ਵਧੇਰੇ ਮੋਬਾਇਲ ਵਰਤਦੇ ਨੌਜਵਾਨਾਂ ਨੂੰ ਹੋ ਰਿਹੈ ਇਹ ਰੋਗ

ਵਧੇਰੇ ਮੋਬਾਇਲ ਵਰਤਦੇ ਨੌਜਵਾਨਾਂ ਨੂੰ ਹੋ ਰਿਹੈ ਇਹ ਰੋਗ

ਨਵੀਂ ਦਿੱਲੀ : ਸਮਾਰਟਫ਼ੋਨ ਨੂੰ ਜੇ ਠੀਕ ਢੰਗ ਨਾਲ ਲੋੜ ਮੁਤਾਬਕ ਹੀ ਵਰਤਿਆ ਜਾਵੇ, ਤਾਂ ਇਹ ਇੱਕ ਵਰਦਾਨ ਹੈ ਪਰ ਜੇ ਇਸ ਦੀ ਦੁਰਵਰਤੋਂ ਕੀਤੀ ਜਾਵੇ, ਤਾਂ ਇਹ ਸਰਾਪ ਵੀ ਹੋ ਸਕਦਾ ਹੈ। ਅਜੋਕੀ ਨਵੀਂ ਪੀੜ੍ਹੀ ਉੱਤੇ ਇਹ ਸਮਾਰਟਫ਼ੋਨ ਕੁਝ ਜ਼ਿਆਦਾ ਹੀ ਭਾਰੂ ਪੈ ਰਿਹਾ ਹੈ। ਇਸ ਲਈ ਉਨ੍ਹਾਂ ਵਾਸਤੇ ਇਹ ਵਰਦਾਨ ਨਹੀਂ, ਸਗੋ਼ ਸਰਾਪ ਹੀ ਬਣਦਾ ਜਾ ਰਿਹਾ ਹੈ। ਉਨ੍ਹਾਂ ਦੀ ਸਿਹਤ ਖ਼ਰਾਬ ਹੋ ਰਹੀ ਹੈ। ਸਮਾਰਟਫ਼ੋਨ ਦੀ ਵਧੇਰੇ ਵਰਤੋਂ ਨਾਲ ਨੋਮੋਫ਼ੋਬੀਆ ਨਾਂਅ ਦੀ ਬੀਮਾਰੀ ਵੀ ਲੱਗ ਰਹੀ ਹੈ; ਜਿਸ ਵਿੱਚ ਵਰਤੋਂਕਾਰ (USER) ਦੇ ਮਨ ਵਿੱਚ ਇਹ ਪੱਕਾ ਡਰ ਬੈਠ ਜਾਂਦਾ ਹੈ ਕਿ ਉਸ ਦਾ ਫ਼ੋਨ ਕਿਤੇ ਗੁਆਚ ਨਾ ਜਾਵੇ ਤੇ ਉਸ ਦੇ ਬਿਨਾ ਕਿਤੇ ਰਹਿਣਾ ਨਾ ਪੈ ਜਾਵੇ। ਐਡੋਬੀ ਵੱਲੋਂ ਕੀਤੇ ਇੱਕ ਅਧਿਐਨ ਮੁਤਾਬਕ ਭਾਰਤ ਦੇ ਬਹੁਤੇ ਨੌਜਵਾਨ ਇਸ ਫ਼ੋਬੀਆ ਰੋਗ ਤੋਂ ਪੀੜਤ ਹਨ। 10 ਵਿੱਚੋਂ ਤਿੰਨ ਜਣੇ ਇੱਕ ਤੋਂ ਵੱਧ ਉਪਕਰਣ ਵਰਤਦੇ ਹਨ ਤੇ ਉਹ ਆਪਣੇ 90 ਫ਼ੀ ਸਦੀ ਕੰਮ ਉਪਕਰਣਾਂ ਨਾਲ ਹੀ ਕਰਦੇ ਹਨ। ਅਧਿਐਨ ਮੁਤਾਬਕ 50 ਫ਼ੀਸ ਦੀ ਖਪਤਕਾਰ ਮੋਬਾਇਲ ਉੱਤੇ ਗਤੀਵਿਧੀ ਸ਼ੁਰੂ ਕਰਨ ਤੋਂ ਬਾਅਦ ਮੁੜ ਕੰਪਿਊਟਰ ਉੱਤੇ ਕੰਮ ਸ਼ੁਰੂ ਕਰ ਦਿੰਦੇ ਹਨ। ਮੋਬਾਇਲ ਫ਼ੋਨ ਉੱਤੇ ਲੰਮੇ ਸਮੇਂ ਤੱਕ ਵਰਤੋਂ ਨਾਲ ਗਰਦਨ ਵਿੱਚ ਦਰਦ, ਅੱਖਾਂ ਵਿੱਚ ਸੁੱਕਾਪਣ, ਕੰਪਿਊਟਰ ਵਿਜ਼ਨ ਸਿੰਡ੍ਰੋਮ ਤੇ ਉਨੀਂਦਰਾ ਰੋਗ ਹੋ ਸਕਦਾ ਹੈ। ਅਧਿਐਨ ਰਾਹੀਂ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ 20 ਤੋਂ 30 ਸਾਲ ਤੱਕ ਦੀ ਉਮਰ ਦੇ ਲਗਭਗ 60 ਫ਼ੀ ਸਦੀ ਨੌਜਵਾਨਾਂ ਨੂੰ ਆਪਣਾ ਮੋਬਾਇਲ ਫ਼ੋਨ ਗੁਆਚਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।

You must be logged in to post a comment Login