‘ਸਾਧਵੀ ਪ੍ਰਗਿਆ ਕਦੀ ਐਮਪੀ ਆਈ ਤਾਂ ਉਸ ਦਾ ਪੁਤਲਾ ਨਹੀਂ, ਉਸ ਨੂੰ ਹੀ ਸਾੜਾਂਗੇ’

‘ਸਾਧਵੀ ਪ੍ਰਗਿਆ ਕਦੀ ਐਮਪੀ ਆਈ ਤਾਂ ਉਸ ਦਾ ਪੁਤਲਾ ਨਹੀਂ, ਉਸ ਨੂੰ ਹੀ ਸਾੜਾਂਗੇ’

ਨਵੀਂ ਦਿੱਲੀ : ਸੰਸਦ ਵਿਚ ਮਹਾਤਮਾ ਗਾਂਧੀ ਦੀ ਹੱਤਿਆ ਕਰਨ ਵਾਲੇ ਨੱਥੂਰਾਮ ਗੌਡਸੇ ਨੂੰ ਦੇਸ਼ ਭਗਤ ਕਹਿਣ ‘ਤੇ ਭਾਜਪਾ ਆਗੂ ਅਤੇ ਸੰਸਦ ਪ੍ਰਗਿਆ ਠਾਕੁਰ ਵਿਰੁੱਧ ਮੱਧ ਪ੍ਰਦੇਸ਼ ਤੋਂ ਕਾਂਗਰਸ ਵਿਧਾਇਕ ਨੇ ਸਖ਼ਤ ਬਿਆਨ ਜਾਰੀ ਕੀਤਾ ਹੈ। ਉਹਨਾਂ ਨੇ ਧਮਕੀ ਦਿੱਤੀ ‘ਪ੍ਰਗਿਆ ਠਾਕੁਰ ਕਦੀ ਐਮਪੀ ਆਈ ਤਾਂ ਉਹਨਾਂ ਦਾ ਪੁਤਲਾ ਨਹੀਂ ਬਲਕਿ ਉਹਨਾਂ ਨੂੰ ਹੀ ਸਾੜ ਦੇਵਾਂਗੇ’।ਜ਼ਿਕਰਯੋਗ ਹੈ ਕਿ ਬੁਧਵਾਰ ਨੂੰ ਸੰਸਦ ਵਿਚ ਪ੍ਰਗਿਆ ਦੇ ਬਿਆਨ ਨਾਲ ਉਸ ਸਮੇਂ ਵਿਵਾਦ ਪੈਦਾ ਹੋ ਗਿਆ ਸੀ ਜਦ ਉਨ੍ਹਾਂ ਡੀਐਮਕੇ ਮੈਂਬਰ ਏ ਰਾਜਾ ਦੁਆਰਾ ਨਾਥੂਰਾਮ ਗੌਡਸੇ ਦੇ ਅਦਾਲਤ ਸਾਹਮਣੇ ਮਹਾਤਮਾ ਗਾਂਧੀ ਦੀ ਹਤਿਆ ਦੇ ਸਬੰਧ ਵਿਚ ਦਿਤੇ ਗਏ ਬਿਆਨ ਦੌਰਾਨ ਟਿਪਣੀ ਕੀਤੀ ਸੀ। ਉਸ ਦੀ ਟਿਪਣੀ ਨੂੰ ਸੰਸਦ ਦੀ ਕਾਰਵਾਈ ਵਿਚੋਂ ਹਟਾ ਦਿਤਾ ਗਿਆ ਹੈ। ਇਸ ਤੋਂ ਬਾਅਦ ਭਾਜਪਾ ਨੇ ਪ੍ਰਗਿਆ ਠਾਕੁਰ ਦੀ ਵਿਵਾਦਮਈ ਟਿਪਣੀ ਦੀ ਨਿਖੇਧੀ ਕੀਤੀ ਅਤੇ ਸੰਸਦੀ ਇਜਲਾਸ ਦੌਰਾਨ ਉਸ ਦੇ ਪਾਰਟੀ ਦੀ ਸੰਸਦੀ ਦਲ ਦੀ ਬੈਠਕ ਵਿਚ ਹਿੱਸਾ ਲੈਣ ‘ਤੇ ਰੋਕ ਲਾਉਣ ਤੋਂ ਇਲਾਵਾ ਰਖਿਆ ਮਾਮਲਿਆਂ ਦੀ ਸਲਾਹਕਾਰ ਕਮੇਟੀ ਤੋਂ ਹਟਾਏ ਜਾਣ ਦੀ ਸਿਫ਼ਾਰਸ਼ ਕੀਤੀ ਜਿਸ ਤੋਂ ਬਾਅਦ ਉਸ ਨੂੰ ਕਮੇਟੀ ਵਿਚੋਂ ਹਟਾ ਦਿਤਾ ਗਿਆ। ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ ਪੀ ਨੱਡਾ ਨੇ ਦਸਿਆ, ‘ਭਾਜਪਾ ਠਾਕੁਰ ਦੀ ਟਿਪਣੀ ਦੀ ਨਿਖੇਧੀ ਕਰਦੀ ਹੈ, ਪਾਰਟੀ ਅਜਿਹੇ ਬਿਆਨਾਂ ਦਾ ਕਦੇ ਵੀ ਸਮਰਥਨ ਨਹੀਂ ਕਰਦੀ।’ ਨੱਡਾ ਨੇ ਠਾਕੁਰ ਵਿਰੁਧ ਅਨੁਸ਼ਾਸਨੀ ਕਾਰਵਾਈ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਠਾਕੁਰ ਨੂੰ ਰਖਿਆ ਮਾਮਲਿਆਂ ਦੀ ਸਲਾਹਕਾਰ ਕਮੇਟੀ ਤੋਂ ਹਟਾਇਆ ਜਾਵੇਗਾ ਜਿਸ ਵਿਚ ਉਸ ਨੂੰ ਹਾਲ ਹੀ ਵਿਚ ਸ਼ਾਮਲ ਕੀਤਾ ਗਿਆ ਸੀ।

You must be logged in to post a comment Login