ਸਤਲੁਜ ਦਰਿਆ ‘ਚ ਵਧੇ ਪਾਣੀ ਕਾਰਨ ਸਥਿਤੀ ਹੜ੍ਹਾਂ ਵਾਲੀ

ਸਤਲੁਜ ਦਰਿਆ ‘ਚ ਵਧੇ ਪਾਣੀ ਕਾਰਨ ਸਥਿਤੀ ਹੜ੍ਹਾਂ ਵਾਲੀ

ਮਾਛੀਵਾੜਾ ਸਾਹਿਬ – ਪਿਛਲੇ ਕਈ ਦਿਨਾਂ ਤੋਂ ਪਈ ਭਾਰੀ ਬਾਰਿਸ਼ ਕਾਰਨ ਸਤਲੁਜ ਦਰਿਆ ਵਿਚ ਰੋਪੜ ਹੈੱਡ ਵਰਕਸ ਵੱਲੋਂ ਪਾਣੀ ਛੱਡੇ ਜਾਣ ਕਾਰਨ ਸਥਿਤੀ ਹੜ੍ਹਾਂ ਵਾਲੀ ਬਣ ਚੁੱਕੀ ਹੈ ਕਿਉਂਕਿ ਹੈੱਡ ਵਰਕਸ ਵੱਲੋਂ ਅੱਜ 11 ਵਜੇ 52 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਸੀ ਤੇ 1 ਵਜੇ 20 ਹਜ਼ਾਰ ਕਿਊਸਿਕ ਹੋਰ ਪਾਣੀ ਛੱਡੇ ਜਾਣ ਨਾਲ ਸਤਲੁਜ ਦਰਿਆ ਪੂਰੇ ਉਫਾਨ ਤੇ ਵਹਿੰਦਾ ਹੋਇਆ ਕਮਜ਼ੋਰ ਕਿਨਾਰਿਆਂ ਨੂੰ ਖੋਰ੍ਹਾ ਲਾ ਰਿਹਾ ਹੈ। ਹੜ੍ਹਾਂ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਕੋਈ ਅਗਾਊਂ ਪ੍ਰਬੰਧ ਨਾ ਕੀਤੇ ਹੋਣ ਕਾਰਨ ਹੁਣ ਮੌਕੇ ਤੇ ਭੱਜ ਨੱਠ ਕੀਤੀ ਜਾ ਰਹੀ ਹੈ।

You must be logged in to post a comment Login