ਸਿਹਤ ਵਿਭਾਗ ਦੇ ਕਲੈਰੀਕਲ ਸਟਾਫ ਵਲੋਂ ਹੜਤਾਲ ‘ਚ 26 ਤੱਕ ਵਾਧਾ

ਸਿਹਤ ਵਿਭਾਗ ਦੇ ਕਲੈਰੀਕਲ ਸਟਾਫ ਵਲੋਂ ਹੜਤਾਲ ‘ਚ 26 ਤੱਕ ਵਾਧਾ

-ਪਟਿਆਲਾ ਦੇ ਦਫਤਰਾਂ ਵਿਚ ਦੇਖਣ ਨੂੰ ਮਿਲਿਆ ਹੜਤਾਲ ਦਾ ਅਸਰ, ਕੰਮਕਾਜ ਰਹੇ ਮੁਕੰਮਲ ਠੱਪ
-ਡਾਇਰੈਕਟਰ ਸਿਹਤ ਵਿਭਾਗ ਵਲੋਂ ਯੂਨੀਅਨ ਦੇ ਸੂਬਾਈ ਆਗੂਆਂ ਨੂੰ ਭਲਕੇ ਗੱਲਬਾਤ ਲਈ ਸੱਦਿਆ
ਪਟਿਆਲਾ, 24 ਜੁਲਾਈ – ਪੰਜਾਬ ਸਿਹਤ ਵਿਭਾਗ ਸੁਬਾਰਡੀਨੇਟ ਆਫਿਸਿਜ਼ ਕਲੈਰੀਕਲ ਐਸੋ. ਵਲੋਂ ਕੀਤੀ ਗਈ ਤਿੰਨ ਦਿਨਾਂ ਕਲਮਛੋੜ ਹੜਤਾਲ ਦੋ ਦਿਨ ਹੋਰ 26 ਜੁਲਾਈ ਤੱਕ ਅੱਗੇ ਵਧਾ ਦਿੱਤੀ ਗਈ ਹੈ ਅਤੇ ਹੁਣ ਸਿਹਤ ਵਿਭਾਗ ਦੇ ਕਲੈਰੀਕਲ ਸਟਾਫ ਵਲੋਂ 26 ਜੁਲਾਈ ਤੱਕ ਸਬੰਧਤ ਦਫਤਰਾਂ ਦਾ ਮੁਕੰਮਲ ਕੰਮਕਾਜ ਠੱਪ ਰੱਖਿਆ ਜਾਵੇਗਾ।
ਇਹ ਹੜਤਾਲ 22 ਤੋਂ ਸ਼ੁਰੂ ਹੋਈ ਸੀ ਤੇ ਦਿਨ ਦਿਨ ਸੀ, ਇਸ ਦੌਰਾਨ ਸਰਕਾਰੀ ਕੰਮਕਾਜ ਮੁਕੰਮਲ ਠੱਪ ਰਿਹਾ ਤੇ ਸਿਹਤ ਵਿਭਾਗ ਦੇ ਦਫਤਰਾਂ ਵਿਚ ਕੋਈ ਕੰਮਕਾਰ ਨਹੀਂ ਹੋ ਸਕਿਆ। ਜ਼ਿਲ੍ਹਾ ਕਲੈਰੀਕਲ ਕਰਮਚਾਰੀਆਂ ਵਲੋਂ ਡੱਟ ਕੇ ਸੂਬਾਈ ਯੂਨੀਅਨ ਦੇ ਆਗੂਆਂ ਦੇ ਹੁਕਮਾਂ ਦਾ ਸਮਰਥਨ ਕੀਤਾ ਗਿਆ, ਜਿਸ ਦੇ ਸਿੱਟੇ ਵਜੋਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਪੰਜਾਬ ਹੈਲਥ ਵਿਭਾਗ ਸੁਬਾਰਡੀਨੇਟ ਆਫਿਸ਼ਿਜ਼ ਕਲੈਰੀਕਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਯੂਨੀਅਨ ਦੇ ਸੂਬਾਈ ਆਗੂਆਂ ਨੂੰ 25 ਜੁਲਾਈ ਨੂੰ ਸਵੇਰੇ 10 ਵਜੇ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਸੱਦਿਆ ਹੈ।
ਇਸ ਸਬੰਧੀ ਕਲੈਰੀਕਲ ਐਸੋਸੀਏਸ਼ਨ ਸਿਹਤ ਵਿਭਾਗ ਪਟਿਆਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਿਹਤ ਵਿਭਾਗ ਦੀ ਸੂਬਾਈ ਯੂਨੀਅਨ ਦੇ ਆਗੂਆਂ ਵਲੋਂ ਹੜਤਾਲ ਨੂੰ ਦੋ ਦਿਨ ਤੱਕ ਹੋਰ ਲਗਾਤਾਰ ਰੱਖਣ ਦਾ ਸੁਨੇਹਾ ਮਿਲਿਆ ਹੈ ਅਤੇ ਉਹ ਹਾਈ ਕਮਾਂਡ ਸੂਬਾਈ ਆਗੂਆਂ ਦੇ ਹੁਕਮਾਂ ਦਾ ਡੱਟ ਕੇ ਸਮਰੱਥਨ ਕਰਨਗੇ ਅਤੇ 26 ਤੱਕ ਪਟਿਆਲਾ ‘ਚ ਕੰਮਕਾਰ ਮੁਕੰਮਲ ਠੱਪ ਰੱਖਿਆ ਜਾਵੇਗਾ।
ਉਨ੍ਹਾਂ ਭਲਕੇ ਸਿਹਤ ਵਿਭਾਗ ਦੇ ਡਾਇਰੈਕਟਰ ਨਾਲ ਹੋਣ ਵਾਲੀ ਮੀਟਿੰਗ ਬਾਰੇ ਕਿਹਾ ਕਿ ਇਸ ਵਿਚ ਸੂਬਾਈ ਪੱਧਰੀ ਆਗੂ ਹੀ ਹਿੱਸਾ ਲੈਣਗੇ ਅਤੇ ਉਹ ਆਪਣੀਆਂ ਮੁੱਖ ਮੰਗਾਂ ਉਨ੍ਹਾਂ ਸਾਹਮਣੇ ਪਹਿਲਾਂ ਹੀ ਰੱਖ ਚੁੱਕਾ ਹਨ, ਜਿਸ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਚੰਗੀਗੜ੍ਹ ਡਾÂਰੈਕਟੋਰੇਟ ਦਫਤਰ ਵਿਖੇ ਉਨ੍ਹਾਂ ਨਾਲ ਮੀਟਿੰਗ ਰੱਖੀ ਗਈ ਹੈ। ਜੇਕਰ ਲੋੜ ਪਈ ਅਤੇ ਸਰਕਾਰ ਦਾ ਕੋਈ ਹੁੰਗਾਰਾ ਨਾ ਆਇਆ ਤਾਂ ਇਹ ਹੜਤਾਲ ਹੋਰ ਵੀ ਅੱਗੇ ਵੀ ਵਧਾਈ ਜਾ ਸਕਦੀ ਹੈ।
ਕਲੈਰੀਕਲ ਐਸੋਸੀਏਸ਼ਨ ਨੇ ਕਿਹਾ ਕਿ ਕਈ ਸਾਲਾਂ ਤੋਂ ਲਟਕਦੀਆਂ ਆਪਣੀਆਂ ਮੰਗਾਂ ਸਬੰਧੀ ਸਿਹਤ ਮੰਤਰੀ ਪੰਜਾਬ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਤੇ ਉਨ੍ਹਾਂ ਦੀਆਂ ਮੰਗਾਂ ਮੰਤਰੀ ਵਲੋਂ ਮੰਨੀਆਂ ਵੀ ਜਾ ਚੁੱਕੀਆਂ ਹਨ, ਪਰ ਹਾਲੇ ਤੱਕ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਵਲੋਂ ਪਟਿਆਲਾ ਦੇ ਸਮੂਹ ਸਿਹਤ ਵਿਭਾਗ ਦੇ ਕਲੈਰੀਕਲ ਅਮਲੇ ਨੂੰ ਅਪੀਲ ਕੀਤੀ ਕਿ ਪਹਿਲਾਂ ਦੀ ਤਰ੍ਹਾਂ ਡੱਟ ਕੇ ਹੜ੍ਹਤਾਲ ਦਾ ਸਮਰਥਨ ਕਰਨ ਤੇ ਦੋ ਦਿਨ 26 ਜੁਲਾਈ ਆਪੋ ਆਪਣੀਆਂ ਸੀਟਾਂ ‘ਤੇ ਬੈਠ ਕੇ ਤੱਕ ਮੁਕੰਮਲ ਕੰਮਕਾਜ ਠੱਪ ਰੱਖਣ। ਪੈਨ ਬਿਲਕੁਲ ਵੀ ਨਾ ਚਲਾਉਣ ਤਾਂ ਹੀ ਸਾਡੀ ਹੜਤਾਲ ਕਾਮਯਾਬ ਹੋਵੇਗੀ।
ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ, ਚੇਅਰਮੈਨ ਸੁੱਚਾ ਸਿੰਘ, ਸਤਿਆ ਪ੍ਰਕਾਸ਼, ਅਮਰਿੰਦਰ ਸਿੰਘ ਮੈਡੀਕਲ ਕਾਲਜ, ਅਖਕਤਰ ਅਕਾਊਂਟ ਬ੍ਰਾਂਚ ਰਜਿੰਦਰਪਾ ਹਸਪਤਾਲ, ਸਤਨਾਮ ਸਿੰਘ, ਵਿਜੈ ਕੁਮਾਰ, ਯੋਗੇਸ਼ ਮਲਹੋਤਰਾ, ਸੰਦੀਪ ਕੁਮਾਰ, ਪੰਕਜ ਕੁਮਾਰ, ਸੁਸੀਸ਼ਲ ਕੁਮਾਰ, ਅਨੀਤਾ ਮੈਡਮ, ਵਿਕਰਾਂਤ ਕੁਮਾਰ,  ਤੇਜਿੰਦਰ ਫਤਿਹਪੁਰ, ਸੁਪਰਡੰਟ ਹਰਭਜਨ ਸਿੰਘ, ਰਿਸ਼ੀ ਦੂਬੇ, ਰਜਨੀ ਬਾਲਾ, ਅੰਨੂ ਸ਼ਰਮਾ, ਰਵਿੰਦਰ ਸ਼ਰਮਾ, ਸਤਵਿੰਦਰ ਸਿੰਘ, ਜਸਵਿੰਦਰ ਸਿੰਘ, ਪ੍ਰੈਸ ਸਕੱਤਰ ਜਤਿੰਦਰ ਸਿੰਘ, ਪੁਨੀਤ ਕੌਰ, ਵਿਜੈ ਕੋਹਲੀ, ਯੋਗੇਸ਼ ਮਲੋਹਤਰਾ, ਹਿੰਮਤ ਸਿੰਘ ਆਦਿ ਹੜਤਾਲ ਦਾ ਡੱਟ ਕੇ ਸਮਰੱਥਨ ਕੀਤਾ।

ਕਲੈਰੀਕਲ ਸਟਾਫ ਹੈ ‘ਰੀੜ ਦੀ ਹੱਡੀ’ :
ਪਟਿਆਲਾ : ਹੇਠਾਂ ਤੋਂ ਲੈ ਕੇ ਉਪਰ ਤੱਕ ਕਿਸੇ ਵੀ ਵਿਭਾਗ ਦਾ ਕੰਮਕਾਰ ਕਲੈਰੀਕਲ ਸਟਾਫ ‘ਤੇ ਹੀ ਪੂਰੀ ਤਰ੍ਹਾਂ ਨਿਰਭਰ ਕਰਦਾ ਹੈ। ਕਲੈਰੀਕਲ ਸਟਾਫ ਤੋਂ ਬਿਨਾਂ ਕਿਸੇ ਵੀ ਦਫਤਰ ਦਾ ਕੰਮਕਾਰ ਚੱਲ ਹੀ ਨਹੀਂ ਸਕਦਾ। ਅਸਲ ਵਿਚ ਕਲੈਰੀਕਲ ਸਟਾਫ ਦਫਤਰਾਂ ਅਤੇ ਵਿਭਾਗਾਂ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ। ਵੈਸੇ ਤਾਂ ਕਲੈਰੀਕਲ ਅਮਲਾ ਹੜਤਾਲ ਕਰਦਾ ਹੀ ਨਹੀਂ ਤੇ ਜਦੋਂ ਕਰਦਾ ਹੈ ਤਾਂ ਪੂਰੀ ਇਕਜੁੱਟਤਾ ਨਾਲ ਡੱਟ ਕੇ ਸਮੂਹ ਕਲੈਰੀਕਲ ਮੁਲਾਜ਼ਮ ਸਮਰੱਥਨ ਕਰਦੇ ਹਨ। ਇਹ ਵੀ ਨਹੀਂ ਕਿ ਕਲੈਰੀਕਲ ਅਮਲਾ ਆਪਣੀਆਂ ਜਾਂ ਵਿਭਾਗ ਦੀਆਂ ਨਿੱਜੀ ਮੰਗਾਂ ਨੂੰ ਹੀ ਮਨਵਾਈਆਂ ਜਾਣ ਵਾਲੀਆਂ ਸ਼ਰਤਾਂ ਵਿਚ ਸ਼ਾਮਲ ਕਰਦੇ ਹਨ, ਬਲਕਿ ਇਸ ਵਿਭਾਗ ਦੀਆਂ ਕਈ ਮੰਗਾਂ ਸਾਂਝੀਆਂ, ਭਾਵ ਕਿ ਦੂਜੇ ਵਿਭਾਗਾਂ ਜਾਂ ਕਰਮਚਾਰੀਆਂ ਦੇ ਹਿੱਤ ਦੀਆਂ ਵੀ ਹੁੰਦੀਆਂ ਹਨ। ਜਿਵੇਂ ਕਿ ਪੇ-ਕਮਿਸ਼ਨ ਲਾਗੂ ਕਰਨ, ਡੀ.ਏ. ਦੀ ਕਿਸ਼ਤ ਲਾਗੂ ਕਰਨਾ ਇਹਨਾਂ ਦੀਆਂ ਮੁੱਖ ਮੰਗਾਂ ਵਿਚੋਂ ਇਕ ਹੈ ਤੇ ਇਹ ਮੰਗ ਡਾਕਟਰਾਂ, ਪੁਲਿਸ ਕਰਮੀਆਂ, ਕਲਾਸ ਵੱਨ ਤੋਂ ਲੈ ਕੇ ਕਲਾਸ ਫੋਰ ਸਭ ਕਰਮਚਾਰੀਆਂ ਦੇ ਹਿੱਤ ਦੀ ਹੈ, ਜਿਸ ਦਾ ਲਾਭ ਸਭ ਨੂੰ ਹੋਵੇਗਾ ਤਾ ਹੜਤਾਲ ਸਿਰਫ ਕਲੈਰੀਕਲ ਅਮਲਾ ਹੀ ਕਰ ਰਿਹਾ ਹੈ।

You must be logged in to post a comment Login