ਸਰਕਾਰੀ ਪ੍ਰੈਸ ਪਟਿਆਲਾ ‘ਚ ਮਨਾਇਆ ਆਜ਼ਾਦੀ ਦਿਹਾੜਾ

ਸਰਕਾਰੀ ਪ੍ਰੈਸ ਪਟਿਆਲਾ ‘ਚ ਮਨਾਇਆ ਆਜ਼ਾਦੀ ਦਿਹਾੜਾ

ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਹੋਏ ਸ਼ਾਮਲ

ਪਟਿਆਲਾ, 16 ਅਗਸਤ -ਸਰਕਾਰੀ ਪ੍ਰੈਸ ਪਟਿਆਲਾ ਵਿਚ ਮੁਲਾਜ਼ਮਾਂ ਵਲੋਂ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਬੰਧਕ-ਕਮ-ਐਡੀਸ਼ਨ ਕੰਟਰੋਲ ਸ੍ਰੀਮਤੀ ਈਸ਼ਾ ਸਿੰਘਲ (ਪੀ. ਐਸ. ਐਸ.) ਵਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਆਜ਼ਾਦੀ ਸਮਾਗਮ ਵਿਚ ਸਮਾਜ ਸੇਵਕ ਸ. ਕੰਵਲਜੀਤ ਸਿੰਘ ਬੌਬੀ ਜਰਨਲ ਸੈਕਟਰੀ ਦੀ ਅਗਵਾਈ ‘ਚ ਫਰੀਡਮ ਫਾਈਟਰ ਫੈਮਿਲੀ ਵੈਲਫੇਅਰ ਐਸ. ਵਲੋਂ ਆਪੋ ਆਪਣੇ ਪਰਿਵਾਰਾਂ ਨਾਲ ਹਿੱਸਾ ਲਿਆ। ਗਿਆ ਕੰਵਲਜੀਤ ਸਿੰਘ ਬੌਬੀ ਨੇ ਸ੍ਰੀਮਤੀ ਈਸ਼ਾ ਸਿੰਘਲ ਦਾ ਧੰਨਵਾਦ ਕਰਦਿਆਂ ਕਿਹਾ ਕਿ 12 ਸਾਲ ਮਗਰੋਂ ਕਿਸੇ ਅਫਸਰ ਵਲੋਂ ਆਜ਼ਾਦੀ ਘੁਲਾਟੀਆਂ ਨੂੰ ਸਰਕਾਰੀ ਪ੍ਰੈਸ ਵਿਚ ਆਜ਼ਾਦੀ ਦਿਵਸ ਮੌਕੇ ਸ਼ਾਮਲ ਕਰਕੇ ਵਡਮੁੱਲਾ ਸਨਮਾਨ ਦਿੱਤਾ ਹੈ। ਇਸ ਸਮੇਂ ਭਗਵੰਤ ਸਿੰਘ ਲਾਂਬਾ ਚੇਅਰਮੈਨ, ਮੋਹਕਮ ਸਿੰਘ ਚੌਹਾਨ, ਨਰਿੰਦਰ ਪਾਲ ਸਿੰਘ ਭਸੀਨ, ਮਿੱਠਾ ਸਿੰਘ, ਬੀਬੀ ਜਗਦੀਸ਼ ਕੌਰ, ਕੇ ਪੀ ਸਿੰਘ, ਜਗਜੀਤ ਸਿੰਘ ਸਾਹਨੀ, ਵਰਿਆਮ ਸਿੰਘ ਚੱਢਾ, ਭੁਪਿੰਦਰ ਸਿੰਘ, ਸਿਮਰਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

You must be logged in to post a comment Login