ਸਸਕਾਰ ਸਮੇਂ ਵਿਧਾਇਕ ਪੰਡੋਰੀ ਦੇ ਪਿੰਡ ਪੁੱਜੇ ਭਗਵੰਤ ਮਾਨ ਦਾ ਆਪ ਆਗੂਆਂ ਵੱਲੋਂ ਵਿਰੋਧ

ਸਸਕਾਰ ਸਮੇਂ ਵਿਧਾਇਕ ਪੰਡੋਰੀ ਦੇ ਪਿੰਡ ਪੁੱਜੇ ਭਗਵੰਤ ਮਾਨ ਦਾ ਆਪ ਆਗੂਆਂ ਵੱਲੋਂ ਵਿਰੋਧ

ਮਹਿਲ ਕਲਾਂ, 13 ਅਗਸਤ- ਹਲਕਾ ਮਹਿਲ ਕਲਾਂ ਤੋਂ ਆਪ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਕਾਕਾ ਸਿੰਘ ਦੇ ਅੰਤਿਮ ਸਸਕਾਰ ਸਮੇਂ ਪਿੰਡ ਪੰਡੋਰੀ ਜ਼ਿਲ੍ਹਾ ਬਰਨਾਲਾ ਪਹੁੰਚੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦਾ ਅੱਜ ਆਪ ਵਰਕਰ ਖਹਿਰਾ ਸਮਰਥਕਾਂ ਵੱਲੋਂ ਘਿਰਾਓ ਕਰ ਕੇ ਵਿਰੋਧ ਕੀਤਾ ਗਿਆ। ਜ਼ਿਕਰ ਯੋਗ ਹੈ ਕਿ ਖਹਿਰਾ ਦੀ 2 ਅਗਸਤ ਦੀ ਬਠਿੰਡਾ ਰੈਲੀ ‘ਚ ਸ਼ਮੂਲੀਅਤ ਕਰਨ ਵਾਲੇ ਆਪ ਵਰਕਰਾਂ ਨੂੰ ਮਾਨ ਵੱਲੋਂ ਆਰ.ਐਸ.ਐਸ. ਦੇ ਵਰਕਰ ਕਹਿਣ ਸੰਬੰਧੀ ਜਦੋਂ ਆਪ ਆਗੂਆਂ ਵੱਲੋਂ ਮਾਨ ਨੂੰ ਪੁੱਛਣਾ ਚਾਹਿਆ ਤਾਂ ਮਾਨ ਵੱਲੋਂ ਸਸਕਾਰ ਉਪਰੰਤ ਸ਼ਮਸ਼ਾਨਘਾਟ ਦੇ ਨਜ਼ਦੀਕ ਕੀਤੀ ਜਾ ਰਹੀ ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਵਰਕਰ ਨੂੰ ਬਿਨਾਂ ਮਿਲੇ ਹੀ ਕਾਰ ‘ਚ ਬੈਠ ਗਏ। ਇਸ ਤੋਂ ਭੜਕੇ ਵਰਕਰਾਂ ਵੱਲੋਂ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਕਿਹਾ ਗਿਆ ਕਿ ਜੇਕਰ ਸਸਕਾਰ ਤੋਂ ਬਾਅਦ ਮਾਨ ਵੱਲੋਂ ਸਿਆਸਤ ਚਮਕਾਉਣ ਲਈ ਪ੍ਰੈਸ ਕਾਨਫ਼ਰੰਸ ਕੀਤੀ ਜਾ ਸਕਦੀ ਹੈ ਤਾਂ ਵਰਕਰਾਂ ਨਾਲ ਗੱਲਬਾਤ ਕਿਉਂ ਨਹੀਂ।

You must be logged in to post a comment Login