ਵਿਦਿਆਰਥੀ ਸਕਾਲਰਸ਼ਿਪ ਲਈ ਇੰਝ ਕਰ ਸਕਦੇ ਹਨ ਅਪਲਾਈ

ਵਿਦਿਆਰਥੀ ਸਕਾਲਰਸ਼ਿਪ ਲਈ ਇੰਝ ਕਰ ਸਕਦੇ ਹਨ ਅਪਲਾਈ

ਜਲੰਧਰ — ਹੋਣਹਾਰ ਵਿਦਿਆਰਥੀਆਂ ਦੇ ਭਵਿੱਖ ‘ਚ ਸਿੱਖਿਆ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ ਬਾਣੀ ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰਿਵਾਰ ਦੀ ਆਰਥਿਕ ਹਾਲਤ ਟੀਕ ਨਾ ਹੋਣ ਕਾਰਨ ਕਈ ਹੋਣਹਾਰ ਵਿਦਿਆਰਥੀ ਸਿੱਖਿਆ ਗ੍ਰਹਿਣ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹਾ ਵਿਦਿਆਰਥੀਆਂ ਨੂੰ ਹੱਲਾ-ਸ਼ੇਰੀ ਦੇਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਕਈ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਕੋਰਸਾਂ ਦੇ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜਾਈ ਦੇ ਨਾਲ-ਨਾਲ ਪੜ੍ਹਾਈ ‘ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆ ਸਕੇ।

 

1.
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਮਾਇਨਾਰਿਟੀਜ਼ 2018-19
ਬਿਓਰਾ: ਘੱਟ ਗਿਣਤੀ ਭਾਈਚਾਰੇ (ਮੁਸਲਿਮ, ਸਿੱਖ, ਕ੍ਰਿਸ਼ਚੀਅਨ, ਬੋਧੀ, ਜੈਨ ਅਤੇ ਪਾਰਸੀ) ਦੇ ਪਹਿਲੀ ਤੋਂ 10ਵੀਂ ਕਲਾਸ ਤਕ ਦੇ ਵਿਦਿਆਰਥੀ ਦੋ ਮਨਿਸਟਰੀ ਆਫ ਮਾਇਨਾਰਿਟੀ ਅਫੇਅਰਜ਼, ਗੌਰਮਿੰਟ ਆਫ ਇੰਡੀਆ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਸਕਾਲਰਸ਼ਿਪ ਪ੍ਰਾਪਤ ਕਰ ਕੇ ਸਿੱਖਿਆ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨੀ ਚਾਹੁੰਦੇ ਹੋਣ, ਉਹ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਇਸ ਸਕਾਲਰਸ਼ਿਪ ਵਿਚ 30 ਫ਼ੀਸਦੀ ਸੀਟਾਂ ਵਿਦਿਆਰਥਣਾਂ ਲਈ ਰਾਖਵੀਆਂ ਹਨ।
ਯੋਗਤਾ: ਪਹਿਲੀ ਤੋਂ 10ਵੀਂ ਜਮਾਤ ਤਕ ਦੇ ਵਿਦਿਆਰਥੀ, ਜਿਨ੍ਹਾਂ ਨੇ ਪਿਛਲੀ ਕਲਾਸ ਵਿਚ 50 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ ਅਤੇ ਪਰਿਵਾਰਕ ਆਮਦਨ ਇਕ ਲੱਖ ਰੁਪਏ ਤੋਂ ਗੱਟ ਹੋਵੇ, ਉਹ ਅਪਲਾਈ ਕਰ ਸਕਦੇ ਹਨ।
ਵਜ਼ੀਫ਼ਾ/ਲਾਭ: 6ਵੀਂ ਤੋਂ 10ਵੀਂ ਕਲਾਸ ਦੇ ਹੋਸਟਲ ਅਤੇ ਡੇਅ-ਸਕਾਲਰ ਿਵਿਦਿਆਰਥੀਆਂ ਨੂੰ ਟਿਊਸ਼ਨ ਫੀਸ ਲਈ 350 ਰੁਪਏ ਅਤੇ ਦਾਖ਼ਲਾ ਫ਼ੀਸ ਵਾਸਤੇ 500 ਰੁਪਏ ਪ੍ਰਤੀ ਮਹੀਨਾ ਪ੍ਰਾਪਤ ਹੋਣਗੇ ਅਤੇ ਸਾਰੇ ਵਿਦਿਆਰਥੀਆਂ ਨੂੰ ਹੋਸਟਲ ਅਤੇ ਡੇਅ ਸਕਾਲਰ ਦੇ ਆਧਾਰ ‘ਤੇ 100 ਤੋਂ 600 ਰੁਪਏ ਤਕ ਦਾ ਰੱਖ-ਰਖਾਓ ਭੱਤਾ ਹਰ ਵਿੱਦਿਅਕ ਸੈਸ਼ਨ ਵਿਚ 10 ਮਹੀਨੇ ਲਈ ਮਿਲੇਗਾ।
ਆਖ਼ਰੀ ਤਰੀਕ: 30 ਸਤੰਬਰ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/bani/PMS45

 

2.
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਐਨਰਜੀ ਐਂਡ ਮੋਬਿਲਿਟੀ ਫਾਰ ਦਿ ਫਿਊਚਰ ਸਕਾਲਰਸ਼ਿਪ 2019
ਬਿਓਰਾ: ਸਾਇੰਸ ਸਟ੍ਰੀਮ, ਇੰਜੀਨੀਅਰਿੰਗ, ਟੈਕਨਾਲੋਜੀ, ਡਿਜ਼ਾਈਨਿੰਗ ਅਤੇ ਮੈਨੇਜਮੈਂਟ ਦੇ ਵਿਸ਼ਿਆਂ ਨਾਲ ਅੰਡਰ-ਗ੍ਰੈਜੂਏਟ ਤੋਂ ਲੈ ਕੇ ਪੀਐੱਚਡੀ ਤਕ ਦੇ ਵਿਦਿਆਰਥੀ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ: ਉਮੀਦਵਾਰ ਫਰਵਰੀ 2019 ਵਿਚ ਆਯੋਜਿਤ ਹੋਣ ਵਾਲੇ ਕੇਪੀਆਈਟੀ ਸਪਾਰਕਲ 2019 ਦੇ ਗ੍ਰੈਂਡ ਫਿਨਾਲੇ ਦੇ ਸਮੇਂ ਯੋਗ ਵਿਦਿਆਰਥੀ ਹੋਵੇ।
ਵਜ਼ੀਫ਼ਾ/ਲਾਭ: ਵਿਦਿਆਰਥੀ ਨੂੰ 10 ਲੱਖ ਰੁਪਏ ਤਕ ਦੀ ਰਾਸ਼ੀ ਪ੍ਰਾਪਤ ਹੋਵੇਗੀ।
ਆਖ਼ਰੀ ਤਰੀਕ: 30 ਸਤੰਬਰ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/bani/E&M1

 

3.
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਮਾਇਨਾਰਿਟੀਜ਼ 2018-19
ਬਿਓਰਾ: ਘੱਟ ਗਿਣਤੀ (ਮੁਸਲਿਮ, ਕ੍ਰਿਸ਼ਚੀਅਨ, ਸਿੱਖ, ਜੈਨ, ਬੋਧੀ ਅਤੇ ਪਾਰਸੀ) ਭਾਈਚਾਰੇ ਦੇ ਗਿਆਰ੍ਹਵੀਂ ਜਮਾਤ ਤੋਂ ਲੈ ਕੇ ਪੀਐੱਚਡੀ ਦੀ ਸਿੱਖਿਆ ਪ੍ਰਾਪਕ ਕਰ ਰਹੇ ਹੋਣਹਾਰ ਵਿਦਿਆਰਥੀ, ਜੋ ਕਮਜ਼ੋਰ ਵਿੱਤੀ ਹਾਲਾਤ ਕਾਰਨ ਸਿੱਖਿਆ ਪ੍ਰਾਪਤ ਕਰਨ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹੋਣ, ਉਹ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ: ਉਹ ਵਿਦਿਆਰਥੀ, ਜਿਨ੍ਹਾਂ ਨੇ ਪਿਛਲੀ ਪ੍ਰੀਖਿਆ ਵਿਚ 50 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ ਅਤੇ ਉਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 2 ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ, ਅਪਲਾਈ ਕਰਨ ਦੇ ਯੋਗ ਹਨ।
ਵਜ਼ੀਫ਼ਾ/ਲਾਭ: ਕੋਰਸ ਦੇ ਆਧਾਰ ‘ਤੇ ਹੋਸਟਲ ਅਤੇ ਡੇਅ-ਸਕਾਲਰ ਵਿਦਿਆਰਥੀਆਂ ਨੂੰ 230 ਰੁਪਏ ਤੋਂ ਲੈ ਕੇ 10,000 ਰੁਪਏ ਤਕ ਦੀ ਰਾਸ਼ੀ ਫੀਸ ਅਤੇ ਭੱਤੇ ਦੇ ਰੂਪ ‘ਚ ਪ੍ਰਾਪਤ ਹੋਵੇਗੀ।
ਆਖ਼ਰੀ ਤਰੀਕ: 30 ਸਤੰਬਰ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/bani/PMS46

www.buddy4study.com ਦੇ ਸਹਿਯੋਗ ਨਾਲ।

You must be logged in to post a comment Login