ਸਿਹਤ ਵਿਭਾਗ ਕਲੈਰੀਕਲ ਐਸੋਸੀਏਸ਼ਨ ਵਲੋਂ ਮੀਟਿੰਗ ਦਾ ਆਯੋਜਨ

ਸਿਹਤ ਵਿਭਾਗ ਕਲੈਰੀਕਲ ਐਸੋਸੀਏਸ਼ਨ ਵਲੋਂ ਮੀਟਿੰਗ ਦਾ ਆਯੋਜਨ

ਚੇਅਰਮੈਨ ਸੁੱਚਾ ਸਿੰਘ ਤੇ ਪ੍ਰਧਾਨ ਗੁਰਪ੍ਰੀਤ ਸਿੰਘ ਵਲੋਂ ਸਭ ਦਾ ਧੰਨਵਾਦ

ਪਟਿਆਲਾ, 27 ਜੂਨ – ਪੰਜਾਬ ਸਿਹਤ ਵਿਭਾਗ ਸੁਬਾਰਡੀਨੇਟ ਆਫਿਸਜ਼ ਕਲੈਰੀਕਲ ਐਸੋਸੀਏਸ਼ਨ (ਰਜਿ.) ਪਟਿਆਲਾ ਦੀ ਨਵੀਂ ਬਾਡੀ ਦੀ ਪਲੇਠੀ ਮੀਟਿੰਗ ਅੱਜ ਇਥੇ ਰਜਿੰਦਰਾ ਹਸਪਤਾਲ ਵਿਖੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪੰਜਾਬ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ. ਜਗਜੀਤ ਸਿੰਘ ਦੂਆ ਅਤੇ ਐਸੋ. ਦੇ ਪੁਰਾਣੇ ਤਜਰਬੇਕਾਰ ਨੁਮਾਇੰਦੇ ਦਵਿੰਦਰ ਕੁਮਾਰ ਸ਼ਰਮਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਜਨਰਲ ਸਕੱਤਰ ਸ੍ਰੀ ਸੱਤਿਆ ਪ੍ਰਕਾਸ਼ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਨਵੀਂ ਕਲੈਰੀਕਲ ਐਸੋਸੀਏਸ਼ਨ ਦੀ ਇਹ ਪਲੇਠੀ ਮੀਟਿੰਗ ਹੈ ਅਤੇ ਪੂਰੀ ਬਾਡੀ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਸਮੂਹ ਕਲੈਰੀਕਲ ਐਸੋ. ਦੇ ਮੈਂਬਰਾਂ ਤੇ ਅਹੁਦੇਦਾਰਾਂ ਦਾ ਧੰਨਵਾਦ ਕਰਨ ਲਈ ਇਹ ਮੀਟਿੰਗ ਬੁਲਾਈ ਗਈ ਹੈ। ਇਸ ਮੌਕੇ ਚੇਅਰਮੈਨ ਸੁੱਚਾ ਸਿੰਘ ਅਤੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਹਾਜ਼ਰ ਸਖਸ਼ੀਅਤਾਂ ਅਤੇ ਸਮੂਹ ਐਸੋਸੀਏਸ਼ਨ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੱਕਜੁਟਤਾ ਤੇ ਸਹਿਯੋਗ ਨਾਲ ਹੀ ਯੂਨੀਅਨਾਂ ਕਾਮਯਾਬ ਹੁੰਦੀਆਂ ਹਨ ਅਤੇ ਸਿਹਤ ਵਿਭਾਗ ਕਲੈਰੀਕਲ ਐਸੋਸੀਏਸ਼ਨ ਵੀ ਤੁਹਾਡੇ ਸਭ ਦੇ ਸਹਿਯੋਗ ਨਾਲ ਹੀ ਮਜਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਜੋ ਜ਼ਿੰਮੇਵਾਰੀ ਤੁਸੀਂ ਸੌਂਪੀ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸਭ ਨੂੰ ਹਮੇਸ਼ਾਂ ਨਾਲ ਲੈ ਕੇ ਚੱਲਣਗੇ। ਇਸ ਉਪਰੰਤ ਪ੍ਰਧਾਨ ਗੁਰਪ੍ਰੀਤ ਸਿੰਘ ਵਲੋਂ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ, ਸਾਬਕਾ ਚੇਅਰਮੈਨ ਤੇਜਿੰਦਰ ਸਿੰਘ ਸਮੇਤ ਸਭ ਸਾਬਕਾ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਆਪਣੀ ਜ਼ਿੰਮੇਵਾਰੀ ਬਾਖੂਬੀ ਨਾਲ ਨਿਭਾਈ ਗਈ ਹੈ ਤੇ ਹੁਣ ਜ਼ਿੰਮੇਵਾਰੀ ਸਾਡੇ ਮੋਢਿਆਂ ‘ਤੇ ਹੈ ਅਤੇ ਨਵੀਂ ਬਾਡੀ ਨੂੰ ਹਮੇਸ਼ਾਂ ਉਨ੍ਹਾਂ ਦੇ ਸਹਿਯੋਗ ਦੀ ਜ਼ਰੂਰਤ ਰਹੇਗੀ। ਇਸ ਤੋਂ ਬਿਨ੍ਹਾਂ ਸਮੂਹ ਮੈਂਬਰਾਂ ਤੇ ਤੁਹਾਡੇ ਸਭ ਦੇ ਸਹਿਯੋਗ ਅਤੇ ਇੱਕਜੁਟਤਾ ਨਾਲ ਹੀ ਇਹ ਐਸੋਸੀਏਸ਼ਨ ਮਜ਼ਬੂਤ ਹੋਵੇਗੀ। ਇਸ ਮੌਕੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ, ਸਾਬਕਾ ਚੇਅਰਮੈਨ ਤੇਜਿੰਦਰ ਸਿੰਘ, ਮੌਜੂਦਾ ਕੈਸ਼ੀਅਰ ਸੁਖਵਿੰਦਰ ਸਿੰਘ ਆਦਿ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ, ਦਫਤਰ ਸਿਵਲ ਸਰਜਨ ਪਟਿਆਲਾ, ਡੈਂਟਲ ਕਾਲਜ, ਰਜਿੰਦਰਾ ਹਸਪਤਾਲ, ਟੀ. ਬੀ. ਹਸਪਤਾਲ ਪਟਿਆਲਾ ਸਮੇਤ ਸਮਾਣਾ, ਨਾਭਾ ਅਤੇ ਰਾਜਪੁਰਾ ਤੋਂ ਸਿਹਤ ਵਿਭਾਗ ਦੀਆਂ ਵੱਖ-ਵੱਖ ਸੰਸਥਾਵਾਂ ਤੋਂ ਕਲੈਰੀਕਲ ਅਮਲੇ ਦੇ ਕਰਮਚਾਰੀ ਮੀਟਿੰਗ ਵਿਚ ਸ਼ਾਮਲ ਹੋਏ।

Traind A

You must be logged in to post a comment Login