ਲਗਾਤਾਰ ਚੌਥੀ ਵਾਰ ਯੂਰੋਪ ਦੇ ਨਾਂ ਹੋਵੇਗਾ ਫੀਫਾ ਵਿਸ਼ਵ ਕੱਪ

ਲਗਾਤਾਰ ਚੌਥੀ ਵਾਰ ਯੂਰੋਪ ਦੇ ਨਾਂ ਹੋਵੇਗਾ ਫੀਫਾ ਵਿਸ਼ਵ ਕੱਪ

ਮਾਸਕੋ : ਫੁੱਟਬਾਲ ਦੀ ਦੁਨੀਆ ‘ਚ ਯੂਰੋਪ ਦਾ ਜਾਦੂ ਇਸ ਕਦਰ ਸਿਰ ਚੜ੍ਹ ਕੇ ਬੋਲ ਰਿਹਾ ਹੈ ਕਿ ਲਗਾਤਾਰ ਚੌਥੀ ਵਾਰ ਵਿਸ਼ਵ ਕੱਪ ਯੂਰੋਪ ਦੇ ਨਾਂ ਰਹੇਗਾ। ਇਟਲੀ ਨੇ 2006 ‘ਚ, ਸਪੇਨ ਨੇ ਚਾਰ ਸਾਲ ਬਾਅਦ 2010 ‘ਚ ਅਤੇ ਜਰਮਨੀ ਨੇ 2014 ‘ਚ ਵਿਸ਼ਵ ਕੱਪ ਜਿੱਤਿਆ। ਇਸ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਰੂਸ ‘ਚ ਚਲ ਰਹੇ ਵਿਸ਼ਵ ਕੱਪ ‘ਚ ਇਸ ਵਾਰ ਫਿਰ ਯੂਰੋਪ ਦੀ ਹੀ ਕੋਈ ਟੀਮ ਜੇਤੂ ਬਣੇਗੀ। ਰੂਸ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਫ੍ਰਾਂਸ ਅਤੇ ਬੈਲਜੀਅਮ ਪਹੁੰਚ ਚੁੱਕੇ ਹਨ ਜਦਕਿ ਦੋ ਹੋਰ ਸੈਮੀਫਾਈਨਲਿਸਟ ਟੀਮਾਂ ਦਾ ਫੈਸਲਾ ਯੂਰੋਪ ਦੀ ਚਾਰ ਟੀਮਾਂ ਇੰਗਲੈਂਡ ਅਤੇ ਸਵੀਡਨ ਜਾਂ ਰੂਸ ਅਤੇ ਕ੍ਰੋਏਸ਼ੀਆ ਵਿਚਾਲੇ ਮੈਚਾਂ ਨਾਲ ਹੋਵੇਗਾ। 1998 ‘ਚ ਚੈਂਪੀਅਨ ਰਹੇ ਫ੍ਰਾਂਸ ਨੇ ਕੁਆਰਟਰ-ਫਾਈਨਲ ‘ਚ ਦੱਖਣੀ ਅਮਰੀਕੀ ਟੀਮ ਉਰੂਗਵੇ ਨੂੰ 2-0 ਨਾਲ ਅਤੇ ਬੈਲਜੀਅਮ ਨੇ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਬ੍ਰਾਜ਼ੀਲ 2-1 ਨਾਲ ਹਰਾਇਆ ਹੈ। ਉੁਰੂਗਵੇ ਅਤੇ ਬ੍ਰਾਜ਼ੀਲ ਦੀ ਹਾਰ ਦੇ ਨਾਲ ਦੱਖਣੀ ਅਮਰੀਕਾ ਦੀਆਂ ਟੀਮਾਂ ਬਾਹਰ ਹੋ ਗਈਆਂ ਅਤੇ ਹੁਣ ਮੁਕਾਬਲਾ ਯੂਰੋਪ ਦੀਆਂ ਟੀਮਾਂ ਵਿਚਾਲੇ ਹੀ ਰਹਿ ਗਿਆ ਹੈ। 2002 ਦੇ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਵਿਸ਼ਵ ਕੱਪ ‘ਚ ਸਾਰੀਆਂ ਫਾਈਨਲਿਸਟ ਟੀਮਾਂ ਯੂਰੋਪ ਦੀਆਂ ਹੋਣਗੀਆਂ।

You must be logged in to post a comment Login