ਵਿਰਾਟ ਕੋਹਲੀ ਦੇ ਇਸ ਵਿਗਿਆਪਨ ‘ਤੇ ਸਰਕਾਰ ਨੇ ਲਗਾਈ ਰੋਕ

ਵਿਰਾਟ ਕੋਹਲੀ ਦੇ ਇਸ ਵਿਗਿਆਪਨ ‘ਤੇ ਸਰਕਾਰ ਨੇ ਲਗਾਈ ਰੋਕ

ਨਵੀਂ ਦਿੱਲੀ – ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਵਾਲੇ ਵਿਗਿਆਪਨਾਂ ‘ਤੇ ਸਰਕਾਰ ਨੇ ਸਖਤੀ ਦਿਖਾਈ ਹੈ। ਹੀਰੋ ਮੋਟੋ ਕਾਰਪ ਨੂੰ ਆਪਣੀ ਬਾਈਕ Xtreme 200 R ਦਾ ਉਹ ਵਿਗਿਆਪਨ ਵਾਪਸ ਲੈਣਾ ਪਿਆ ਹੈ ਜਿਸ ‘ਚ ਕ੍ਰਿਕਟਰ ਵਿਰਾਟ ਕੋਹਲੀ ਖਤਰਨਾਕ ਤਰੀਕੇ ਨਾਲ ਬਾਈਕ ਚਲਾਉਂਦੇ ਨਜ਼ਰ ਆ ਰਹੇ ਸਨ, ਇਸ ਵਿਗਿਆਪਨ ਨੂੰ ਲੈ ਕੇ ਟ੍ਰਾਸਪੋਰਟ ਮੰਤਰਾਲੇ ਨੇ ਵਿਗਿਆਪਨ ਸਟੈਂਡਰਡ ਕਾਊਂਸਿਲ ਆਫ ਇੰਡੀਆ ਨੂੰ ਇਸ ‘ਤੇ ਰੋਕ ਲਗਾਉਣ ਲਈ ਕਿਹਾ ਸੀ।
ਤੁਹਾਨੂੰ ਦੱਸ ਦਈਏ ਕਿ ਹਾਲ ‘ਚ ਹੀਰੋ ਮੋਟੋਕਾਰਪ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਪਣਾ ਨਵਾਂ ਬ੍ਰਾਂਡ ਅੰਬੈਸਡਰ ਬਣਾਇਆ ਸੀ। ਕੰਪਨੀ ਨੇ ਵਿਰਾਟ ਦਾ ਨਾਂ ਹੀਰੋ ਕੇ ਐਡ ਕੈਂਪੇਨ ‘ਚ ਉਨ੍ਹਾਂ ਨੂੰ ਬਾਈਕ Xtreme 200R ਲਈ ਜੋੜਿਆ। ਇਹ ਬਾਈਕ ਸਤੰਬਰ ਮਹੀਨੇ ‘ਚ ਲਾਂਚ ਹੋਈ ਸੀ।

You must be logged in to post a comment Login