ਵੱਡੇ ਮੁੰਡਿਆਂ ਲਈ ਮੁਫਤ ਵਿੱਚ ਕੈਂਸਰ ਦੀ ਰੋਕਥਾਮ ਕਰਨ ਦਾ ਟੀਕਾ ਲਗਵਾਉਣ ਦਾ ਸਮਾਂ ਖਤਮ ਹੋਣ ਦੇ ਕਰੀਬ ਹੈ

ਵੱਡੇ ਮੁੰਡਿਆਂ ਲਈ ਮੁਫਤ ਵਿੱਚ ਕੈਂਸਰ ਦੀ ਰੋਕਥਾਮ ਕਰਨ ਦਾ ਟੀਕਾ ਲਗਵਾਉਣ ਦਾ ਸਮਾਂ ਖਤਮ ਹੋਣ ਦੇ ਕਰੀਬ ਹੈ

ਸੀਮਿਤ ਸਮੇਂ ਲਈ, ਵਿਕਟੋਰੀਆ ਦੇ ਹਾਈ ਸਕੂਲਾਂ ਵਿੱਚ ਪੜ੍ਹਣ ਵਾਲੇ 16 ਸਾਲ ਤੋਂ ਘੱਟ ਉਮਰ ਵਾਲੇ ਮੁੰਡੇ ਮੁਫਤ ਵਿੱਚ ਕੈਂਸਰ ਅਤੇ ਜਣਨ-ਅੰਗਾਂ ਦੇ ਮੱਸਿਆਂ (ਜੈਨੀਟਲ ਵਾਰਟਸ) ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਟੀਕਾ ਲਗਵਾਉਣ ਵਿੱਚ ਸਮਰੱਥ ਹੋਣਗੇ। ਮੁੰਡਿਆਂ ਕੋਲ 2015 ਦੀ ਸਮਾਪਤੀ ਤਕ ਆਪਣੀ ਸਥਾਨਕ ਕੌਂਸਲ ਜਾਂ ਡਾਕਟਰ ਕੋਲੋਂ ਆਪਣੇ ਟੀਕਿਆਂ ਦੀ ਸ਼ੁਰੂਆਤ ਕਰਾਉਣ ਜਾਂ ਇਨ੍ਹਾਂ ਨੂੰ ਖਤਮ ਕਰਾਉਣ ਦਾ ਸਮਾਂ ਹੈ।
ਹਿਯੂਮਨ ਪੈਪੀਲੋਮਾਵਾਇਰਸ, ਜਾਂ HPV ਇੱਕ ਆਮ ਵਾਇਰਸ ਹੈ ਜਿਸ ਨਾਲ ਪੁਰਸ਼ਾਂ ਅਤੇ ਔਰਤਾਂ ਦੋਹਾਂ ਵਿੱਚ ਕੈਂਸਰ ਹੋ ਸਕਦਾ ਹੈ। HPV ਦਾ ਟੀਕਾ HPV-ਸੰਬੰਧਤ ਕੈਂਸਰ ਅਤੇ ਰੋਗ ਤੋਂ ਸੁਰੱਖਿਆ ਦੇਣ ਲਈ ਮਦਦ ਕਰਨ ਵਾਸਤੇ ਉਪਲਬਧ ਹੈ।
HPV ਟੀਕਾ ਉਸ ਪਰਿਸਥਿਤੀ ਵਿੱਚ ਸਰਬੋਤਮ ਤਰੀਕੇ ਨਾਲ ਕੰਮ ਕਰਦਾ ਹੈ ਜਦੋਂ ਇਹ ਕਿਸੇ ਵਿਅਕਤੀ ਨੂੰ HPV ਦੇ ਸ਼ਿਕਾਰ ਹੋਣ ਨੂੰ ਪਹਿਲਾਂ ਲਗਾਇਆ ਜਾਂਦਾ ਹੈ। ਤਿੰਨ ਖੁਰਾਕਾਂ ਦੀ ਲੋੜ ਹੁੰਦੀ ਹੈ।
ਜਮਾਤ 7 ਵਿੱਚ ਪੜ੍ਹਣ ਵਾਲੇ ਸਾਰੇ ਵਿਕਟੋਰੀਆਈ ਮੁੰਡਿਆਂ ਅਤੇ ਕੁੜੀਆਂ ਨੂੰ ਸਕੂਲ-ਅਧਾਰਤ ਟੀਕਾਕਰਣ ਪ੍ਰੋਗ੍ਰਾਮ ਦੇ ਭਾਗ ਦੇ ਤੌਰ ‘ਤੇ ਮੁਫਤ ਟੀਕਾ ਉਪਲਬਧ ਕਰਾਇਆ ਜਾਂਦਾ ਹੈ। ਪਰ, ਇਹ ਸੀਮਿਤ ਮੌਕਾ ਉਨ੍ਹਾਂ ਮੁੰਡਿਆਂ ਨੂੰ ਮੁਫਤ ਵਿੱਚ ਆਪਣੀ ਮਿਸ ਹੋ (ਛੁੱਟ) ਗਈਆਂ HPV ਦੀਆਂ ਖੁਰਾਕਾਂ ਨੂੰ ਪ੍ਰਾਪਤ ਕਰਨ ਦਾ ਮੌਕਾ ਦਿੰਦਾ ਹੈ ਜਿਨ੍ਹਾਂ ਤੋਂ ਸਕੂਲੀ ਪ੍ਰੋਗ੍ਰਾਮ ਦੇ ਭਾਗ ਦੇ ਤੌਰ ਤੇ ਇਹ ਨੂੰ ਛੁੱਟ ਗਈਆਂ ਸਨ।
Cancer Council Victoria (ਕੈਂਸਰ ਕੌਂਸਲ ਵਿਕਟੋਰੀਆ) ਦੀ ਕੈਂਸਰ ਸਕ੍ਰਿਨਿੰਗ ਮੈਨੇਜਰ Kate Broun ਨੇ ਕਿਹਾ ਕਿ HPV ਦਾ ਟੀਕਾ ਸਾਰੇ ਨੌਜਵਾਨ ਮੁੰਡਿਆਂ ਲਈ ਅਸਲ ਵਿੱਚ ਮਹੱਤਵਪੂਰਣ ਹੁੰਦਾ ਹੈ।
“HPV ਦਾ ਟੀਕਾ ਪੁਰਸ਼ਾਂ ਵਿੱਚ ਜਿਆਦਾਤਰ HPV-ਸੰਬੰਧਤ ਕੈਂਸਰ ਅਤੇ ਜਣਨ-ਅੰਗਾਂ ਦੇ ਮੱਸਿਆਂ ਲਈ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ। ਭਵਿੱਖ ਵਿੱਚ ਵਧੀਆ ਸਿਹਤ ਦੇ ਬਿਹਤਰ ਮੌਕੇ ਲਈ ਇਸ ਅਵਸਰ ਦਾ ਲਾਭ ਚੁੱਕਣਾ ਮਹੱਤਵਪੂਰਣ ਹੈ।
-HPV ਦਾ ਟੀਕਾ ਸੁਰੱਖਿਅਤ ਅਤੇ ਕਾਰਗਰ ਹੈ ਅਤੇ ਇਸਨੂੰ 130 ਤੋਂ ਵੱਧ ਮੁਲਕਾਂ ਵਿੱਚ ਇਸਤੇਮਾਲ ਲਈ ਸਵੀਕਾਰ ਕੀਤਾ ਗਿਆ ਹੈ,” ਉਨ੍ਹਾਂ ਨੇ ਕਿਹਾ। ਫ੍ਰੀ ਪ੍ਰੋਗਾਮ ਤੋਂ ਬਾਹਰ ਟੀਕੇ ਦੀ ਲਾਗਤ ਇਸਦੀ ਹਰ ਖੁਰਾਕ ਲਈ $150 ਹੈ। ਵੱਡੇ ਮੁੰਡਿਆਂ ਲਈ ਮੁਫਤ ਵਿੱਚ HPV ਟੀਕਾ ਲਗਵਾਉਣ ਦਾ ਇਹ ਆਖਿਰੀ ਮੌਕਾ ਹੈ। ਤੁਹਾਡੀ ਔਲਾਦ ਨੂੰ ਟੀਕਾ ਕਿਵੇਂ ਲਗਵਾਇਆ ਜਾ ਸਕਦਾ ਹੈ, ਇਸ ਬਾਰੇ ਵਧੇਰੀ ਜਾਣਕਾਰੀ ਲਈ ਆਪਣੀ ਸਥਾਨਕ ਕੌਂਸਲ ਜਾਂ ਡਾਕਟਰ ਨਾਲ ਸੰਪਰਕ ਕਰੋ। ਜੇਕਰ ਤੁਹਾਨੂੰ ਪੂਰੀ ਤਰ੍ਹਾਂ ਨਾਲ ਯਕੀਨ ਨਹੀਂ ਹੈ ਕਿ ਤੁਹਾਡੀ ਔਲਾਦ ਨੂੰ HPV ਦਾ ਟੀਕਾ ਲਗ ਚੁੱਕਾ ਹੈ, ਜਾਂ ਉਨ੍ਹਾਂ ਨੂੰ ਇਸ ਦੀਆਂ ਤਿੰਨ ਖੁਰਾਕਾਂ ਮਿਲ ਚੁੱਕੀਆਂ ਹਨ, ਤਾਂ HPV ਰਜਿਸਟਰ ਨੂੰ 1800 478 734 ਤੇ ਫੋਨ ਕਰੋ।
HPV ਟੀਕੇ ਬਾਰੇ ਆਪਣੀ ਭਾਸ਼ਾ ਵਿੱਚ ਵਧੇਰੀ ਜਾਣਕਾਰੀ ਲਈ, ਟੇਲੀਫੋਨ ਦੁਭਾਸ਼ੀਆ ਸੇਵਾ (Telephone Interpreter Service -TIS) ਨੂੰ 13 14 50 ਤੇ ਫੋਨ ਕਰਕੇ ਪੰਜਾਬੀ ਦੁਭਾਸ਼ੀਏ ਦੀ ਸੇਵਾ ਲੈ ਕੇ Cancer Council ਦੀ ਨਰਸ ਨਾਲ ਗੱਲ ਕਰਾਉਣ ਦੀ ਬਿਨਤੀ ਕਰੋ।

You must be logged in to post a comment Login