ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਹਾਈਕੋਰਟ ਨੇ ਕੀਤਾ ਜ਼ਮਾਨਤ ਦੇਣ ਤੋਂ ਇਨਕਾਰ

ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਹਾਈਕੋਰਟ ਨੇ ਕੀਤਾ ਜ਼ਮਾਨਤ ਦੇਣ ਤੋਂ ਇਨਕਾਰ

ਨਵੀਂ ਦਿੱਲੀ, 16 ਅਪ੍ਰੈਲ : ਦਿੱਲੀ ਹਾਈਕੋਰਟ ਨੇ 1984 ਸਿੱਖ ਕਤਲੇਆਮ ਦੇ ਮਾਮਲੇ ਵਿਚ ਉਮਰਕੈਦ ਸਜ਼ਾਯਾਫਤਾ ਗਿਰਧਾਰੀ ਲਾਲ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜੱਜ ਸੰਜੀਵ ਖੰਨਾ ਅਤੇ ਜੱਜ ਆਸ਼ੁਤੋਸ਼ ਕੁਮਾਰ ਉੱਤੇ ਆਧਾਰਿਤ ਬੈਂਕ ਦੇ ਸਾਹਮਣੇ ਗਿਰਧਾਰੀ ਸਮੇਤ ਸਾਬਕਾ ਕੌਂਸਲਰ ਬਲਵਾਨ ਖੋਖਰ ਅਤੇ ਕੈਪਟਨ ਭਾਗਮਲ ਨੇ ਜ਼ਮਾਨਤ ਲਈ ਅਰਜ਼ੀ ਦਾਖਲ ਕੀਤੀ ਸੀ। ਤਿੰਨੇ ਦੋਸ਼ੀਆਂ ਨੂੰ ਹੇਠਲੀ ਅਦਾਲਤ ਨੇ ਦਿੱਲੀ ਕੈਂਟ ਇਲਾਕੇ ਵਿਚ ਪੰਜ ਲੋਕਾਂ ਦੀ ਹੱਤਿਆ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਉਮਰਕੈਦ ਦੀ ਸਜ਼ਾ ਸੁਣਾਈ ਸੀ। ਬੈਂਚ ਨੇ ਕਿਹਾ ਕਿ ਤਿੰਨੇ ਹੱਤਿਆ ਦੇ ਦੋਸ਼ੀ ਹਨ। ਮਾਮਲੇ ਵਿਚ ਸਬੂਤਾਂ ਅਤੇ ਹੋਰਨਾਂ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਨਾਂ ਨੂੰ ਜ਼ਮਾਨਤ ਦੇਣਾ ਉੱਚਿਤ ਨਹੀਂ ਹੈ। ਅਦਾਲਤ ਨੇ ਕਿਹਾ ਕਿ 22 ਅਪ੍ਰੈਲ ਨੂੰ ਦੋਸ਼ੀ ਬਲਵਾਨ ਖੋਖਰ ਦੀ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ ਕੀਤੀ ਜਾਵੇਗੀ। ਇੱਥੇ ਵਰਣਨਯੋਗ ਹੈ ਕਿ ਤਿਹਾੜ ਜੇਲ ਵਿਚ 12 ਅਪ੍ਰੈਲ ਨੂੰ ਡਿੱਗਣ ਕਾਰਨ ਬਲਵਾਨ ਖੋਖਰ ਦਾ ਹੱਥ ਟੁੱਟ ਗਿਆ ਸੀ। ਇਸ ਹਾਦਸੇ ਵਿਚ ਉਹ 54 ਫੀਸਦੀ ਅਪਾਹਜ ਹੋ ਚੁੱਕਾ ਹੈ ਅਤੇ ਖੁਦ ਦੀ ਦੇਖਭਾਲ ਵੀ ਨਹੀਂ ਕਰ ਸਕਦਾ ਹੈ। ਅਦਾਲਤ ਨੇ ਅਗਲੀ ਤਰੀਕ ਉੱਤੇ ਤਿਹਾੜ ਜੇਲ ਦੇ ਸੁਪਰਡੈਂਟ ਨੂੰ ਖੋਖਰ ਦੀ ਸਿਹਤ ਦੀ ਰਿਪੋਰਟ ਪੇਸ਼ ਕਰਨ ਦੇ ਵੀ ਹੁਕਮ ਦਿੱਤੇ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਹੇਠਲੀ ਅਦਾਸਲਤ ਨੇ ਇਸ ਮਾਮਲੇ ਵਿਚ ਸਾਬਕਾ ਸੰਸਦ ਮੈਂਭਰ ਸੱਜਣ ਕੁਮਾਰ ਨੂੰ ਰਿਹਾਅ ਕਰ ਦਿੱਤਾ ਸੀ। ਉੱਧਰ ਉਕਤ ਤਿੰਨੇ ਦੋਸ਼ੀਆਂ ਤੋਂ ਇਲਾਵਾ ਸਾਬਕਾ ਵਿਧਾਇਕ ਮਹਿੰਦਰ ਯਾਦਵ, ਕ੍ਰਿਸ਼ਨਾ ਖੋਖਰ ਨੂੰ ਤਿੰਨ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹਾਈਕੋਰਟ ਸਤੰਬਰ 2013 ਨੂੰ ਭਾਗਮਲ ਦੀ ਵੀ ਜ਼ਮਾਨਤ ਅਰਜ਼ੀ ਰੱਦ ਕਰ ਚੁੱਕੀ ਹੈ।

You must be logged in to post a comment Login