ਸਹੁੰ ਚੁੱਕ ਸਮਾਰੋਹ ‘ਚ ਖਾਸ ਭਾਰਤੀ ਕ੍ਰਿਕਟਰਾਂ ਨੂੰ ਬੁਲਾ ਸਕਦੇ ਹਨ ਇਮਰਾਨ

ਸਹੁੰ ਚੁੱਕ ਸਮਾਰੋਹ ‘ਚ ਖਾਸ ਭਾਰਤੀ ਕ੍ਰਿਕਟਰਾਂ ਨੂੰ ਬੁਲਾ ਸਕਦੇ ਹਨ ਇਮਰਾਨ

ਨਵੀਂ ਦਿੱਲੀ- ਪਾਕਿਸਤਾਨ ਦੇ ਸੰਸਦੀ ਚੋਣਾਂ ‘ਚ 1992 ‘ਚ ਟੀਮ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਇਮਰਾਨ ਖਾਨ ਨੂੰ ਜਬਰਦਸਤ ਜਿੱਤ ਮਿਲੀ ਹੈ। ਤਹਿਰੀਕ ਏ ਇਨਸਾਫ ਪਾਰਟੀ ਦੇ ਸੰਸਥਾਪਕ ਅਤੇ ਨੇਤਾ ਇਮਰਾਨ ਨੂੰ ਪ੍ਰਧਾਨ ਮੰਤਰੀ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਸਾਬਕਾ ਆਰ.ਏ.ਡਬਲਯੂ. ਚੀਫ ਏ.ਐੱਸ. ਦੌਲਤ ਦਾ ਮੰਨਣਾ ਹੈ ਕਿ ਕ੍ਰਿਕਟਰ ਤੋਂ ਨੇਤਾ ਬਣੇ ਇਮਰਾਨ ਖਾਨ ਦੇ ਸਹੁੰ ਚੁੱੱਕ ਸਮਾਰੋਹ ‘ਚ ਕਪਿਲ ਦੇਵ, ਸੁਨੀਲ ਗਾਵਸਕਰ ਅਤੇ ਸਚਿਨ ਤੇਂਦੁਲਕਰ ਸਮੇਤ ਕਈ ਵੱਡੇ ਕ੍ਰਿਕਟਰ ਸ਼ਾਮਲ ਹੋ ਸਕਦੇ ਹਨ,  ਤਾਂ ਖਾਸ ਗੱਲਬਾਤ ‘ਚ ਉਨ੍ਹਾਂ ਨੇ ਕਿਹਾ ਕਿ ਇਮਰਾਨ ਖਾਨ ਦੇ ਪ੍ਰਧਾਨਮੰਤਰੀ ਸਹੁੰ ਚੁੱਕ ਸਮਾਰੋਹ ‘ਚ ਚਾਹੇ ਕੋਈ ਜਾਵੇ ਜਾਂ ਨਾਂ, ਸਾਡੇ ਕੁਝ ਖਾਸ ਕ੍ਰਿਕਟਰ ਉਥੇ ਮੌਜੂਦ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸੁਨੀਲ ਗਾਵਸਕਰ,ਸਚਿਨ ਤੇਂਦੁਲਕਰ , ਰਾਹੁਲ ਦ੍ਰਵਿੜ ਅਤੇ ਕਪਿਲ ਦੇਵ ਵਰਗੇ ਕ੍ਰਿਕਟਰਾਂ ਨੂੰ ਇਸਲਾਮਾਬਾਦ ‘ਚ ਸਹੁੰ ਚੁਕਣ ਸਮਾਰੋਹ ‘ਚ ਸੱਦਾ ਮਿਲ ਸਕਦਾ ਹੈ। ਜੇਕਰ ਮੈਂ ਗਲਤ ਨਹੀਂ ਹਾਂ ਤਾਂ ਗਾਵਸਕਰ ਦੁਨੀਆ ਦੇ ਬਿਹਤਰੀਨ ਓਪਨਰਾਂ ‘ਚੋਂ ਇਕ ਹੈ। ਇਹ ਸਾਰੇ ਕ੍ਰਿਕਟਰ ਇਮਰਾਨ ਦੇ ਦੋਸਤਾਂ ‘ਚ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਮਰਾਨ ਖਾਨ ਦੇ ਪਾਕਿਸਤਾਨ ‘ਚ ਚੋਣਾਂ ਜਿੱਤਣ ਤੋਂ ਬਾਅਦ ਭਾਰਤੀ ਸਾਬਕਾ ਕਪਤਾਨ ਕਪਿਲ ਦੇਵ ਅਤੇ ਸੁਨੀਲ ਗਾਵਸਕਰ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਸੀ। ਨਾਲ ਹੀ ਉਨ੍ਹਾਂ ਨੇ ਕ੍ਰਿਕਟ ਟੀਮ ਦੀ ਤਰ੍ਹਾਂ ਪਾਕਿਸਤਾਨ ਦੇਸ਼ ਦੀ ਸੇਵਾ ਕਰਨ ਦੀ ਉਮੀਦ ਵੀ ਕੀਤੀ ਹੈ। ਕਪਿਲ ਨੇ ਉਮੀਦ ਜਤਾਈ ਕਿ ਇਮਰਾਨ ਦੇ ਪੀ.ਐੱਮ. ਬਣਨ ‘ਤੇ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਪਹਿਲਾਂ ਤੋਂ ਬਿਹਤਰ ਹੋ ਸਕਦੇ ਹਨ। ਕਪਿਲ ਦਾ ਕਹਿਣਾ ਸੀ ਕਿ ਇਮਰਾਨ ਭਾਰਤ ਆਉਂਦੇ ਰਹੇ ਹਨ ਅਤੇ ਉਹ ਇਥੇ ਲੋਕਾਂ ਨੂੰ ਸਮਝਦੇ ਹਨ। ਸਾਬਕਾ ਚੀਫ ਨੇ ਇਮਰਾਨ ਖਾਨ ਨੂੰ ਇਮਾਨਦਾਰ ਦੱਸਦੇ ਹੋਏ ਕਿਹਾ ਕਿ ਮੈਂ ਤਾਂ ਉਨ੍ਹਾਂ ਨੂੰ 6 ਮਹੀਨੇ ਪਹਿਲਾਂ ਹੀ ਜੇਤੂ ਘੋਸ਼ਿਤ ਕਰ ਦਿੱਤਾ ਸੀ। ਇਮਰਾਨ ਹੀ ਪਾਕਿਸਤਾਨ ‘ਚ ਅਜਿਹੇ ਨੇਤਾ ਹਨ, ਜਿਸਦੀ ਤਾਰੀਫ ਵਿਰੋਧੀ ਵੀ ਕਰਦੇ ਹਨ। ਉਨ੍ਹਾਂ ਨੂੰ ਇਮਾਨਦਾਰ ਮੰਨਿਆ ਜਾਂਦਾ ਹੈ। ਇਮਰਾਨ ਜੇਕਰ ਪਾਕਿਸਤਾਨ ਦੇ ਪੀ.ਐੱਮ. ਬਣਦੇ ਹਨ ਤਾਂ ਉਹ ਇਸ ਕੁਰਸੀ ‘ਤੇ ਬੈਠਣ ਵਾਲੇ ਪਹਿਲੇ ਸਪੋਰਟਸ ਮੈਨ ਹੋਣਗੇ, ਜਦਕਿ ਦੇਸ਼ ਦੇ ਸਰਵਉੱਚ ਪਦ ‘ਤੇ ਗ੍ਰਹਿਣ ਵਾਲੇ 3 ਖਿਡਾਰੀ ਹੋਣਗੇ। ਉਨ੍ਹਾਂ ਤੋਂ ਪਹਿਲਾਂ ਫੁੱਟਬਾਲਰ ਜਾਰਜ ਵੀ ਲਾਈਬੇਰੀਆ ਅਤੇ ਸਾਬਕਾ ਬਾਕਸਰ ਈਦੀ ਅਮੀਨ ਯੁਗਾਂਡਾ ਦੇ ਰਾਸ਼ਟਰਪਤੀ ਬਣ ਚੁੱਕੇ ਹਨ।

You must be logged in to post a comment Login