ਸਾਵਧਾਨ, ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਇਹ ਜ਼ਹਿਰ?

ਮਾਲੇਰਕੋਟਲਾ- ਮਾਲੇਰਕੋਟਲਾ ਵਿਖੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਪੁਲਸ ਨੇ ਸਥਾਨਕ ਪੁਰਾਣੀ ਮੰਡੀ ‘ਚੋਂ ਕਈ ਕੁਇੰਟਲ ਨਕਲੀ ਨਮਕ ਬਰਾਮਦ ਕੀਤਾ ਹੈ। ਇਸ ਸਬੰਧੀ ਇਕ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜੋ ਇਕ ਨਾਮੀ ਕੰਪਨੀ ਦੇ ਨਮਕ ਦਾ ਥੋਕ ਵਿਕਰੇਤਾ ਸੀ। ਪੁਲਸ ਨੇ ਇਸ ਕੋਲੋਂ 18 ਥੈਲੇ ਨਮਕ ਦੇ ਬਰਾਮਦ ਕੀਤੇ ਹਨ, ਜਿਸ ਦਾ ਭਾਰ 8 ਕੁਇੰਟਲ 75 ਕਿਲੋ ਹੈ। ਫੜੇ ਗਏ ਵਿਅਕਤੀ ਵਲੋਂ ਇਹ ਨਮਕ ਦੁਕਾਨਦਾਰਾਂ ਨੂੰ ਵੇਚਣ ਲਈ ਸਪਲਾਈ ਕੀਤਾ ਜਾਂਦਾ ਸੀ। ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕੁੱਝ ਹਿੱਸਿਆਂ ਵਿਚ ਆਇਓਡਾਈਜ਼ਡ ਸਾਲਟ ਦੀ ਕਾਫੀ ਘਾਟ ਹੈ। ਜੇਕਰ ਲੋਕ ਸਹੀ ਨਮਕ ਦਾ ਇਸਤੇਮਾਲ ਨਹੀਂ ਕਰਨਗੇ ਤਾਂ ਉਨ੍ਹਾਂ ਨੂੰ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਇਕ ਵੱਡਾ ਅਪਰਾਧ ਹੈ ਅਤੇ ਅਜਿਹਾ ਕਰਨ ਵਾਲੇ ਗੈਰ-ਸਮਾਜਕ ਅਨਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

You must be logged in to post a comment Login