ਲੱਦਾਖ ਸਰਹੱਦ ਨੇੜੇ ਸੁਰੰਗ ਬਣਾ ਰਹੀ ਚੀਨੀ ਫ਼ੌਜ, ਰੱਖਿਆ ਮੰਤਰਾਲੇ ਦਾ ਦਾਅਵਾ

ਲੱਦਾਖ ਸਰਹੱਦ ਨੇੜੇ ਸੁਰੰਗ ਬਣਾ ਰਹੀ ਚੀਨੀ ਫ਼ੌਜ, ਰੱਖਿਆ ਮੰਤਰਾਲੇ ਦਾ ਦਾਅਵਾ

ਨਵੀਂ ਦਿੱਲੀ : ਚੀਨ ਨੇ ਇਕ ਵਾਰ ਫਿਰ ਲੱਦਾਖ ਸਰਹੱਦ ਕੋਲ ਭਾਰਤ ਦੀ ਸੁਰੱਖਿਆ ਦੇ ਖਿਲਾਫ ਇੱਕ ਕਦਮ ਚੁੱਕਿਆ ਹੈ। ਚੀਨ, ਲੱਦਾਖ ਦੇ ਸਰਹੱਦੀ ਇਲਾਕਿਆਂ ‘ਚ ਆਪਣੇ ਫੌਜੀ ਬੁਨਿਆਦੀ ਢਾਂਚੇ ਨੂੰ ਵੱਡੇ ਪੈਮਾਨੇ ‘ਤੇ ਵਧਾਉਣ ਦੀ ਤਿਆਰੀ ਕਰ ਰਿਹਾ ਹੈ। ਰੱਖਿਆ ਮੰਤਰਾਲਾ ਦੇ ਇੱਕ ਸੂਤਰ ਨੇ ਦੱਸਿਆ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਏਲਏ) ਨੇ ਲੱਦਾਖ ਖੇਤਰ ‘ਚ ਪੈਂਗੋਂਗ ਝੀਲ ਦੇ ਕੋਲ ਫੌਜੀ ਬੁਨਿਆਦੀ ਢਾਂਚੇ ਦੇ ਵਿਕਾਸ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਸੂਤਰ ਨੇ ਦੱਸਿਆ ਕਿ ਚੀਨੀ ਫੌਜ ਨੇ ਇਸ ਇਲਾਕੇ ਵਿੱਚ ਟੈਂਟ ਸਥਾਪਿਤ ਕੀਤਾ ਹੈ ਅਤੇ ਉਹ ਇਸ ਇਲਾਕੇ ਵਿੱਚ ਧਰਤੀ ਹੇਠ ਸੁਰੰਗਾਂ ਦੀ ਉਸਾਰੀ ਕਰ ਰਹੇ ਹਨ। ਉਥੇ ਹੀ ਪੈਂਗੋਂਗ ਤਸੋ ਖੇਤਰ ਦੇ ਕੋਲ ਵਿਵਾਦਿਤ ਫਿੰਗਰ 8 ਮਾਉਂਟੇਨ ਸਪਰ ‘ਚ ਅਤੇ ਜਿਆਦਾ ਸੁਰੰਗਾਂ ਦੀ ਉਸਾਰੀ ਚੀਨੀ ਫੌਜ ਕਰ ਰਹੀ ਹੈ। ਸੂਤਰ ਮੁਤਾਬਕ, ਇਹ ਵੇਖਿਆ ਜਾ ਰਿਹਾ ਹੈ ਕਿ ਚੀਨੀ ਫੌਜ ਨੇ ਤੈਨਾਤੀ ਅਤੇ ਇਲਾਕੇ ਵਿੱਚ ਗਸ਼ਤ ਵਧਾਈ ਹੋਈ ਹੈ। ਉਹ ਹੁਣ ਇਲਾਕੇ ਦੇ ਆਸਪਾਸ ਦੇ ਇਲਾਕਿਆਂ ਵਿੱਚ ਭਾਰਤੀ ਫੌਜ ਦੇ ਜਵਾਨਾਂ ਦੀ ਆਵਾਜਾਈ ਉੱਤੇ ਇਤਰਾਜ ਪ੍ਰਗਟ ਕਰ ਰਹੇ ਹਨ। ਦੱਸ ਦਈਏ, ਹੁਣ ਤੱਕ ਇਸ ਵਿਵਾਦਿਤ ਖੇਤਰ ਵਿੱਚ ਕਿਸੇ ਤਰ੍ਹਾਂ ਦਾ ਫੌਜੀ ਬੁਨਿਆਦੀ ਢਾਂਚਾ ਨਹੀਂ ਬਣਾਇਆ ਗਿਆ ਹੈ, ਜਿੱਥੇ ਚੀਨੀ ਫੌਜ ਗਸ਼ਤੀ ਲਈ ਆਏ ਸੀ। ਪਰ ਟੈਂਟ ਦੀ ਸਥਾਪਨਾ ਕਰਨ ਨਾਲ ਹੀ ਚੀਨੀ ਫੌਜ ਨੇ ਜਿਸ ਤਰ੍ਹਾਂ ਆਪਣੇ ਆਪ ਨੂੰ ਇਸ ਸਰਹੱਦੀ ਇਲਾਕੇ ਵਿੱਚ ਤੈਨਾਤੀ ਕੀਤੀ ਹੈ , ਇਹ ਭਾਰਤ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ।

You must be logged in to post a comment Login