ਸਿੱਖ ਨੌਜਵਾਨ ਦਾ ਚਲਾਨ ਕੱਟਣ ਵਾਲੇ ਪੁਲਿਸ ਅਫ਼ਸਰ ਨੇ ਮੰਗੀ ਮਾਫ਼ੀ

ਸਿੱਖ ਨੌਜਵਾਨ ਦਾ ਚਲਾਨ ਕੱਟਣ ਵਾਲੇ ਪੁਲਿਸ ਅਫ਼ਸਰ ਨੇ ਮੰਗੀ ਮਾਫ਼ੀ

ਪੇਸ਼ਾਵਰ : ਸਿੱਖਾਂ ਨੂੰ ਹੈਲਮਟ ਪਾਉਣ ‘ਚ ਛੋਟ ਹਾਸਲ ਹੈ। ਇਸ ਦੇ ਬਾਵਜੂਦ ਪੇਸ਼ਾਵਰ ਦੇ ਦਬਗਾਰੀ ਇਲਾਕੇ ਵਿਚ ਇਕ ਟ੍ਰੈਫ਼ਿਕ ਪੁਲਿਸ ਅਧਿਕਾਰੀ ਨੇ ਸਿੱਖ ਨੌਜਵਾਨ ਦਾ ਚਲਾਨ ਕਰ ਦਿਤਾ। ਵਿਰੋਧ ਹੋਣ ਤੋਂ ਬਾਅਦ ਅਧਿਕਾਰੀ ਨੇ ਸਿੱਖ ਨੌਜਵਾਨ ਤੋਂ ਮਾਫ਼ੀ ਵੀ ਮੰਗੀ। ਪਿਛਲੇ ਸਾਲ ਹੀ ਪੇਸ਼ਾਵਰ ਪੁਲਿਸ ਨੇ ਸਿੱਖਾਂ ਨੂੰ ਹੈਲਮਟ ਨਾਲ ਪਾਉਣ ਦੀ ਛੋਟ ਦਿਤੀ ਸੀ। ਪੇਸ਼ਾਵਰ ਵਿਚ ਸਿੱਖ ਤਬਕੇ ਦੇ ਮੈਂਬਰ ਮਨਮੀਤ ਸਿੰਘ ਨੂੰ ਹੈਲਮਟ ਨਾ ਪਾਉਣ ਲਈ 100 ਰੁਪਏ ਜੁਰਮਾਨਾ ਲਾਇਆ ਗਿਆ। ਪੇਸ਼ਾਵਰ ਦੇ ਐਸਐਸਪੀ ਟ੍ਰੈਫ਼ਿਕ ਕਾਸ਼ੀਫ਼ ਜੁਲਫ਼ੀਕਰ ਨੇ ਦਸਿਆ ਕਿ ਚਲਾਨ ਜਾਰੀ ਕਰਨ ਵਾਲੇ ਵਾਰਡਨ ਨੂੰ ਇਹ ਨਹੀਂ ਸੀ ਪਤਾ ਕਿ ਸਿੱਖਾਂ ਨੂੰ ਹੈਲਮਟ ਪਾਉਣ ਤੋਂ ਛੋਟ ਦਿਤੀ ਗਈ ਹੈ। ਨੌਜਵਾਨ ਵਿਧਾਨ ਸਭਾ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਗੋਰਪਾਲ ਸਿੰਘ ਨੇ ਇਸ ਘਟਨਾ ‘ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਅਸੈਂਬਲੀ ਨੇ ਸਿੱਖਾਂ ਨੂੰ ਹੈਲਮਟ ਪਾਉਣ ਤੋਂ ਛੋਟ ਦਿਤੀ ਸੀ। ਉਨ੍ਹਾਂ ਕਿਹਾ ਕਿ ਉਹ ਇਸ ਘਟਨਾ ਤੋਂ ਚਿੰਤਤ ਹਨ ਅਤੇ ਜਲਦੀ ਹੀ ਇਸ ਮੁੱਦੇ ਨੂੰ ਪ੍ਰੋਵਿੰਸ਼ੀਅਲ ਅਸੈਂਬਲੀ ਵਿਚ ਉਠਾਇਆ ਜਾਵੇਗਾ ਤਾਂ ਜੋ ਭਵਿੱਖ ਵਿਚ ਦੁਬਾਰਾ ਅਜਿਹੀ ਘਟਨਾ ਨਾ ਵਾਪਰ ਸਕੇ।

You must be logged in to post a comment Login