ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ ਬਣੇ ਕਰਿਸ ਗੇਲ

ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ ਬਣੇ ਕਰਿਸ ਗੇਲ

ਲੰਡਨ : ਵੈਸਟ ਇੰਡੀਜ਼ ਦੇ ਧਾਕੜ ਬੱਲੇਬਾਜ ਕਰਿਸ ਗੇਲ ਨੇ ਆਪਣੇ ਨਾਮ ਇੱਕ ਹੋਰ ਰਿਕਾਰਡ ਦਰਜ ਕਰ ਲਿਆ ਹੈ। ਉਨ੍ਹਾਂ ਪਾਕਿਸਤਾਨ ਦੇ ਖਿਲਾਫ਼ ਵਿਸ਼ਵ ਕੱਪ ਦੇ ਮੁਕਾਬਲੇ ‘ਚ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਦਾ ਰਿਕਾਰਡ ਆਪਣੇ ਨਾਮ ਦਰਜ ਕੀਤਾ ਹੈ। ਸ਼ੁੱਕਰਵਾਰ ਨੂੰ ਨਾਟਿੰਗਮ ਵਿੱਚ ਪਾਕਿਸਤਾਨ ਦੇ ਖਿਲਾਫ ਉਨ੍ਹਾਂ ਨੇ ਆਪਣੇ ਅਰਧ- ਸੈਕੜੇ ਵਿੱਚ ਤਿੰਨ ਛੱਕੇ ਲਗਾਏ। 39 ਸਾਲ ਦੇ ਗੇਲ ਨੇ ਇਸ ਮੈਚ ਵਿੱਚ 34 ਗੇਂਦਾਂ ‘ਤੇ 50 ਰਨਾਂ ਦੀ ਪਾਰੀ ਖੇਡੀ। ਪਾਕਿਸਤਾਨ ਦੀ ਟੀਮ 105 ਰਨਾਂ ‘ਤੇ ਆਲ ਆਊਟ ਹੋ ਗਈ ਸੀ ਅਤੇ ਵੈਸਟ ਇੰਡੀਜ਼ ਨੇ 7 ਵਿਕਟਾਂ ਨਾਲ ਇਹ ਮੈਚ ਆਪਣੇ ਨਾਮ ਕੀਤਾ। ਵਿਸ਼ਵ ਕੱਪ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦੀ ਘੋਸ਼ਣਾ ਕਰ ਚੁੱਕੇ ਗੇਲ ਦੇ ਨਾਮ ਹੁਣ ਵਿਸ਼ਵ ਕੱਪ ਦੇ ਕੁਲ 27 ਮੈਚਾਂ ਵਿੱਚ 40 ਛੱਕੇ ਹੋ ਗਏ ਹਨ। ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਸਾਊਥ ਅਫਰੀਕਾ ਦੇ ਏਬੀ ਡੀ ਵਿਲੀਅਰਸ ਨੂੰ ਪਿੱਛੇ ਛੱਡਿਆ ਜਿਨ੍ਹਾਂ ਨੇ 23 ਮੈਚਾਂ ਵਿੱਚ 37 ਛੱਕੇ ਲਗਾਏ ਸਨ। ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜਾਂ ਦੀ ਲਿਸਟ ਵਿੱਚ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪਾਂਟਿੰਗ ਦਾ ਨੰਬਰ ਹੈ। 46 ਮੈਚਾਂ ਵਿੱਚ 31 ਛੱਕੇ ਲਗਾਏ ਸਨ। ਉਥੇ ਹੀ ਨਿਊਜੀਲੈਂਡ ਦੇ ਸਾਬਕਾ ਕਪਤਾਨ ਬਰੈਂਡਨ ਮੈਕਲਮ ਨੇ 34 ਮੈਚਾਂ ਵਿੱਚ 29 ਛੱਕੇ ਅਤੇ ਸਾਊਥ ਅਫਰੀਕਾ ਦੇ ਹਰਸ਼ਲ ਗਿਬਸ ਨੇ 25 ਮੈਚਾਂ ਵਿੱਚ 28 ਛੱਕੇ ਲਗਾਏ ਸਨ। ਭਾਰਤ ਵਲੋਂ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਮ ਹੈ। ਤੇਂਦੁਲਕਰ ਨੇ 45 ਮੈਚਾਂ ਵਿੱਚ 27 ਛੱਕੇ ਲਗਾਏ ਹਨ। ਉਥੇ ਹੀ ਸ਼੍ਰੀਲੰਕਾ ਦੇ ਸਾਬਕਾ ਧਾਕੜ ਸਲਾਮੀ ਬੱਲੇਬਾਜ ਸਨਥ ਜੈਸੂਰਿਆ ਨੇ 38 ਮੈਚਾਂ ਵਿੱਚ 27 ਛੱਕੇ ਲਗਾਏ ਹਨ।

You must be logged in to post a comment Login