ਸ਼ੇਅਰ ਬਾਜ਼ਾਰ ਦੀ ਉੱਚੀ ਛਾਲ, 41000 ਦੇ ਪਾਰ ਪਹੁੰਚਿਆ ਸੈਂਸੈਕਸ!

ਸ਼ੇਅਰ ਬਾਜ਼ਾਰ ਦੀ ਉੱਚੀ ਛਾਲ, 41000 ਦੇ ਪਾਰ ਪਹੁੰਚਿਆ ਸੈਂਸੈਕਸ!

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਅਸਰ ਸ਼ੇਅਰ ਬਾਜ਼ਾਰ ‘ਚ ਦੇਖਣ ਨੂੰ ਮਿਲ ਰਿਹਾ ਹੈ। ਹਫਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 348.31 ਅੰਕ ਭਾਵ 0.84 ਫ਼ੀ ਸਦੀ ਦੀ ਤੇਜ਼ੀ ਦੇ ਨਾਲ 41560.22 ਅੰਕ ‘ਤੇ ਖੁੱਲ੍ਹਿਆ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 98.60 ਅੰਕ ਭਾਵ 0.81 ਫ਼ੀ ਸਦੀ ਦੇ ਵਾਧੇ ਨਾਲ 12206.55 ਅੰਕ ‘ਤੇ ਕਾਰੋਬਾਰ ਕਰ ਰਿਹਾ ਹੈ।
ਦਿੱਲੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਸ਼ੇਅਰ ਬਾਜ਼ਾਰ ‘ਚ ਉਛਾਲ ਦੇਖਣ ਨੂੰ ਮਿਲਿਆ। ਵੀਰਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 236.52 ਅੰਕ ਜਾਂ 0.58 ਫ਼ੀ ਸਦੀ ਦੇ ਵਾਧੇ ਨਾਲ 41,216.14 ਅੰਕ ‘ਤੇ ਬੰਦ ਹੋਇਆ ਹੈ। ਕਾਰੋਬਾਰ ਦੌਰਾਨ ਇਸ ਨੇ 41,444.34 ਅੰਕ ਦਾ ਸਭ ਤੋਂ ਉੱਚਾ ਪੱਧਰ ਵੀ ਛੂਹਿਆ। ਰਿਲਾਇੰਸ ਇੰਡਸਟਰੀਜ਼, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਐਚ.ਡੀ.ਐਫ.ਸੀ. ਬੈਂਕ ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ‘ਚ ਲਾਭ ਨਾਲ ਸੈਂਸੈਕਸ ‘ਚ ਉਛਾਲ ਆਇਆ।

You must be logged in to post a comment Login