ਲੰਗਾਹ ਦਾ ਮਾਫ਼ੀਨਾਮਾ ਅਕਾਲ ਤਖ਼ਤ ‘ਤੇ ਕੌਣ ਲੈ ਕੇ ਆਇਆ? ਪੰਥਕ ਹਲਕਿਆਂ ਵਿਚ ਚਰਚਾ ਤੇਜ਼ ਹੋਈ

ਲੰਗਾਹ ਦਾ ਮਾਫ਼ੀਨਾਮਾ ਅਕਾਲ ਤਖ਼ਤ ‘ਤੇ ਕੌਣ ਲੈ ਕੇ ਆਇਆ? ਪੰਥਕ ਹਲਕਿਆਂ ਵਿਚ ਚਰਚਾ ਤੇਜ਼ ਹੋਈ

ਅੰਮ੍ਰਿਤਸਰ : ਪੰਥਕ ਹਲਕਿਆਂ ਵਿਚ ਚਰਚਾ ਹੈ ਕਿ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਮਾਫ਼ੀਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੌਣ ਲੈ ਕੇ ਆਇਆ? ਹਰ ਕੋਈ ਇਸ ਗੱਲ ਨੂੰ ਲੈ ਕੇ ਸਵਾਲ ਕਰ ਰਿਹਾ ਹੈ ਕਿ ਬਜਰ ਕੂਰਹਿਤ ਕਰਨ ਵਾਲੇ ਲੰਗਾਹ ਨੂੰ ਮਾਫ਼ ਕਰਨ ਦੀ ਗੱਲ ਉਠਣ ਤੋਂ ਹਰ ਕੋਈ ਖਾਮੋਸ਼ ਕਿਉਂ ਹੈ? ਅਜਿਹਾ ਕਿਹੜਾ ਪ੍ਰਭਾਵਸ਼ਾਲੀ ਵਿਅਕਤੀ ਹੈ ਜੋ ਲੰਗਾਹ ਦੀ ਕੀਤੀ ਕੂਰਹਿਤ ਦੇ ਬਾਵਜੂਦ ਉਸ ਨੂੰ ਮਾਫ਼ ਕਰਨ ਲਈ ਪੱਬਾਂ ਭਾਰ ਹੋਇਆ ਹੈ।ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸੁੱਚਾ ਸਿੰਘ ਲੰਗਾਹ ਦੀ ਮਾਫ਼ੀ ‘ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਵੀ ਚੁੱਪ ਧਾਰ ਗਏ ਹਨ। ਇਸ ਸਾਰੇ ਮਾਮਲੇ ‘ਤੇ ਪ੍ਰਪਾਤ ਜਾਣਕਾਰੀ ਮੁਤਾਬਕ ਲੰਗਾਹ ਦਾ ਮਾਫ਼ੀਨਾਮਾ ਲੈ ਕੇ ਪੰਜਾਬ ਦੇ ਇਕ ਪ੍ਰਭਾਵਸ਼ਾਲੀ ਡੇਰੇ ਦੇ ਲੋਕ ਸੰਪਰਕ ਅਧਿਕਾਰੀ ਵਜੋਂ ਜਾਣਿਆ ਜਾਂਦਾ ਵਿਅਕਤੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੁੱਜਾ ਸੀ। ਇਹ ਪੱਤਰ 20 ਅਕਤੂਬਰ ਨੂੰ ਜਥੇਦਾਰ ਦੇ ਦਫ਼ਤਰ ਕੋਲ ਅਧਿਕਾਰਤ ਤੌਰ ‘ਤੇ ਪੇਸ਼ ਕਰ ਦਿਤਾ ਗਿਆ ਸੀ ਤੇ ਇਸ ਪ੍ਰਭਾਵਸ਼ਾਲੀ ਵਿਅਕਤੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਚ ਤੈਨਾਤ ਅਧਿਕਾਰੀਆਂ ਨੂੰ ਸਪਸ਼ਟ ਕਰ ਦਿਤਾ ਸੀ ਕਿ 21 ਤਰੀਕ ਦੀ ਜਥੇਦਾਰਾਂ ਦੀ ਮੀਟਿੰਗ ਵਿਚ ਵਿਚਾਰ ਕਰ ਕੇ ਇਸ ਮਾਮਲੇ ਨੂੰ ਖ਼ਤਮ ਕਰ ਦਿਤਾ ਜਾਵੇ। ਇਸ ਗੱਲ ਦੀ ਪੁਸ਼ਟੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਚ ਤੈਨਾਤ ਅਧਿਕਾਰੀ ਵੀ ਕਰਦੇ ਹਨ ਕਿ ਇਹ ਪੱਤਰ ਇਕ ਡੇਰੇ ਦਾ ਲੋਕ ਸੰਪਰਕ ਅਧਿਕਾਰੀ ਵਜੋਂ ਤੈਨਾਤ ਵਿਅਕਤੀ ਹੀ ਲੈ ਕੇ ਆਇਆ ਸੀ ਤੇ ਇਹ ਪੱਤਰ ਸ਼ਾਮ ਕਰੀਬ 4 ਵਜੇ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੁੱਜਾ ਸੀ। ਬਦਕਿਸਮਤ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਆਪੂ ਬਣੇ ਪ੍ਰਭਾਵਸ਼ਾਲੀ ਵਿਅਕਤੀ ਦਾ ਪ੍ਰਭਾਵ ਨੂੰ ਕਬੂਲਣ ਤੋਂ ਇਨਕਾਰ ਕਰ ਦਿਤਾ। ਲੰਗਾਹ ਦੀ ਮਾਫ਼ੀ ਨੂੰ ਲੈ ਕੇ ਉਕਤ ਦੀਆਂ ਸਾਰੀਆਂ ਵਿਉਂਤਾਂ ਘੜੀਆਂ ਘੜਾਈਆਂ ਰਹਿ ਗਈਆਂ।

You must be logged in to post a comment Login