ਸੁਪਰੀਮ ਕੋਰਟ ਦੇ ਫੈਸਲੇ ‘ਤੇ ਬੋਲੇ ਕੇਜਰੀਵਾਲ, ਲੋਕਤੰਤਰ ਦੀ ਹੋਈ ਜਿੱਤ

ਸੁਪਰੀਮ ਕੋਰਟ ਦੇ ਫੈਸਲੇ ‘ਤੇ ਬੋਲੇ ਕੇਜਰੀਵਾਲ, ਲੋਕਤੰਤਰ ਦੀ ਹੋਈ ਜਿੱਤ

ਨਵੀਂ ਦਿੱਲੀ— ਦਿੱਲੀ ‘ਚ ਡਿਪਟੀ ਗਵਰਨਰ ਬੈਜਲ ਅਤੇ ਮੁੱਖ ਮੰਤਰੀ ਅਰਵਿੰਦ ਕੇਰਜੀਵਾਲ ਦੇ ਅਧਿਕਾਰੀਆਂ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸੀ. ਐੱਮ. ਅਰਵਿੰਦ ਕੇਜਰੀਵਾਲ ਨੇ ਇਸ ਨੂੰ ਲੋਕਤੰਤਰ ਦੀ ਜਿੱਤ ਦੱਸਿਆ ਹੈ। ਕੇਜਰੀਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਦਿੱਲੀ ਦੀ ਜਿੱਤ ਹੈ।
ਜਾਣਕਾਰੀ ਮੁਤਾਬਕ ਇਸ ਮਾਮਲੇ ‘ਤੇ ਵਕੀਲ ਸੋਮਨਾਥ ਭਾਰਤੀ ਨੇ ਕਿਹਾ ਕਿ ਜ਼ਮੀਨ, ਕਾਨੂੰਨ ਅਤੇ ਪੁਲਸ ‘ਤੇ ਦਿੱਲੀ ਸਰਕਾਰ ਦਾ ਹੱਕ ਨਹੀਂ ਹੈ। ਇਨ੍ਹਾਂ ਵਿਸ਼ਿਆਂ ਤੋਂ ਇਲਾਵਾ ਦਿੱਲੀ ਸਰਕਾਰ ਸਾਰੀਆਂ ਚੀਜ਼ਾਂ ‘ਤੇ ਆਪਣਾ ਹੱਕ ਜਤਾ ਸਕਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਫੈਸਲੇ ਦੇ ਤੁਰੰਤ ਬਾਅਦ ਹੀ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਦਿਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਹ ਇਸ ਫੈਸਲੇ ਤੋਂ ਖੁਸ਼ ਹਨ ਅਤੇ ਇਹ ਸੁਪਰੀਮ ਕੋਰਟ ਦੀ ਇਤਿਹਾਸਿਕ ਟਿੱਪਣੀ ਹੈ। ਹੁਣ ਕੋਈ ਵੀ ਫਾਈਲ ਨਹੀਂ ਭੇਜਣੀ ਪਵੇਗੀ। ਉਨ੍ਹਾਂ ਨੇ ਕਿਹਾ ਕਿ 3 ਵਿਸ਼ੇ ਛੱਡ ਕੇ ਦਿੱਲੀ ਸਰਕਾਰ ਕੋਲ ਸਾਰੇ ਅਧਿਕਾਰ ਮੌਜੂਦ ਹਨ।

You must be logged in to post a comment Login