ਵੈਸਟਇੰਡੀਜ਼ ਗੇਂਦਬਾਜ਼ਾਂ ਅੱਗੇ 105 ਦੌੜਾਂ ‘ਤੇ ਢੇਰ ਹੋਇਆ ਪਾਕਿਸਤਾਨ

ਵੈਸਟਇੰਡੀਜ਼ ਗੇਂਦਬਾਜ਼ਾਂ ਅੱਗੇ 105 ਦੌੜਾਂ ‘ਤੇ ਢੇਰ ਹੋਇਆ ਪਾਕਿਸਤਾਨ

ਨੋਟਿੰਘਮ : ਪਾਕਿਸਤਾਨ ਅਤੇ ਵੈਸਟਇੰਡੀਜ਼ ਵਿਚਕਾਰ ਆਈਸੀਸੀ ਵਿਸ਼ਵ ਕੱਪ 2019 ਦੇ ਦੂਜੇ ਮੈਚ ‘ਚ ਪਾਕਿਸਤਾਨ ਦੀ ਟੀਮ ਸਿਰਫ਼ 105 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਵਿਸ਼ਵ ਕੱਪ ‘ਚ ਪਾਕਿਸਤਾਨ ਦਾ ਇਹ ਦੂਜਾ ਸੱਭ ਤੋਂ ਘੱਟ ਸਕੋਰ ਹੈ। ਪਾਕਿਸਤਾਨ ਦੀ ਟੀਮ ਸਿਰਫ਼ 21.4 ਓਵਰ ਹੀ ਖੇਡ ਸਕੀ। ਪਾਕਿਸਤਾਨ ਦੀ ਟੀਮ 1992 ‘ਚ ਇੰਗਲੈਂਡ ਵਿਰੁੱਧ ਸਿਰਫ਼ 74 ਦੌੜਾਂ ‘ਤੇ ਆਊਟ ਹੋਈ ਸੀ। ਟਾਸ ਜਿੱਤ ਕੇ ਵੈਟਸਇੰਡੀਜ਼ ਨੇ ਪਾਕਿਸਤਾਨ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪਾਕਿਸਤਾਨ ਵੱਲੋਂ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ ਨੇ 2 ਅਤੇ ਫ਼ਖਰ ਜਮਾਂ ਨੇ 22 ਦੌੜਾਂ ਬਣਾਈਆਂ। ਇਸ ਤੋਂ ਬਾਅਦ ਹੈਰਿਸ ਸੋਹੇਲ ਨੇ 8, ਬਾਬਰ ਆਜ਼ਮ ਨੇ 22, ਕਪਤਾਨ ਸਰਫ਼ਰਾਜ਼ ਅਹਿਮਦ ਨੇ 8 ਦੌੜਾਂ ਬਣਾਈਆਂ। ਪਾਕਿਸਤਾਨ ਦੀ ਅੱਧੀ ਟੀਮ 75 ਦੌੜਾਂ ‘ਤੇ ਪਵੇਲੀਅਨ ਵਾਪਸ ਚਲੀ ਗਈ। ਇਸ ਮਗਰੋਂ ਮੁਹੰਮਦ ਹਫ਼ੀਜ਼ 16, ਇਮਾਦ ਵਸੀਮ 1, ਸ਼ਾਦਾਬ ਖ਼ਾਨ 0, ਹਸਨ ਅਲੀ 1 ਅਤੇ ਵਹਾਬ ਰਿਆਜ਼ 18 ਦੌੜਾਂ ਕੇ ਆਊਟ ਹੋ ਗਏ।

You must be logged in to post a comment Login