ਸਿੰਗਾਪੁਰ ਦੀ ਆਜ਼ਾਦੀ ਦੇ ਪੰਜਾਬੀਆਂ ਨੇ ਮਨਾਏ ਜਸ਼ਨ

ਸਿੰਗਾਪੁਰ ਦੀ ਆਜ਼ਾਦੀ ਦੇ ਪੰਜਾਬੀਆਂ ਨੇ ਮਨਾਏ ਜਸ਼ਨ

ਸਿੰਗਾਪੁਰ, 19 ਅਪ੍ਰੈਲ : ਸਿੰਗਾਪੁਰ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ ‘ਤੇ ਇੱਥੋਂ ਦੇ ਪੰਜਾਬੀ ਭਾਈਚਾਰੇ ਨੇ ਭੰਗੜਾ ਸਮੇਤ ਵੱਖ ਵੱਖ ਸੱਭਿਆਚਾਰਕ ਪ੍ਰੋਗਰਾਮ ਕਰਵਾਏ, ਜਿਨਾਂ ਵਿਚ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ ਹੈ। ਭਾਰਤੀ ਮਿਸ਼ਨ ਅਤੇ ਸਿੰਗਾਪੁਰ ਖਾਲਸਾ ਐਸੋਸੀਏਸ਼ਨ ਨੇ ਇਸ ਮੌਕੇ ਉੱਤੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੀ ਅਗਵਾਈ ਵਿਚ ਇਕ ਸ਼ੋਅ ਵੀ ਕਰਵਾਇਆ ਹੈ। ਇਹ ਕਲਾ ਕੇਂਦਰ ਪ੍ਰਸਿੱਧ ਪੰਜਾਬੀ ਨਾਟਕਕਾਰ ਗੁਰਸ਼ਰਨ ਸਿੰਘ ਦਾ 60 ਸਾਲ ਪੁਰਾਣਾ ਨਾਟਕ ਸਮੂਹ ਹੈ। ਇਸ ਮੌਕੇ ਉੱਤੇ ਸਥਾਨਕ ਭੰਗੜਾ ਸਮੂਹਾਂ ਅਤੇ ਪੰਜਾਬੀ ਗਾਇਕ ਸੁਰਿੰਦਰ ਸੈਣੀ ਨੇ ਸਮਾਂ ਬੰਨਿਆ ਹੈ। ਇਸ ਮੌਕੇ ਉੱਤੇ ਇੱਥੇ ਵਿਸਾਖੀ ਦੇ ਤਿਓਹਾਰ ਦਾ ਜਸ਼ਨ ਮਨਾਉਣ ਲਈ 500 ਤੋਂ ਵੱਧ ਪੰਜਾਬੀ ਅਤੇ ਉਨਾਂ ਦੇ ਭਾਈਚਾਰੇ ਦੇ ਨੇਤਾ ਜੁੱਟੇ ਸਨ। ਰਾਜਦੂਤ ਵਿਜੇ ਠਾਕੁਰ ਸਿੰਘ ਨੇ ਪਿਛਲੇ ਸਾਲ ਦੀਆਂ ਸਥਾਨਕ ਪ੍ਰੀਖਿਆਵਾਂ ਵਿਚ ਅੱਵਲ ਸਥਾਨ ਉੱਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਪੁਰਸਕਾਰ ਦਿੰਦੇ ਹੋਏ ਨੌਜਵਾਨ ਪੰਜਾਬੀ ਪੀੜੀ ਦੀ ਸਫਲਤਾ ਉੱਤੇ ਧਿਆਨ ਕੇਂਦਰਿਤ ਕੀਤਾ ਹੈ। ਇਹ ਸ਼ੋਅ ਸਿੰਗਾਪੁਰ ਦੇ ਆਜ਼ਾਦੀ ਦਿਵਸ ਦੇ ਜਸ਼ਨ ਤਹਿਤ ਭਾਰਤ ਅਤੇ ਸਿੰਗਾਪੁਰ ਵਿਚਾਲੇ ਜਾਰੀ ਸੱਭਿਆਚਾਰਕ ਆਦਾਨ ਪ੍ਰਦਾਨ ਦਾ ਇਕ ਹਿੱਸਾ ਹੈ। ਐਸ ਕੇ ਏ ਦੇ ਪ੍ਰਧਾਨ ਲੈਫ ਕਰਨਲ ਚਰਨਜੀਤ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਐਸ ਜੀ-50 ਦੇ ਜਸ਼ਨਾਂ ਦਾ ਹਿੱਸਾ ਹੈ। ਇਹ ਸਿੰਗਾਪੁਰ ਵਿਚ ਪੰਜਾਬੀ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਅਤੇ ਉਸ ਨੂੰ ਉਤਸ਼ਾਹਿਤ ਕਰਨ ਵਿਚ ਮਦਦ ਕਰਦਾ ਹੈ। ਪਿਤਾ ਗੁਰਸ਼ਰਨ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਨਾਟਕ ਸਮੂਹ ਦਾ ਸੰਚਾਲਨ ਕਰਨ ਵਾਲੀ ਚੰਡੀਗੜ• ਵਾਸੀ ਨੇਤਰਰੋਗ ਮਾਹਰ ਅਰੀਤ ਕੌਰ ਨੇ ਕਿਹਾ ਕਿ ਸਾਨੂੰ ਸਿੰਗਾਪੁਰ ਵਿਚ ਪੰਜਾਬੀ ਭਾਈਚਾਰੇ ਨਾਲ ਜੁੜਨ ਦਾ ਬਹੁਤ ਮਾਣ ਹੈ।

You must be logged in to post a comment Login