‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਲਈ ਪੰਜਾਬ ਦੇ ਖੇਤਾਂ ‘ਚ ਆਏ ਆਮਿਰ ਖ਼ਾਨ

‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਲਈ ਪੰਜਾਬ ਦੇ ਖੇਤਾਂ ‘ਚ ਆਏ ਆਮਿਰ ਖ਼ਾਨ

ਚੰਡੀਗੜ੍ਹ : ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਇਸ ਸਮੇਂ ਰੂਪਨਗਰ ਜ਼ਿਲ੍ਹੇ ਦੇ ਸਤਲੁਜ ਦੇ ਕੰਢੇ ਖੇਤਾਂ ‘ਚ ਡੇਰਾ ਲਾਈ ਬੈਠੇ ਹਨ। ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਅਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਲਈ ਇਥੇ ਪਹੁੰਚੇ ਹੋਏ ਹਨ। ਮਿਰ ਲਈ ਪਿੰਡ ਦੇ ਬਾਹਰ ਖੇਤਾਂ ‘ਚ ਸੈੱਟ ਬਣਵਾਇਆ ਗਿਆ ਹੈ। ਆਮਿਰ ਖ਼ਾਨ ਸਮੇਤ ਪੂਰੀ ਟੀਮ ਇਥੇ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਸ਼ੂਟ ਲਈ ਬਣਾਏ ਗਏ ਸੈਟ ਅਤੇ ਲੋਕੇਸ਼ਨ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਮਿਰ ਜਿਮੀਦਾਰ ਵਜੋਂ ਫਸਲ ਦੀ ਨਿਗਰਾਨੀ ਕਰ ਰਹੇ ਹਨ। ਲਮ ਪ੍ਰੋਡਕਸ਼ਨ ਕੰਪਨੀ ਨੇ ਪਿੰਡ ਗੜ੍ਹਢੋਲੀਆਂ ਦੇ ਪਿੰਡ ‘ਚ ਜ਼ਮੀਨ ਕਿਰਾਏ ਤੇ ਲਈ ਹੈ। ਖੇਤਾਂ ਦੇ ਵਿਚਕਾਰ ਹਵੇਲੀ ਵਾਂਗ ਇਕ ਘਰ ਬਣਾਇਆ ਹੋਇਆ ਹੈ। ਜਿਸ ਦੇ ਬਾਹਰ ਇਕ ਟਰੈਕਟਰ ਖੜਾ ਹੈ। ਪਾਪੂਲਰ ਦੇ ਦਰੱਖਤ ਸੈੱਟ ਦੇ ਪਿੱਛੇ ਲਗੇ ਹਨ।

You must be logged in to post a comment Login