‘ਸੁਖਨਾ’ ‘ਚ ਸੀਵਰੇਜ ਦਾ ਪਾਣੀ ਆਉਣ ਦੀ ਜਾਂਚ ਖੁਦ ਕਰੇਗੀ ‘ਹਾਈਕੋਰਟ’

‘ਸੁਖਨਾ’ ‘ਚ ਸੀਵਰੇਜ ਦਾ ਪਾਣੀ ਆਉਣ ਦੀ ਜਾਂਚ ਖੁਦ ਕਰੇਗੀ ‘ਹਾਈਕੋਰਟ’

ਚੰਡੀਗੜ੍ਹ : ਸੁਖਨਾ ਦੇ ਡਿਗਦੇ ਪਾਣੀ ਦੇ ਪੱਧਰ ਸਬੰਧੀ 2009 ‘ਚ ਹਾਈਕੋਰਟ ਵਲੋਂ ਖੁਦ ਨੋਟਿਸ ਲੈਂਦੇ ਹੋਏ ਸ਼ੁਰੂ ਕੀਤੇ ਗਏ ਕੇਸ ‘ਚ ਵੀਰਵਾਰ ਨੂੰ ਹਾਈਕੋਰਟ ਦੀ ਡਵੀਜ਼ਨ ਬੈਂਚ ਨੇ ਸਪੱਸ਼ਟ ਕੀਤਾ ਹੈ ਕਿ ਉਹ ਸੁਖਨਾ ਲੇਕ ਦਾ ਦੌਰਾ ਕਰਕੇ ਉੱਥੋਂ ਦੇ ਹਾਲਾਤ ਦੇਖਣਗੇ। ਦਰਅਸਲ ਕੇਸ ਦੀ ਸੁਣਵਾਈ ਦੌਰਾਨ ਹਾਈਕੋਰਟ ਦੇ ਪਹਿਲੇ ਹੁਕਮਾਂ ‘ਤੇ ਪੰਚਕੂਲਾ ਨਗਰ ਨਿਗਮ ਕਮਿਸ਼ਨਰ ਪੇਸ਼ ਹੋਏ ਤੇ ਦੱਸਿਆ ਕਿ ਹਾਈਕੋਰਟ ‘ਚ ਸੌਂਪੇ ਪਹਿਲੇ ਐਫੀਡੇਵਿਟ ਬਿਲਕੁਲ ਸਹੀ ਹਨ, ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ਸੁਖਨਾ ‘ਚ ਸਕੇਤੜੀ ਤੋਂ ਸੀਵਰੇਜ ਦਾ ਪਾਣੀ ਨਹੀਂ ਆ ਰਿਹਾ, ਜਿਸ ‘ਤੇ ਹਾਈਕੋਰਟ ਨੇ ਕਿਹਾ ਕਿ ਉਹ ਇਕ ਤਾਜ਼ਾ ਸਟੇਟਸ ਰਿਪੋਰਟ ਐਫੀਡੇਵਿਟ ਵਜੋਂ ਪੇਸ਼ ਕਰਨ, ਜਿਸ ‘ਚ ਸਬੰਧਤ ਜਾਣਕਾਰੀ ਦੇਣ। ਇਸ ਦੇ ਨਾਲ ਹੀ ਹਾਈਕੋਰਟ ਨੇ ਸੁਖਨਾ ਦੀ ਵਿਜ਼ਿਟ ਦੀ ਗੱਲ ਕੀਤੀ। ਇਸ ਤੋਂ ਪਹਿਲਾਂ ਵੀ ਹਾਈਕੋਰਟ ਬੈਂਚ ਸੁਖਨਾ ਦਾ ਦੌਰਾ ਕਰ ਚੁੱਕੀ ਹੈ।

You must be logged in to post a comment Login