ਸਿੱਖੀ ਸਰੂਪ ‘ਚ ਹੋਣ ਕਾਰਨ ਨਹੀਂ ਮਿਲੀ ਸੀ ਨੌਕਰੀ, ਹੁਣ ਮਿਲਿਆ 7,000 ਪੌਂਡ ਮੁਆਵਜ਼ਾ

ਸਿੱਖੀ ਸਰੂਪ ‘ਚ ਹੋਣ ਕਾਰਨ ਨਹੀਂ ਮਿਲੀ ਸੀ ਨੌਕਰੀ, ਹੁਣ ਮਿਲਿਆ 7,000 ਪੌਂਡ ਮੁਆਵਜ਼ਾ

ਲੰਡਨ : ਲੰਡਨ ਵਿਚ ਇਕ ਸਿੱਖ ਵਿਅਕਤੀ ਨੂੰ ‘no-beards’ ਪਾਲਿਸੀ ਦੇ ਤਹਿਤ ਲਗਜ਼ਰੀ ਕਲੇਰਿਜ ਰੋਟਲ ਵਿਚ ਕੰਮ ਕਰਨ ਦੇ ਮੌਕੇ ਤੋਂ ਵਾਂਝੇ ਕਰਨ ਲਈ 7,000 ਪੌਂਡ ਤੋਂ ਵੱਧ ਦਾ ਮੁਆਵਜ਼ਾ ਦਿੱਤਾ ਗਿਆ। ਯੂਕੇ ਦੇ ਇਕ ਰੁਜ਼ਗਾਰ ਟ੍ਰਿਬਿਊਨਲ ਨੇ ਸੁਣਿਆ ਕਿ ਨਿਊਜ਼ੀਲੈਂਡ ਦੇ ਇਕ ਦਸਤਾਰਧਾਰੀ ਸਿੱਖ ਰਮਨ ਸੇਠੀ ਨੂੰ ਕੁਝ ਸਾਲ ਪਹਿਲਾਂ ਭਰਤੀ ਏਜੰਸੀ ਐਲੀਮੈਂਟਸ ਪਰਸਨੇਲ ਸਰਵਿਸਿਜ਼ ਲਿਮੀਟਿਡ ਨੇ ਇਕ ਸਧਾਰਨ ‘no pony tails or facial hair’ ਪਾਲਿਸੀ ਕਾਰਨ ਕੰਮ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਭਾਵੇਂਕਿ ਜੱਜ ਹੋਲੀ ਸਟਾਊਟ ਨੇ ਪਾਇਆ ਕਿ ਇਹ ਫੈਸਲਾ ਕਰਨ ਲਈ ਖੁਦ ਹੋਟਲਾਂ ਨੇ ਵਿਚਾਰ ਵਟਾਂਦਰੇ ਨਹੀਂ ਕੀਤੇ ਸਨ ਕੀ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ‘ਤੇ ਇਕ ਅਪਵਾਦ ਬਣਾਇਆ ਗਿਆ ਹੈ। ਜੱਜ ਸਟਾਊਟ ਨੇ ਕਿਹਾ,”ਏਜੰਸੀ ਨੇ ਆਪਣੇ ਗਾਹਕਾਂ ਦੇ ਬਾਰੇ ਵਿਚ ਅਜਿਹਾ ਕੋਈ ਸਬੂਤ ਨਹੀਂ ਦਿੱਤਾ ਹੈ, ਜਿਸ ਵਿਚ ਉਨ੍ਹਾਂ ਕੋਲੋਂ ਪੁੱਛਿਆ ਹੋਵੇ ਕਿ ਉਹ ਆਪਣੇ ਕੰਮਾਂ ਲਈ ਸਿੱਖ ਵਰਕਰ ਨੂੰ ਸਵੀਕਾਰ ਕਰਨਗੇ ਜੋ ਧਾਰਮਿਕ ਕਾਰਨਾਂ ਕਾਰਨ ਦਾੜ੍ਹੀ ਨਹੀਂ ਬਣਾ ਸਕਦੇ।” ਉਨ੍ਹਾਂ ਨੇ ਸਿੱਟਾ ਕੱਢਿਆ,”ਗਾਹਕਾਂ ਵੱਲੋਂ ਧਾਰਮਿਕ ਕਾਰਨਾਂ ਕਰ ਕੇ ਸਿੱਖ ਵਰਕਰ ਦੀ ਸੇਵਾ ਲੈਣ ਤੋਂ ਇਨਕਾਰ ਕਰਨ ਵਾਲੇ ਕੋਈ ਵੀ ਸਬੂਤ ਸਾਡੇ ਸਾਹਮਣੇ ਨਹੀਂ ਹਨ।” ਉਨ੍ਹਾਂ ਨੇ ਫੈਸਲਾ ਸੁਣਾਇਆ, ਜਿਸ ਮਗਰੋਂ ਸੇਠੀ ਨੂੰ 7,102.17 ਪੌਂਡ ਦਾ ਮੁਆਵਜ਼ਾ ਦਿੱਤਾ ਗਿਆ, ਜਿਸ ਵਿਚੋਂ 5,000 ਪੌਂਡ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸੀ। ‘ਦੀ ਡੇਲੀ ਟੇਲੀਗ੍ਰਾਫ’ ਅਖਬਾਰ ਮੁਤਾਬਕ ਸੇਠੀ ਨੇ ਮੁਆਵਜ਼ਾ ਰਾਸ਼ੀ ਬ੍ਰਿਟੇਨ ਦੇ ਹੈੱਡਕੁਆਰਟਰ ਵਾਲੀ ਸਿੱਖ ਚੈਰਿਟੀ ਖਾਲਸਾ ਏਡ ਨੂੰ ਦਾਨ ਕਰਨ ਦੀ ਯੋਜਨਾ ਬਣਾਈ ਹੈ।

You must be logged in to post a comment Login