ਵਿਰਾਟ ਨੇ ਦੱਸਿਆ ਕਿਹੜਾ ਹੈ ਸਭ ਤੋਂ ਰੋਮਾਂਚਕ ਪਲ

ਵਿਰਾਟ ਨੇ ਦੱਸਿਆ ਕਿਹੜਾ ਹੈ ਸਭ ਤੋਂ ਰੋਮਾਂਚਕ ਪਲ

ਨਵੀਂ ਦਿੱਲੀ- ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੇ ਹਨ ਅਤੇ ਫੈਨਜ਼ ਦੇ ਲਈ ਆਏ ਦਿਨ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਵਿਰਾਟ ਨੇ ਆਪਣੇ ਟਵਿਟਰ ਅਕਾਊਂਟ ‘ਤੇ ਵੀਰਵਾਰ ਨੂੰ ਇਕ ਫੋਟੋ ਸ਼ੇਅਰ ਕੀਤੀ ਜਿਸ ‘ਚ ਉਨ੍ਹਾਂ ਦੇ ਨਾਲ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ, ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਵੀ ਨਜ਼ਰ ਆ ਰਹੇ ਹਨ।
ਵਿਰਾਟ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ,’ ਸਭ ਤੋਂ ਰੋਮਾਂਚਕ ਫੀਲਿੰਗ ਆਪਣੀ ਟੀਮ ਦੇ ਸਾਥੀਆਂ ਨਾਲ ਦੇਸ਼ ਦੀ ਪ੍ਰਤੀਨਿਧਤਾ ਕਰਨ ਦੇ ਲਈ ਉਤਰਦੇ ਸਮੇਂ ਆਉਂਦੀ ਹੈ। ਵਿਰਾਟ ਕੋਹਲੀ ਦੀ ਕਪਤਾਨੀ ‘ਚ ਭਾਰਤੀ ਟੀਮ ਇੰਗਲੈਂਡ ‘ਚ ਕ੍ਰਿਕਟ ਸੀਰੀਜ਼ ਖੇਡ ਰਹੀ ਹੈ। ਭਾਰਤ ਅਤੇ ਇੰਗਲੈਂਡ ਦੇ ਵਿਚਕਾਰ 3 ਟੀ-20, 3 ਵਨਡੇ ਅਤੇ 5 ਟੈਸਟ ਖੇਡੇ ਜਾਣੇ ਹਨ। ਟੀਮ ਇੰਡੀਆ ਪਹਿਲਾ ਟੀ-20 ਜਿੱਤ ਕੇ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਵਿਰਾਟ ਨੇ ਮਾਨਚੈਸਟਰ ‘ਚ ਖੇਡੇ ਗਏ ਪਹਿਲੇ ਟੀ-20 ‘ਚ ਸਭ ਤੋਂ ਤੇਜ਼ 2000 ਦੌੜਾਂ ਇਸ ਫਾਰਮੈਟ ‘ਚ ਪੂਰੇ ਕਰਨ ਦੀ ਉਪਲਬਧੀ ਆਪਣੇ ਨਾਮ ਕੀਤੀ ਸੀ।

You must be logged in to post a comment Login