ਦੇ ਪਾਰ

ਨਵੀਂ ਦਿੱਲੀ— ਏਸ਼ੀਆ ਕੱਪ 2018 ‘ਚ ਬਤੌਰ ਕਪਤਾਨ ਜਦੋਂ ਰੋਹਿਤ ਸ਼ਰਮਾ ਮੈਦਾਨ ‘ਤੇ ਉਤਰਦੇ ਹਨ, ਤਾਂ ਉਹ ਲਗਾਤਾਰ ਕਪਤਾਨੀ ਪਾਰੀ ਖੇਡਦੇ ਹਨ। ਨਿਯਮਿਤ ਕਪਤਾਨ ਵਿਰਾਟ ਕੋਹਲੀ ਦੀ ਗੈਰਮੌਜੂਦਗੀ ‘ਚ ਟੀਮ ਦੀ ਅਗਵਾਈ ਕਰ ਰਹੇ ਰੋਹਿਤ ਨੇ ਇੱਥੇ ਲਗਾਤਾਰ ਦੋ ਮੈਚਾਂ ‘ਚ ਅਰਧ ਸੈਂਕੜੇ ਜੜੇ ਅਤੇ ਟੀਮ ਨੂੰ ਅਹਿਮ ਜਿੱਤ ਦਿਵਾ ਦਿੱਤੀ। ਇਕ ਵਾਰ ਫਿਰ ਅੱਜ ਸੁਪਰ ਫੋਰ ਮੁਕਾਬਲੇ ‘ਚ ਭਾਰਤ ਦੇ ਸਾਹਮਣੇ ਪਾਕਿਸਤਾਨ ਹੈ ਅਤੇ ਇਸ ਵਾਰ ਉਹ ਪਿਛਲੇ ਮੈਚ ਦੇ ਮੁਕਾਬਲੇ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ। ਅਜਿਹੇ ‘ਚ ਹਰ ਕੋਈ ਇਕ ਵਾਰ ਫਿਰ ਰੋਹਿਤ ਤੋਂ ਵੱਡੀ ਪਾਰੀ ਦੀ ਉਮੀਦ ਲਗਾਏ ਬੈਠਾ ਹੈ। ਇਸ ਏਸ਼ੀਆ ਕੱਪ ‘ਚ ਲਗਾਤਾਰ ਦੋ ਅਰਧ ਸੈਂਕੜੇ ਲਗਾਉਣ ਦੇ ਬਾਅਦ ਰੋਹਿਤ ਸੈਂਕੜਾ ਜੜਨ ਦਾ ਮੌਕਾ ਭਾਲ ਰਹੇ ਹਨ। ਰੋਹਿਤ ਜੇਕਰ ਅੱਜ ਸੈਂਕੜਾ ਜੜ ਦਿੰਦੇ ਹਨ ਤਾਂ ਉਹ ਕੋਹਲੀ, ਧੋਨੀ, ਗਾਂਗੁਲੀ ਦੇ ਖਾਸ ਕਲੱਬ ‘ਚ ਸ਼ਾਮਲ ਹੋ ਜਾਣਗੇ। ਹਨ ਅਤੇ ਹੁਣ ਸਿਰਫ 7 ਹਜ਼ਾਰ ਦੌੜਾਂ ਪੂਰੀਆਂ ਕਰਨ ਤੋਂ ਸਿਰਫ 94 ਦੌੜਾਂ ਦੂਰ ਹਨ। ਜੇਕਰ ਉਹ ਅੱਜ ਪਾਕਿਸਤਾਨ ਦੇ ਖਿਲਾਫ 94 ਦੌੜਾਂ ਬਣਾ ਲੈਂਦੇ ਹਨ ਤਾਂ ਵਨ ਡੇ ਕ੍ਰਿਕਟ ‘ਚ ਸਭ ਤੋਂ ਤੇਜ਼ੀ ਨਾਲ 7 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਤੀਜੇ ਭਾਰਤੀ ਬਣ ਜਾਣਗੇ। ਵਿਰਾਟ ਨੇ ਲਗਭਗ 2 ਸਾਲ ਪਹਿਲਾਂ 161 ਪਾਰੀਆਂ ‘ਚ ਅਤੇ ਗਾਂਗੁਲੀ ਨੇ 2001 ‘ਚ 174 ਪਾਰੀਆਂ ‘ਚ ਇਹ ਅੰਕੜਾ ਛੋਹਿਆ ਸੀ, ਜਦਕਿ ਪਾਕਿਸਤਾਨ ਖਿਲਾਫ ਉਨ੍ਹਾਂ ਦੀ ਵਨਡੇ ਕਰੀਅਰ ਦੀ 181ਵੀਂ ਪਾਰੀ ਹੈ। ਜੇਕਰ ਰੋਹਿਤ ਅਜਿਹਾ ਕਰ ਲੈਂਦੇ ਹਨ ਤਾਂ ਉਹ ਸਭ ਤੋਂ ਤੇਜ਼ੀ ਨਾਲ 7 ਹਜ਼ਾਰ ਦੇ ਕਲੱਬ ‘ਚ ਸ਼ਾਮਲ ਹੋਣ ਵਾਲੇ ਦੁਨੀਆ ਦੇ ਪੰਜਵੇਂ ਖਿਡਾਰੀ ਬਣ ਜਾਣਗੇ। ਧੋਨੀ ਨੇ 2012 ‘ਚ 189ਵੇਂ ਮੈਚ ‘ਚ ਇਹ ਅੰਕੜਾ ਛੋਹਿਆ ਸੀ।
ਪਾਕਿਸਤਾਨ ਦੇ 6 ਬੱਲੇਬਾਜ਼ ਆਊਟ, ਸਕੋਰ 235 ਦੇ ਪਾਰ
ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ 2018 ਦੇ ਸੁਪਰ-4 ਮੁਕਾਬਲੇ ਦਾ ਮੈਚ ਅੱਜ ਦੁਬਈ ‘ਚ ਖੇਡਿਆ ਜਾ ਰਿਹਾ ਹੈ। ਇਸ ਮੁਕਾਬਲੇ ਵਿਚ ਪਾਕਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ 24 ਦੌਡ਼ਾਂ ‘ਤੇ ਪਾਕਿਸਤਾਨ ਨੂੰ ਪਹਿਲਾ ਝਟਕਾ ਭਾਰਤੀ ਗੇਂਦਬਾਜ਼ ਯੁਜਵੇਂਦਰ ਚਾਹਲ ਨੇ ਦਿੱਤਾ। ਪਹਿਲੇ ਵਿਕਟ ਦੇ ਰੂਪ ਵਿਚ ਇਮਾਮ ਉਲ ਹੱਕ 20 ਗੇਂਦਾਂ ‘ਤੇ 10 ਦੌਡ਼ਾਂ ਬਣਾ ਕੇ ਚਾਹਲ ਦਾ ਸ਼ਿਕਾਰ ਬਣੇ। ਇਸ ਦੌਰਾਨ ਪਾਕਿ ਟੀਮ ਦੇ ਸਲਾਮੀ ਬੱਲੇਬਾਜ਼ ਫਖਰ ਜਮਾਨ ਨੇ ਕੁਝ ਦੇਰ ਪਿੱਚ ‘ਤੇ ਟਿਕਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ 31 ਦੌਡ਼ਾਂ ਤੋਂ ਵੱਧ ਨਾ ਬਣਾ ਸਕਿਆ ਅਤੇ ਕੁਲਦੀਪ ਯਾਦਵ ਦਾ ਸ਼ਿਕਾਰ ਹੋ ਕੇ ਪਵੇਲੀਅਨ ਪਰਤ ਗਿਆ। ਵਿਕਟਾਂ ਡਿਗੱਣ ਦਾ ਸਿਲਸਿਲਾ ਜਾਰੀ ਰਿਹਾ ਅਤੇ ਬਾਬਰ ਆਜਮ ਵੀ 9 ਦੌਡ਼ਾਂ ਬਣਾ ਕੇ ਰਨਆਊਟ ਹੋ ਗਿਆ। ਇਸ ਤੋਂ ਬਾਅਦ ਬਾਬਰ ਆਜ਼ਮ ਅਤੇ ਪਾਕਿਸਤਾਨ ਦੇ ਸਭ ਤੋ ਭਰੋਸੇਮੰਦ ਬੱਲੇਬਾਜ਼ ਸ਼ੋਇਬ ਮਲਿਕ ਵਿਚਾਲੇ ਟੀਮ ਨੂੰ ਸੰਭਾਲਣ ਦਾ ਕੰਮ ਕੀਤਾ। ਇਸ ਦੌਰਾਨ ਸ਼ੋਇਬ ਮਲਿਕ ਨੇ 64 ਗੇਂਦਾਂ ‘ਚ ਆਪਣਾ ਅਰਧ-ਸੈਂਕਡ਼ਾ ਵੀ ਪੂਰਾ ਕੀਤਾ। ਮਲਿਕ ਦੇ ਨਾਲ ਪਾਕਿ ਟੀਮ ਦੇ ਕਪਤਾਨ ਸਰਫਰਾਜ਼ ਨੇ ਵੀ ਚੰਗਾ ਸਾਥ ਦਿੱਤਾ। ਦੋਵਾਂ ਵਿਚਾਲੇ 100 ਦੌਡ਼ਾਂ ਤੋਂ ਵੱਧ ਦੀ ਸਾਂਝੇਦਾਰੀ ਹੋਈ। ਇਸ ਦੌਰਾਨ 66 ਗੇਂਦਾਂ 44 ਦੌਡ਼ਾਂ ਬਣਾ ਕੇ ਖੇਡ ਰਹੇ ਕਪਤਾਨ ਸਰਫਰਾਜ਼ ਸ਼ਾਟ ਖੇਡਣ ਦੀ ਕੋਸ਼ਿਸ਼ ਵਿਚ ਕੁਲਦੀਪ ਦੀ ਗੇਂਦ ‘ਤੇ ਰੋਹਿਤ ਨੂੰ ਕੈਚ ਦੇ ਬੈਠੇ। ਪਾਕਿ ਨੂੰ 5ਵਾਂ ਝਟਕਾ ਸ਼ੋਇਬ ਮਲਿਕ ਦੇ ਰੂਪ ‘ਚ ਲੱਗਾ। ਮਲਿਕ ਸੈਂਕਡ਼ਾ ਬਣਾਉਣ ਤੋਂ ਖੁੰਝੇ ਅਤੇ 78 ਦੌਡ਼ਾਂ ਬਣਾ ਕੇ ਬੁਮਰਾਹ ਦਾ ਸ਼ਿਕਾਰ ਬਣੇ। ਇਸ ਤੋਂ ਅਗਲੇ ਹੀ ਓਵਰ ਵਿਚ ਚਾਹਲ ਦੇ ਓਵਰ ਵਿਚ ਆਸਿਫ ਵੀ 30 ਦੌਡ਼ਾਂ ਬਣਾ ਕੇ ਬੋਲਡ ਹੋ ਕੇ ਪਵੇਲੀਅਨ ਪਰਤ ਗਏ।

You must be logged in to post a comment Login