ਸਕੂਲ ਦੀ ਕਿਤਾਬ ‘ਚ ਮਿਲਖਾ ਸਿੰਘ ਦੀ ਜਗ੍ਹਾ ਛਾਪ ਦਿੱਤੀ ਫਰਹਾਨ ਦੀ ਤਸਵੀਰ, ਮਚਿਆ ਹੰਗਾਮਾ

ਸਕੂਲ ਦੀ ਕਿਤਾਬ ‘ਚ ਮਿਲਖਾ ਸਿੰਘ ਦੀ ਜਗ੍ਹਾ ਛਾਪ ਦਿੱਤੀ ਫਰਹਾਨ ਦੀ ਤਸਵੀਰ, ਮਚਿਆ ਹੰਗਾਮਾ

ਮੁੰਬਈ – ਪੱਛਮੀ ਬੰਗਾਲ ‘ਚ ਸਿੱਖਿਆ ਮੰਤਰਾਲੇ ਤੋਂ ਇਕ ਗਲਤੀ ਹੋ ਗਈ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਮੰਤਰਾਲੇ ਤੋਂ ਇਕ ਸਕੂਲੀ ਕਿਤਾਬ ‘ਚ ‘ਫਲਾਈਂਗ ਸਿੱਖ’ ਦੇ ਨਾਂ ਨਾਲ ਮਸ਼ਹੂਰ ਭਾਰਤੀ ਐਥਲੀਟ ਮਿਲਖਾ ਸਿੰਘ ਦੀ ਜਗ੍ਹਾ ਬਾਲੀਵੁੱਡ ਐਕਟਰ ਫਰਹਾਨ ਅਖਤਰ ਦੀ ਤਸਵੀਰ ਪ੍ਰਕਾਸ਼ਿਤ ਹੋ ਗਈ ਹੈ। ਹੁਣ ਕਿਤਾਬ ਦਾ ਉਹ ਪੇਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮੰਤਰਾਲੇ ਦੀ ਇਸ ਗਲਤੀ ‘ਤੇ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਸਿੱਖਿਆ ਕਾਰਨ ਬੱਚਿਆਂ ਦੇ ਭਵਿੱਖ ਨਾਲ ਧੋਖਾ ਹੋ ਰਿਹਾ ਹੈ। ਇਸ ਤਰ੍ਹਾਂ ਦੀ ਗਲਤੀ ਪੂਰੀ ਸਿੱਖਿਆ ਵਿਵਸਥਾ ‘ਤੇ ਸਵਾਲ ਖੜ੍ਹਾ ਕਰਦੀ ਹੈ।

You must be logged in to post a comment Login