ਸੁਰੇਂਕੋ ਨੇ ਚੈਂਪੀਅਨ ਮੁਗੁਰੂਜਾ ਨੂੰ ਸਿਨਸਿਨਾਟੀ ਮਾਸਟਰਸ ਵਿਚੋਂ ਕੀਤਾ ਬਾਹਰ

ਸੁਰੇਂਕੋ ਨੇ ਚੈਂਪੀਅਨ ਮੁਗੁਰੂਜਾ ਨੂੰ ਸਿਨਸਿਨਾਟੀ ਮਾਸਟਰਸ ਵਿਚੋਂ ਕੀਤਾ ਬਾਹਰ

ਸਿਨਸਿਨਾਟੀ : ਯੂਕ੍ਰੇਨ ਦੀ ਲੇਸੀਆ ਸੁਰੇਂਕੋ ਨੇ ਸਭ ਤੋਂ ਵੱਡਾ ਉਲਟਫੇਰ ਕਰਦੇ ਹੋਏ ਸਾਬਕਾ ਚੈਂਪੀਅਨ ਸਪੇਨ ਦੀ ਗਾਰਬਾਈਨ ਮੁਗੁਰੂਜਾ ਨੂੰ 2-6, 6-4, 6-4 ਨਾਲ ਹਰਾ ਕੇ ਸਿਨਸਿਨਾਟੀ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ‘ਚ ਪ੍ਰਵੇਸ਼ ਕਰ ਲਿਆ। ਸੱਤਵੀਂ ਸੀਡ ਸੁਰੇਨਕੋ ਨੇ ਪਹਿਲਾ ਸੈੱਟ 6-2 ਨਾਲ ਜਿੱਤਣ ਤੋਂ ਬਾਅਦ ਦੂਜੇ ਸੈੱਟ ‘ਚ 3-0 ਦੀ ਬੜ੍ਹਤ ਬਣਾ ਲਈ ਸੀ ਪਰ ਸੁਰੇਂਕੋ ਨੇ ਵਾਪਸੀ ਕਰਦੇ ਹੋਏ ਦੂਜਾ ਸੈੱਟ ਜਿੱਤਿਆ ਅਤੇ ਆਖਰੀ ਸੈੱਟ ‘ਚ 5-4 ਦੀ ਬੜ੍ਹਤ ਬਣਾਉਣ ਤੋਂ ਬਾਅਦ ਆਪਣੇ ਪਹਿਲੇ ਮੈਚ ਅੰਕ ‘ਤੇ ਖਤਮ ਕਰ ਦਿੱਤਾ। ਵਿਸ਼ਵ ‘ਚ 44ਵੀਂ ਰੈਂਕ ਦੀ ਸੁਰੇਨਕੋ ਦੀ 2015 ਤੋਂ ਬਾਅਦ ਕਿਸੇ ਚੋਟੀ ਖਿਡਾਰੀ ‘ਤੇ ਇਹ ਪਹਿਲੀ ਜਿੱਤ ਹੈ। ਸੁਰੇਨਕੋ ਨੂੰ ਇਸ ਸਾਲ ਫ੍ਰੈਂਚ ਓਪਨ ‘ਚ ਮੁਗੁਰੂਜਾ ਖਿਲਾਫ ਰਾਊਂਡ-16 ਮੈਚ ‘ਚ ਰਿਟਾਇਰ ਹੋਣਾ ਪਿਆ। ਉਸ ਦਾ ਅਗਲਾ ਮੁਕਾਬਲਾ ਰੂਸ ਦੀ ਏਕਾਟੇਰਿਨਾ ਮਾਕਾਰੋਵਾ ਨਾਲ ਹੋਵੇਗਾ ਜਿਸ ਨੇ ਫ੍ਰਾਂਸ ਦੀ ਏਲਾਈਜ ਕਾਰਨੈਟ ਨੂੰ 6-2, 6-0 ਨਾਲ ਹਰਾਇਆ। ਯੂ. ਐੱਸ. ਓਪਨ ਚੈਂਪੀਅਨ ਸਲੋਏਨ ਸਟੀਫਂਸ ਨੇ ਜਰਮਨੀ ਦੀ ਤਾਤਜਨਾ ਨੂੰ 71ਵੇਂ ਮਿੰਟ ‘ਚ 6-3, 6-2 ਨਾਲ ਹਰਾਇਆ। ਸਟੀਫਂਸ ਪਿਛਲੇ ਹਫਤੇ ਮਾਂਟ੍ਰਿਅਲ ‘ਚ ਵਿਸ਼ਵ ਦੀ ਨੰਬਰ ਇਕ ਖਿਡਾਰਨ ਸਿਮੋਨਾ ਹਾਲੇਪ ਤੋਂ ਹਾਰ ਕੇ ਉਪ-ਜੇਤੂ ਰਹੀ ਸੀ। ਸਟੀਫਂਸ ਦਾ ਅਗਲਾ ਮੁਕਾਬਲਾ ਬੈਲਜੀਅਮ ਦੀ ਐਲਿਸ ਮਰਟੇਸ ਨਾਲ ਹੋਵੇਗਾ ਜਿਸ ਨੇ ਸਵੀਡਨ ਦੀ ਕੁਆਲੀਫਾਇਰ ਰੇਬੇਕਾ ਪੀਟਰਸਨ ਨੂੰ 3-6, 6-2, 7-6 ਨਾਲ ਹਰਾਇਆ।

You must be logged in to post a comment Login