ਸਿੱਖ ਪੰਥ ਲਈ ਬਾਬਾ ਨਿਧਾਨ ਸਿੰਘ ਜੀ ਦਾ ਮਿਸਾਲੀ ਯੋਗਦਾਨ : ਗਿ. ਹਰਪ੍ਰੀਤ ਸਿੰਘ

ਸਿੱਖ ਪੰਥ ਲਈ ਬਾਬਾ ਨਿਧਾਨ ਸਿੰਘ ਜੀ ਦਾ ਮਿਸਾਲੀ ਯੋਗਦਾਨ : ਗਿ. ਹਰਪ੍ਰੀਤ ਸਿੰਘ

ਬਾਬਾ ਨਿਧਾਨ ਸਿੰਘ ਜੀ ਦੀ ਯਾਦ ਵਿਚ 14ਵਾਂ ਅੰਤਰਰਾਸ਼ਟਰੀ ਸੈਮੀਨਾਰ ਆਯੋਜਿਤ
– ਸੰਤ ਬਾਬਾ ਲਾਭ ਸਿੰਘ ਨੂੰ 8ਵਾਂ ਅੰਤਰਰਾਸ਼ਟਰੀ ਸ਼੍ਰੋਮਣੀ ਸੇਵਾ ਐਵਾਰਡ

ਪਟਿਆਲਾ, 3 ਅਗਸਤ (ਜਤਿਨ ਕੰਬੋਜ)- ਬਾਬਾ ਨਿਧਾਨ ਸਿੰਘ ਜੀ  ਇੰਟਰਨੈਸ਼ਨਲ ਸੁਸਾਇਟੀ ਵਲੋਂ 14ਵਾਂ ਅੰਤਰਰਾਸ਼ਟਰੀ ਸੈਮੀਨਾਰ ਅੱਜ ਗੁਰਮਤਿ ਕਾਲਜ ਪਟਿਆਲਾ ਵਿਖੇ ”ਵਾਤਾਵਰਣ ਅਤੇ ਸੰਗੀਤਕ ਪ੍ਰਦੂਸ਼ਣ : ਚੁਣੌਤੀਆਂ ਤੇ ਸਮਾਧਾਨ” ਵਿਸ਼ੇ ‘ਤੇ ਕਰਵਾਇਆ ਗਿਆ। ਸੁਸਾਇਟੀ ਦੇ ਬਾਨੀ ਡਾ. ਪਰਮਜੀਤ ਸਿੰਘ ਸਰੋਆ ਦੇ ਵਿਸ਼ੇਸ਼ ਯਤਨਾਂ ਸਦਕਾ ਇਸ ਸੈਮੀਨਾਰ ਦੌਰਾਨ ਵੱਖ-ਵੱਖ ਵਿਦਵਾਨਾਂ, ਸਮਾਜਿਕ ਸਖਸ਼ੀਅਤਾਂ ਅਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਹਵਾ, ਪਾਣੀ ਅਤੇ ਵਾਤਾਵਰਣ ਅਤੇ ਗਾਇਕਾਂ ਵਲੋਂ ਫੈਲਾਈ ਜਾ ਰਹੇ ਪ੍ਰਦੂਸ਼ਣ ਦੀ ਗੱਲ ਕੀਤੀ ਤੇ ਪੰਜਾਬੀਆਂ ਨੂੰ ਇਸ ਪ੍ਰਤੀ ਸੁਚੇਤ ਹੋਣ ਲਈ ਕਿਹਾ। ਸੈਮੀਨਾਰ ਦਾ ਉਦਘਾਟਨ ਕਰਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ  ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਾਬਾ ਨਿਧਾਨ ਸਿੰਘ ਜੀ ਨੇ ਸਿੱਖ ਪੰਥ ਲਈ ਮਿਸਾਲੀ ਯੋਗਦਾਨ ਦਿੱਤਾ ਅਤੇ ਉਨ੍ਹਾਂ ਦੇ ਸੇਵਾ ਸਿਮਰਨ ਦੇ ਨਾਲ ਨਾਲ ਪਰਉਪਕਾਰੀ ਭਾਵਨਾ ਨਾਲ ਸੰਗਤ ਦੀ ਸੇਵਾ ਕਰਨ ਦੀ ਵੱਖਰੀ ਮਿਸਾਲ ਹੈ। ਉਨ੍ਹਾਂ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਵਲੋਂ ਅਕਾਦਮਿਕ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਵੀ ਪ੍ਰਸ਼ੰਸਾ ਕੀਤੀ। ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਜੱਲਾ ਨੇ ਕਿਹਾ ਕਿ ਸੈਮੀਨਾਰਾਂ ਰਾਹੀਂ ਨੌਜਵਾਨ ਆਪਣੇ ਫਰਜ਼ਾਂ ਪ੍ਰਤੀ ਚੇਤੰਨ ਹੋ ਕੇ ਸਮਾਜ ਨੂੰ ਸੇਧ ਦਿੰਦੇ ਹਨ ਅਤੇ ਖੋਜ ਕਾਰਜਾਂ ਵੱਲ ਪ੍ਰੇਰਿਤ ਹੁੰਦੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਕਾਲਜ ਨੂੰ ਇਕ ਲੱਖ ਰੁਪਏ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਸੁਸਾਇਟੀ ਵਲੋਂ ਸ਼੍ਰੋਮਣੀ ਅੰਤਰਰਾਸ਼ਟਰੀ ਸੇਵਾ ਐਵਾਰਡ ਸੰਤ ਬਾਬਾ ਲਾਭ ਸਿੰਘ ਕਿਲਾ ਅੰਨਦਗੜ੍ਹ ਵਾਲਿਆਂ ਨੂੰ ਉਨ੍ਹਾਂ ਦੀਆਂ ਪੰਥਕ, ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਨਿਭਾਈਆਂ ਅਹਿਮ ਪ੍ਰਾਪਤੀਆਂ ਲਈ ਪ੍ਰਦਾਨ ਕੀਤਾ ਗਿਆ। ਇਸ ਮੌਕੇ ਸਨਮਾਨ ਪੱਤਰ ਡਾ. ਗੁਰਵੀਰ ਸਿੰਘ ਵਲੋਂ ਪੜ੍ਹਿਆ ਗਿਆ। ਸੈਮੀਨਾਰ ਦੇ ਅਕਾਦਮਿਕ ਸੈਸ਼ਨ ਵਿਚ ਬੋਲਦਿਆਂ ਡਾ. ਸਰਬਜੀਤ ਸਿੰਘ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਵਾਤਾਵਰਣ ਨੂੰ ਬਚਾਉਣ ਲਈ ਹਰਇਕ ਨੂੰ ਅੱਗੇ ਆਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਕਿਵੇਂ ਅਸੀਂ ਇਸ ਨੂੰ ਬਚਾਉਣ ਲਈ ਯੋਗਦਾਨ ਪਾ ਸਕਦੇ ਹਾਂ। ਉਨ੍ਹਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਜੀਵਨ ਨੂੰ ਬਚਾਉਣ ਲਈ ਪਾਣੀ ਦੀ ਕੀਮਤ ਨੂੰ ਸਮਝਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਭੜਕੀਲੇ ਤੇ ਖਰਚੀਲੇ ਭੋਗ ਅਤੇ ਵਿਆਹ ਸਮਾਗਮਾਂ ਨੂੰ ਵੀ ਪੰਜਾਬ ਦੀ ਸੋਚ ਅਤੇ ਵਿਚਾਰਧਾਰਾ ਦੇ ਉਲਟ ਗਰਦਾਨਦਿਆਂ ਕਿਹਾ ਕਿ ਸਾਦਗੀ ਭਰੇ ਸਮਾਗਮ ਸਾਡੇ ਜੀਵਨ ਦਾ ਹਿੱਸਾ ਰਹੇ ਹਨ, ਜਿਨ੍ਹਾਂ ਨੂੰ ਮੁੜ ਅਪਣਾਉਣ ਦੀ ਲੋੜ ਹੈ। ਸਰਕਾਰੀ ਕਾਲਜ ਚੰਡੀਗੜ੍ਹ ਦੇ ਪ੍ਰੋ. ਪੰਡਿਤ ਰਾਓ ਧਰਨੇਵਰ ਨੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਸਾਨੂੰ ਲੱਚਰ ਗਾਇਕੀ ਦਾ ਬਾਈਕਾਟ ਕਰਨਾ ਚਾਹੀਦਾ ਹੈ ਅਤੇ ਇਕੱਠੇ ਹੋ ਕੇ ਇਨ੍ਹਾਂ ਨੂੰ ਪਛਤਾਵਾ ਕਰਨ ਲਈ ਮਜ਼ਬੂਰ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਬਹੁਗਿਣਤੀ ਪੰਜਾਬੀ ਗਾਇਕਾਂ ਨੂੰ ਕਲਾਕਾਰ ਨਹੀਂ, ਕਤਲਕਾਰ ਕਰਾਰ ਦਿੱਤਾ। ਉਨ੍ਹਾਂ ਲੱਚਰ ਗਾਉਣ ਵਾਲੇ ਗਾਇਕਾਂ ਨੂੰ ਸੰਗੀਤਕ ਪ੍ਰਦੂਸ਼ਣ ਦਾ ਧੁਰਾ ਦੱਸਿਆ।
ਸੈਮੀਨਾਰ ਦੌਰਾਨ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸੁਸਾਇਟੀ ਦੇ ਸੱਦੇ ‘ਤੇ ਕੈਨੇਡਾ ਤੋਂ ਪੁੱਜੇ ਮਹਿੰਦਰਪਾਲ ਸਿੰਘ ਕਰਵਲ ਨੇ ਵੀ ਵਾਤਾਵਰਣ ਨੂੰ ਬਚਾਉਣ ਲਈ ਆਪਣੇ ਵਿਚਾਰ ਪੇਸ਼ ਕੀਤੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਅਮਰਜੀਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਬੁਲਾਰਿਆਂ ਨੇ ਸਮਾਜ ਵਿਚਲੀਆਂ ਬੁਰਾਈਆਂ ਪ੍ਰਤੀ ਹਾਜ਼ਰੀਨ ਨੂੰ ਸੁਚੇਤ ਕੀਤਾ ਅਤੇ ਸੈਮੀਨਾਰ ਦੇ ਅਖੀਰ ਵਿਚ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਦੇ ਬਾਨੀ ਡਾ. ਪਰਮਜੀਤ ਸਿੰਘ ਸਰੋਆ ਨੇ ਸੁਸਾਇਟੀ ਦੀਆਂ ਅਕਾਦਮਿਕ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਬਾਬਾ ਨਿਧਾਨ ਸਿੰਘ ਦਾ ਸੇਵਾ ਅਤੇ ਪਰਉਪਕਾਰਤਾ ਵਿਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਦੇ ਜੀਵਨ ਤੇ ਦੇਣ ਨੂੰ ਅਕਾਦਮਿਕ ਖੇਤਰ ਵਿਚ ਉਭਾਰਨ ਦੀ ਬਹੁਤ ਲੋੜ ਹੈ ਅਤੇ ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਇਸ ਪ੍ਰਤੀ ਸੰਜੀਦਾ ਤੇ ਯਤਨਸ਼ੀਲ ਹੈ। ਉਨ੍ਹਾਂ ਸੈਮੀਨਾਰ ਦੌਰਾਨ ਅਹਿਮ ਸਖਸ਼ੀਅਤਾਂ ਅਤੇ ਸਰੋਤਿਆਂ ਦਾ ਧੰਨਵਾਦ ਵੀ ਕੀਤਾ। ਬਾਬਾ ਨਿਧਾਨ ਸਿੰਘ ਇੰਟਰਨੈਸ਼ਨ ਸੁਸਾਇਟੀ ਵਲੋਂ ਪ੍ਰੋ. ਪੰਡਿਤ ਰਾਓ ਧਰਨੇਵਰ ਨੂੰ ਪੰਜਾਬੀ ਮਾਂ ਬੋਲੀ ਦਾ ਝੰਡਾ ਬਰਦਾਰ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਸਰੋਤਿਆਂ ਤੋਂ ਇਲਾਵਾ ਜਥੇ. ਸਵਿੰਦਰ ਸਿੰਘ ਸੱਭਰਵਾਲ, ਜਥੇ. ਜਰਨੈਲ ਸਿੰਘ ਕਰਤਾਰਪੁਰ ਮੈਂਬਰ ਸ਼੍ਰੋਮਣੀ ਕਮੇਟੀ, ਜਗਜੀਤ ਸਿੰਘ ਕੋਹਲੀ, ਗੁਰਜੀਤ ਸਿੰਘ ਉਪਲੀ, ਕੁਲਜੀਤ ਸਿੰਘ ਮੱਲ੍ਹੀ, ਧਨਵੰਤ ਸਿੰਘ ਹੁਸੈਨਪੁਰ, ਗੁਰਲਾਲ ਸਿੰਘ ਨਲੀਨੀ, ਕਮਲਜੀਤ ਸਿੰਘ ਜੋਗੀਪੁਰ, ਕਰਨੈਲ ਸਿੰਘ ਨਾਭਾ, ਮਾਸਟਰ ਅਜਮੇਰ ਸਿੰਘ ਚੀਮਾ, ਹਰਮਿੰਦਰ ਸਿੰਘ ਨਾਭਾ, ਗਿ. ਰਜਿੰਦਰਪਾਲ ਸਿੰਘ, ਹਰਮਨ ਸਿੰਘ ਵਿਰਕ, ਸੁਰਿੰਦਰ ਸਿੰਘ ਚੌਹਾਨ, ਅਮਰਜੀਤ ਸਿੰਘ ਪਾਵਾ, ਡਾ. ਅਨੂਪ੍ਰੀਤ ਕੌਰ, ਗੁਰਦੀਪ ਸਿੰਘ ਢਿੱਲੋਂ, ਅਮਰੀਕ ਸਿੰਘ, ਪਦਮਪਾਸੀ ਪ੍ਰੋ. ਲਖਵਿੰਦਰ ਕੌਰ ਮੁਕੇਰੀਆਂ, ਬਾਬਾ ਜਰਨੈਲ ਸਿੰਘ, ਬਾਬਾ ਵਾਹਿਗੁਰੂ ਸਿੰਘ, ਹਰਦੇਵ ਸਿੰਘ ਸੂਚਨਾ ਅਫਸਰ, ਦਰਸ਼ਨ ਸਿੰਘ ਬੋਲੜ੍ਹਕਲਾਂ, ਸੁਖਦੇਵ ਸਿੰਘ ਮੀਰਾਂਪੁਰ, ਸਰਪੰਚ ਰਿਖੀ ਰਾਮ, ਗੁਰਦੀਪ ਸਿੰਘ ਸਰੋਆਂ, ਗੁਰਮੇਲ ਸਿੰਘ ਸਰਪੰਚ, ਡਾ. ਗੁਰਮੀਤ ਸਿੰਘ, ਬਲਵੀਰ ਸਿੰਘ ਅਲੀਵਾਲ, ਜੋਗਾ ਸਿੰਘ ਮੱਲ੍ਹੀ ਮੱਖਣ ਸਿੰਘ ਮੱਲ੍ਹੀ, ਜਗਤਾਰ ਸਿੰਘ ਜੰਡਾਲੀ, ਗੁਰਜੰਟ ਸਿੰਘ ਨਾਈਵਾਲ, ਆਗਿਆਪਾਲ ਸਿੰਘ ਬਾਜਵਾ, ਦਰਸ਼ਨ ਸਿੰਘ ਧੂਰੀ, ਹਰਭਜਨ ਸਿੰਘ ਕਰਹਾਲੀ, ਸਤਨਾਮ ਸਿੰਘ, ਦਮਦਮੀ, ਜਸਵੰਤ ਸਿੰਘ ਅਕਾਲੀ ਡਿਗਰੀ ਕਾਲਜ ਮਸਤੁਆਣਾ, ਪਰਮਜੀਤ ਸਿੰਘ ਮਹਿਮੂਦਪੁਰ, ਸੁਰਜੀਤ ਸਿੰਘ ਸਰਪੰਚ, ਸਾਧੂ ਸਿੰਘ ਮੀਰਾਂਪੁਰ, ਜਸਵੰਤ ਸਿੰਘ ਖੋਖਰ, ਕਰਨਵੀਰ ਸਿੰਘ ਲਾਲ ਜੀ, ਮਨਜਿੰਦਰ ਸਿੰਘ, ਜਗਜੀਤ ਸਿੰਘ, ਸੁਰਿੰਦਰ ਕੌਰ ਭਾਸ਼ਾ ਵਿਭਾਗ, ਦਵਿੰਦਰ ਸਿੰਘ ਸ਼ੇਰਮਾਜਰਾ, ਪ੍ਰੋ. ਜਸਬੀਰ ਸਿੰਘ, ਪ੍ਰੋ. ਹਰਦੇਵ ਸਿੰਘ, ਗੁਰਦੀਪ ਸਿੰਘ ਸੇਖੋਂਪੁਰ, ਹਰਦੀਪ ਸਿੰਘ ਗੱਤਕਾ ਮਾਸਟਰ, ਧਰਮਿੰਦਰ ਸਿੰਘ ਠਾਕੁਰਗੜ੍ਹ, ਕੁਲਦੀਪ ਸਿੰਘ, ਕਰਨਵੀਰ ਸਿੰਘ ਸਮਾਣਾ ਤੋਂ ਇਲਾਵਾ ਵੱਡੀ ਗਿਣਤੀ ਸੂਝਵਾਨ ਸਰੋਤੇ ਹਾਜ਼ਰ ਸਨ।

You must be logged in to post a comment Login