ਸਿੱਧੂ ਵਿਵਾਦ: ਲੁਧਿਆਣਾ ’ਚ ਲੱਗੇ ‘ਪੰਜਾਬ ਦਾ ਕੈਪਟਨ ਸਾਡਾ ਕੈਪਟਨ’ ਦੇ ਪੋਸਟਰ

ਸਿੱਧੂ ਵਿਵਾਦ: ਲੁਧਿਆਣਾ ’ਚ ਲੱਗੇ ‘ਪੰਜਾਬ ਦਾ ਕੈਪਟਨ ਸਾਡਾ ਕੈਪਟਨ’ ਦੇ ਪੋਸਟਰ

ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਟਿੱਪਣੀ ਕਰਨ ਮਗਰੋਂ ਵਿਵਾਦਾਂ ਚ ਆਏ ਪੰਜਾਬ ਸਰਕਾਰ ਦੇ ਹੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵੱਧਦੀਆਂ ਹੀ ਜਾ ਰਹੀਆਂ ਹਨ। ਮੁੱਖ ਮੰਤਰੀ ਤੇ ਟਿੱਪਣ ਕਰਨ ਮਗਰੋਂ ਨਵਜੋਤ ਸਿੰਘ ਸਿੱਧੂ ਆਪਣੇ ਹੀ ਮੰਤਰੀਆਂ ਦੇ ਨਿਸ਼ਾਨੇ ਤੇ ਆ ਗਏ ਹਨ।ਲੰਘੇ ਦਿਨੀਂ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਮਾਲ ਮੰਤਰੀ ਅਤੇ ਮੁੜ ਵਸੇਵੇ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਨਵਜੋਤ ਸਿੱਧੂ ਦਾ ਅਸਤੀਫਾ ਮੰਗਿਆ ਸੀ। ਹੁਣ ਲੁਧਿਆਣਾ ਤੋਂ ਕਾਂਗਰਸ ਸਾਂਸਦ ਰਵਨੀਤ ਸਿੰਘ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਤੋਂ ਮੁਆਫੀ ਮੰਗਣ ਲਈ ਕਿਹਾ ਹੈ। ਬਿੱਟੂ ਨੇ ਕਿਹਾ, ਲੁਧਿਆਣਾ ਚ ਹਰੇਕ ਥਾਂ ਇਹ ਪੋਸਟਰ ਲਗੇ ਹਨ ਜਿਨ੍ਹਾਂ ਤੇ ਲਿਖਿਆ ਹੈ ਕਿ ਪੰਜਾਬ ਦਾ ਕੈਪਟਨ ਸਾਡਾ ਕੈਪਟਨ ਹੈ। ਇਹ ਪੰਜਾਬ ਦੇ ਲੋਕਾਂ ਦੀ ਭਾਵਨਾ ਹੈ। ਨਵਜੋਤ ਨੂੰ ਆਪਣੇ ਬਿਆਨ ਤੇ ਮੁਆਫੀ ਮੰਗਣੀ ਚਾਹੀਦੀ ਹੈ। ਜੇਕਰ ਉਹ ਮੰਨਦੇ ਹਨ ਕਿ ਅਮਰਿੰਦਰ ਉਨ੍ਹਾਂ ਦੇ ਪਿਤਾ ਸਮਾਨ ਹਨ ਤਾਂ ਮੁਆਫੀ ਮੰਗਣ ਚ ਸ਼ਰਮ ਕਿਉਂ ਕਰ ਰਹੇ ਹਨ। ਪੰਜਾਬ ਦੇ ਲੁਧਿਆਣਾ ’ਚ ਜਿਹੜੇ ਪੋਸਟਰ ਲਗੇ ਹਨ, ਉਨ੍ਹਾਂ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਵਿਚਾਲੇ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਇੱਕ ਪਾਸੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਫ਼ੋਟੋ ਲਗੀ ਹੈ ਅਤੇ ਦੂਜੇ ਪਾਸੇ ਸੋਨੀਆ ਗਾਂਧੀ ਦੀ।

You must be logged in to post a comment Login