ਵੱਖ-ਵੱਖ ਹਾਦਸਿਆਂ ‘ਚ 9 ਸਕੂਲੀ ਬੱਚਿਆਂ ਸਮੇਤ 14 ਦੀ ਮੌਤ

ਵੱਖ-ਵੱਖ ਹਾਦਸਿਆਂ ‘ਚ 9 ਸਕੂਲੀ ਬੱਚਿਆਂ ਸਮੇਤ 14 ਦੀ ਮੌਤ

ਦੇਹਰਾਦੂਨ : ਉਤਰਾਖੰਡ ਦੇ ਦੋ ਵੱਖ-ਵੱਖ ਹਾਦਸਿਆਂ ‘ਚ 14 ਲੋਕਾਂ ਦੀ ਮੌਤ ਹੋ ਗਈ, ਜਿਸ ‘ਚ 9 ਬੱਚੇ ਵੀ ਸ਼ਾਮਲ ਹਨ। ਟਿਹਰੀ ਗੜ੍ਹਵਾਲ ਇਲਾਕੇ ‘ਚ ਸਕੂਲੀ ਬੱਚਿਆਂ ਨੂੰ ਲਿਜਾ ਰਹੀ ਇਕ ਵੈਨ ਦੇ ਖੱਡ ‘ਚ ਡਿੱਗਣ ਕਾਰਨ 9 ਬੱਚਿਆਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ 9 ਬੱਚੇ ਜ਼ਖ਼ਮੀ ਹੋ ਗਏ। ਸਕੂਲੀ ਵੈਨ 18 ਬੱਚਿਆਂ ਨੂੰ ਲਿਜਾ ਰਹੀ ਸੀ।
ਘਟਨਾ ਮੰਗਲਵਾਰ ਸਵੇਰ ਦੀ ਹੈ। ਜਾਣਕਾਰੀ ਮੁਤਾਬਕ ਉੱਤਰਾਖੰਡ ਦੇ ਟਿਹਰੀ ਜ਼ਿਲ੍ਹੇ ਦੇ ਪ੍ਰਤਾਪਨਗਰ-ਕਨਸਾਲੀ-ਮਦਨਨੇਗੀ ਮੋਟਰ ਸੜਕ ‘ਚ ਸਕੂਲੀ ਬੱਚਿਆਂ ਨੂੰ ਲਿਜਾ ਰਹੀ ਇਕ ਸਕੂਲੀ ਵੈਨ ਕਨਸਾਲੀ ਦੇ ਨੇੜੇ ਬੇਕਾਬੂ ਹੋ ਕੇ ਖੱਡ ‘ਚ ਡਿੱਗ ਗਈ। ਘਟਨਾ ਟਿਹਰੀ ਜ਼ਿਲ੍ਹੇ ਦੇ ਪ੍ਰਤਾਪ ਨਗਰ ਬਲਾਕ ਦੀ ਹੈ। ਬੱਚਿਆਂ ਨੂੰ ਸਥਾਨਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਗੰਭੀਰ ਬੱਚਿਆਂ ਨੂੰ ਏਅਰਲਿਫ਼ਟ ਕਰ ਕੇ ਦੇਹਰਾਦੂਨ ਭੇਜਿਆ ਗਿਆ ਹੈ। ਸਕੂਲੀ ਵੈਨ ‘ਚ 18 ਬੱਚੇ ਸਵਾਰ ਸਨ।
ਟਿਹਰੀ ਗੜ੍ਹਵਾਲ ਦੇ ਰਾਹਤ ਅਤੇ ਬਚਾਅ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਮੰਗਲਵਾਰ ਸਵੇਰੇ ਟਿਹਰੀ ਗੜ੍ਹਵਾਲ ਦੇ ਕੰਗਸਾਲੀ ‘ਚ ਹੋਇਆ, ਜਦੋਂ ਇਕ ਸਕੂਲੀ ਵੈਨ ਤਿੱਸਲ ਕੇ ਖੱਡ ‘ਚ ਡਿੱਗ ਗਈ। ਹਾਦਸੇ ਸਮੇਂ ਮੀਂਹ ਪੈ ਰਿਹਾ ਸੀ, ਜਿਸ ਕਾਰਨ ਸੜਕ ‘ਤੇ ਕਾਫ਼ੀ ਪਾਈ ਵੀ ਇਕੱਤਰ ਹੋਇਆ ਪਿਆ ਸੀ।

You must be logged in to post a comment Login